ਤੱਥ ਜਾਂਚ: ਬੱਚੇ ਦਾ ਪਿਤਾ ਨਹੀਂ ਹੈ ਵਾਇਰਲ ਤਸਵੀਰ ਵਿਚ ਪੜ੍ਹਾ ਰਿਹਾ ਅਧਿਆਪਕ, ਦਾਅਵਾ ਗੁੰਮਰਾਹਕੁੰਨ 
Published : Feb 6, 2021, 5:56 pm IST
Updated : Feb 6, 2021, 6:07 pm IST
SHARE ARTICLE
Fact Check: This is not a widowed professor carrying his baby to class
Fact Check: This is not a widowed professor carrying his baby to class

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਹੈ।

ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਵਿਅਕਤੀ ਨੂੰ ਇੱਕ ਬੱਚੇ ਨੂੰ ਫੜਕੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਦਿਖ ਰਿਹਾ ਵਿਅਕਤੀ ਇੱਕ ਪ੍ਰੋਫੈਸਰ ਹੈ ਜਿਸਦੀ ਪਤਨੀ ਦਾ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਦੇਹਾਂਤ ਹੋ ਗਿਆ ਸੀ ਤੇ ਹੁਣ ਇਹ ਪ੍ਰੋਫੈਸਰ ਆਪਣੇ ਬੱਚੇ ਦੀ ਦੇਖ-ਰੇਖ ਖੁਦ ਕਰਦਾ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਹੈ। ਵਾਇਰਲ ਤਸਵੀਰ ਵਿਚ ਦਿਖ ਰਿਹਾ ਵਿਅਕਤੀ ਪ੍ਰੋਫੈਸਰ ਤਾਂ ਹੈ ਪਰ ਉਸਦੇ ਕੋਲ ਉਸ ਦਾ ਆਪਣਾ ਬੱਚਾ ਨਹੀਂ ਬਲਕਿ ਉਸਦੀ ਇੱਕ ਸਟੂਡੈਂਟ ਦਾ ਬੱਚਾ ਹੈ। ਇਹ ਵਾਇਰਲ ਕਹਾਣੀ ਸਹੀ ਨਹੀਂ ਹੈ।

ਵਾਇਰਲ ਪੋਸਟ
ਫੇਸਬੁੱਕ ਪੇਜ "NAMO News" 4 ਫਰਵਰੀ ਨੂੰ ਇੱਕ ਪੋਸਟ ਸ਼ੇਅਰ ਕਰਦੇ ਹੋਇਆ ਲਿਖਿਆ, "इस प्रोफेसर की पत्नी बच्चे को जन्म देते ही गुजर गई लेकिन बो टूटे नहीं ना उन्होंने हार नहीं मानी बो आज भी बच्चे और कॉलेज कि जिम्मेदारियां एक साथ अच्छे से निभा रहे हैं ।वास्तविक जीवन का हीरो????

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਇਸ ਪੋਸਟ ਵਿਚ ਇੱਕ ਤਸਵੀਰ ਹੈ ਜਿਸਦੇ ਵਿਚ ਇੱਕ ਵਿਅਕਤੀ ਨੂੰ ਇੱਕ ਬੱਚੇ ਨੂੰ ਫੜਕੇ ਸਟੂਡੈਂਟਸ ਨੂੰ ਪੜ੍ਹਾਉਂਦੇ ਹੋਏ ਵੇਖਿਆ ਜਾ ਸਕਦਾ ਹੈ।

ਪੜਤਾਲ 
ਪੜਤਾਲ ਸ਼ੁਰੂ ਕਰਨ ਦੌਰਾਨ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ ਆਪਣੀ ਸਰਚ ਦੌਰਾਨ https://cnnespanol.cnn.com ਦੀ ਇਕ ਰਿਪੋਰਟ ਮਿਲੀ। ਇਹ ਰਿਪੋਰਟ ਸਪੈਨਿਸ਼ ਭਾਸ਼ਾ ਵਿਚ ਸੀ। ਰਿਪੋਰਟ 13 ਜੁਲਾਈ 2016 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। 

File photo

ਰਿਪੋਰਟ ਸਪੈਨਿਸ਼ ਭਾਸ਼ਾ ਵਿਚ ਹੋਣ ਕਰ ਕੇ ਅਸੀਂ ਗੂਗਲ ਟਰਾਸਲੇਟ ਦੀ ਸਹਾਇਤਾ ਲਈ ਅਤੇ ਜਦੋਂ ਰਿਪੋਰਟ ਨੂੰ ਟਰਾਂਸਲੇਟ ਕੀਤਾ ਤਾਂ ਸਾਹਮਣੇ ਆਇਆ ਕਿ ਇਹ ਤਸਵੀਰ ਮੈਕਸਿਕੋ ਦੀ Inter-American University for Development ਨਾਮਕ ਯੂਨੀਵਰਸਿਟੀ ਵਿਚ ਪੜਾਉਣ ਵਾਲੇ ਇਕ ਪ੍ਰੋਫੈਸਰ ਦੀ ਹੈ ਜਿਸ ਦਾ ਨਾਮ Moisés Reyes Sandoval ਹੈ। ਰਿਪੋਰਟ ਵਿਚ ਦੱਸਿਆ ਗਿਆ ਕਿ ਪ੍ਰੋਫੈਸਰ ਦੀ ਗੋਦ ਵਿਚ ਦਿਖਣ ਵਾਲਾ ਬੱਚਾ ਉਹਨਾਂ ਦੀ ਜਮਾਤ ਵਿਚ ਪੜ੍ਹਨ ਵਾਲੀ ਇਕ 22 ਸਾਲ ਦੀ ਵਿਦਿਆਰਥਣ ਦਾ ਬੱਚਾ ਹੈ। 

ਇਸ ਦੇ ਨਾਲ ਹੀ https://noticiasya.com ਵੈੱਬਸਾਈਟ ਦੀ ਰਿਪੋਰਟ ਨੂੰ ਟਰਾਸਲੇਟ ਕਰ ਕੇ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। 

ਨਤੀਜਾ - ਸਪੋਕਸਮੈਨ ਨੇ ਜਦੋਂ ਵਾਇਰਲ ਤਸਵੀਰ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਪ੍ਰੋਫੈਸਰ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਪ੍ਰੋਫੈਸਰ ਕੋਲ ਜੋ ਬੱਚਾ ਹੈ ਉਹ ਉਸ ਦਾ ਆਪਣਾ ਬੱਚਾ ਨਹੀਂ ਹੈ ਬਲਕਿ ਉਸ ਦੀ ਜਮਾਤ ਵਿਚ ਪੜ੍ਹਨ ਵਾਲੀ ਇਕ 22 ਸਾਲਾਂ ਵਿਦਿਆਰਥਣ ਦਾ ਬੱਚਾ ਹੈ। 
Claim- ਵਾਇਰਲ ਤਸਵੀਰ ਵਿਚ ਜੋ ਵਿਅਕਤੀ ਹੈ ਉਹ ਇੱਕ ਪ੍ਰੋਫੈਸਰ ਹੈ ਜਿਸਦੀ ਪਤਨੀ ਦਾ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਦੇਹਾਂਤ ਹੋ ਗਿਆ ਸੀ ਤੇ ਹੁਣ ਇਹ ਪ੍ਰੋਫੈਸਰ ਆਪਣੇ ਬੱਚੇ ਦੀ ਦੇਖ-ਰੇਖ ਖੁਦ ਕਰਦਾ ਹੈ। 
Claimed By - ਫੇਸਬੁੱਕ ਪੇਜ "NAMO
Fact Check - Misleading 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement