Fact Check: 48 ਘੰਟਿਆਂ 'ਚ ਟਨਲ ਤਿਆਰ ਕੀਤੇ ਜਾਣ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ 2016 ਦਾ ਹੈ
Published : Oct 6, 2022, 8:10 pm IST
Updated : Oct 6, 2022, 8:10 pm IST
SHARE ARTICLE
Fact Check 2016 video of tunnel construction in 48 hours in Netherlands shared as recent
Fact Check 2016 video of tunnel construction in 48 hours in Netherlands shared as recent

ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2016 ਤੋਂ ਇੰਟਰਨੈੱਟ ਦੀ ਦੁਨੀਆ 'ਚ ਮੌਜੂਦ ਹੈ ਅਤੇ ਇਹ ਕਈ ਸਾਲਾਂ ਤੋਂ ਵਾਇਰਲ ਹੁੰਦੀ ਆ ਰਹੀ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਪੁਲ ਨੂੰ ਤਿਆਰ ਕਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਨੀਦਰਲੈਂਡ ਦਾ ਹੈ ਜਿੱਥੇ ਸਿਰਫ਼ 43 ਘੰਟਿਆਂ ਵਿੱਚ 70 ਮੀਟਰ ਟਨਲ ਨੈਸ਼ਨਲ ਹਾਈਵੇ ਹੇਠਾਂ ਤਿਆਰ ਕੀਤੀ ਗਈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2016 ਤੋਂ ਇੰਟਰਨੈੱਟ ਦੀ ਦੁਨੀਆ 'ਚ ਮੌਜੂਦ ਹੈ ਅਤੇ ਇਹ ਕਈ ਸਾਲਾਂ ਤੋਂ ਵਾਇਰਲ ਹੁੰਦੀ ਆ ਰਹੀ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ My Bathinda ਨੇ 5 ਅਕਤੂਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਇਹ ਨੀਦਰਲੈਂਡ ਦਾ ਸੀਨ ਹੈ, ਜਿੱਥੇ ਸਿਰਫ਼ 43 ਘੰਟਿਆ ਵਿੱਚ 70 ਮੀਟਰ ਟੱਨਲ ਨੈਸ਼ਨਲ ਹਾਈਵੇ ਦੇ ਥੱਲੇ ਤਿਆਰ ਕੀਤੀ ਗਈ , ਲੋਕ ਫਿਰ ਵੀ ਨਾਰਾਜ਼ ਹੋ ਗਏ ਕਿ ਏਨਾ ਟਾਈਮ ਕਿਵੇਂ ਲੱਗ ਗਿਆ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵਾਇਰਲ ਹੋ ਰਿਹਾ ਵੀਡੀਓ 2016 ਦਾ ਹੈ

ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ ਅਤੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਸ਼ੇਅਰ ਕੀਤਾ ਮਿਲਿਆ। ਸਭਤੋਂ ਪੁਰਾਣੇ ਪੋਸਟ ਸਾਨੂੰ ਜੂਨ 2016 ਦੇ ਮਿਲੇ। 
 newcivilengineer.com ਨਾਂਅ ਦੀ ਵੈੱਬਸਾਈਟ ਨੇ ਇਸ ਮਾਮਲੇ ਨੂੰ ਲੈ ਕੇ 7 ਜੂਨ 2016 ਨੂੰ ਖਬਰ ਪ੍ਰਕਾਸ਼ਿਤ ਕੀਤੀ ਅਤੇ ਸਿਰਲੇਖ ਲਿਖਿਆ, "Video | Timelapse of Dutch tunnel construction"

NCE NewsNCE News

ਇਸ ਖਬਰ ਵਿਚ ਵਾਇਰਲ ਵੀਡੀਓ ਦਾ Youtube ਲਿੰਕ ਸਾਂਝਾ ਕੀਤਾ ਗਿਆ ਸੀ ਜਿਸਨੂੰ 3 ਜੂਨ 2016 ਨੂੰ ਅਪਲੋਡ ਕੀਤਾ ਗਿਆ ਸੀ। 

YT VideoYT Video

ਇਸ ਖਬਰ ਅਨੁਸਾਰ, "ਵੀਡੀਓ ਫੁਟੇਜ ਜਾਰੀ ਕੀਤੀ ਗਈ ਹੈ ਜਿਸਦੇ ਵਿਚ ਨੀਦਰਲੈਂਡ ਵਿਖੇ A12 ਦੇ ਹੇਠਾਂ ਨਵਾਂ ਅੰਡਰਪਾਸ ਬਣ ਰਿਹਾ ਹੈ। ਠੇਕੇਦਾਰ ਹੀਜਮੈਨ ਇਸ ਅੰਡਰਪਾਸ 'ਤੇ ਕੰਮ ਕਰ ਰਿਹਾ ਹੈ, ਜਿਸਦਾ ਭਾਰ 3,600 ਟਨ ਹੈ ਅਤੇ 70 ਮੀਟਰ ਲੰਬਾ ਹੈ। ਵੀਡੀਓ ਨੀਦਰਲੈਂਡ ਦੇ Rijkswaterstaat ਦਾ ਹੈ।"

ਸਾਨੂੰ ਇਸ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ Business Insider ਦਾ 4 ਜੂਨ 2016 ਨੂੰ ਪ੍ਰਕਾਸ਼ਿਤ ਆਰਟੀਕਲ ਮਿਲਿਆ ਜਿਸਦੇ ਮੁਤਾਬਕ, ਨੀਦਰਲੈਂਡ ਵਿਖੇ 48 ਘੰਟਿਆਂ ਦੇ ਅੰਦਰ  ਟਨਲ ਨੂੰ ਤਿਆਰ ਕੀਤਾ ਗਿਆ।

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2016 ਤੋਂ ਇੰਟਰਨੈੱਟ ਦੀ ਦੁਨੀਆ 'ਚ ਮੌਜੂਦ ਹੈ ਅਤੇ ਇਹ ਕਈ ਸਾਲਾਂ ਤੋਂ ਵਾਇਰਲ ਹੁੰਦੀ ਆ ਰਹੀ ਹੈ।

Claim- Recent video of Tunnel constructed in 43 Hours
Claimed By- FB Page My Bathinda
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement