ਤੱਥ ਜਾਂਚ - ਵਾਇਰਲ ਹੋ ਰਹੀ ਸਿੱਖ ਨੌਜਵਾਨ ਦੀ ਤਸਵੀਰ ਦਾ ਕਿਸਾਨੀ ਅੰਦੋਲਨ ਨਾਲ ਨਹੀਂ ਹੈ ਕੋਈ ਸਬੰਧ 
Published : Jan 7, 2021, 12:57 pm IST
Updated : Jan 7, 2021, 1:08 pm IST
SHARE ARTICLE
 Pic of Man Holding Placard on Kashmir Isn’t from Farmers’ Protest
Pic of Man Holding Placard on Kashmir Isn’t from Farmers’ Protest

ਵਾਇਰਲ ਤਸਵੀਰ 2019 ਦੀ ਹੈ ਜਦੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ 'ਤੇ ਕਸ਼ਮੀਰੀਆਂ ਦੇ ਹੱਕ ਵਿਚ ਦਲ ਖਾਲਸਾ ਨੇ ਵਿਰੋਧ ਕੀਤਾ ਸੀ।

ਰੋਜ਼ਾਨਾ ਸਪੋਕਸਮੈਨ ( ਮੁਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਸਿੱਖ ਨੌਜਵਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਉਸ ਨੂੰ ਜੰਮੂ ਕਸ਼ਮੀਰ ਦੇ ਅਲਗਾਵਵਾਦੀ ਲੀਡਰਾਂ ਦੀ ਰਿਹਾਈ ਦੀ ਮੰਗ ਵਾਲਾ ਪੋਸਟਰ ਫੜੇ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਨਾਲ-ਨਾਲ ਇਹ ਨੌਜਵਾਨ ਜੰਮੂ ਕਸ਼ਮੀਰ ਦੇ ਅਲਗਾਵਵਾਦੀ ਲੀਡਰਾਂ ਨੂੰ ਵੀ ਰਿਹਾਅ ਕਰਵਾਉਣਾ ਚਾਹੁੰਦਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਪਾਇਆ ਹੈ। ਇਹ ਤਸਵੀਰ 2019 ਦੀ ਹੈ ਜਦੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ 'ਤੇ ਕਸ਼ਮੀਰੀਆਂ ਦੇ ਹੱਕ ਵਿਚ ਦਲ ਖਾਲਸਾ ਨੇ ਵਿਰੋਧ ਕੀਤਾ ਸੀ। ਇਸ ਵਾਇਰਲ ਤਸਵੀਰ ਨੂੰ ਕਿਸਾਨੀ ਅੰਦੋਲਨ ਨਾਲ ਜੋੜ ਕੇ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। 

ਵਾਇਰਲ ਪੋਸਟ 
ਫੇਸਬੁੱਕ ਯੂਜ਼ਰ Naveen Kumar ਨੇ 5 ਜਨਵਰੀ ਨੂੰ ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਆਪਣੇ ਕੈਪਸ਼ਨ ਵਿਚ ਲਿਖਿਆ, ''पिछले 3 दशक मे आतंकवादियों ने हज़ारों माँ की कोक उजाड़ दी और जब उन आतंकी के समर्थन मे हुर्रियत के नेता खड़े होते थे मन बेहद रोता था। अब जब @narendramodi जी ने उनको जेल मे बंद कर दिया तो किसान आंदोलन मेंDown pointing backhand indexयुवक उन्हीं को आज़ाद कराना चाहता है ये देख इसके पूर्वज की आत्मा भी रोती होगी''

ਇਸ ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖਿਆ ਜਾ ਸਕਦਾ ਹੈ।

ਸਪੋਕਸਮੈਨ ਦੀ ਪੜਤਾਲ 
ਪੜਤਾਲ ਸ਼ੁਰੂ ਕਰਨ ਦੌਰਾਨ ਸਭ ਤੋਂ ਪਹਿਲਾਂ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਾਨੂੰ sikhsiyasat.net ਦਾ ਇਕ ਲਿੰਕ ਮਿਲਿਆ ਜਿਸ ਵਿਚ ਵਾਇਰਲ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਸੀ। ਸਿੱਖ ਸਿਆਸਤ ਦਾ ਇਹ ਆਰਟੀਕਲ 14 ਮਾਰਚ 2020 ਨੂੰ ਪਬਲਿਸ਼ ਕੀਤਾ ਗਿਆ ਸੀ। ਇਸ ਆਰਟੀਕਲ ਮੁਤਾਬਿਕ ਦਲ ਖਾਲਸਾ ਨੇ ਕਸ਼ਮੀਰ ਦੇ ਨੇਤਾਵਾਂ ਨੂੰ ਰਾਜਨੀਤਿਕ ਕੈਦੀ ਕਰਾਰ ਦਿੰਦੇ ਹੋਏ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਸੀ।

File Photo

ਸਿੱਖ ਸਿਆਸਤ ਵੱਲੋਂ ਪਬਲਿਸ਼ ਕੀਤਾ ਹੋਇਆ ਇਹ ਆਰਟੀਕਲ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ 8 ਮਹੀਨੇ ਪਹਿਲਾਂ ਦਾ ਹੈ, ਇਸ ਪੜਤਾਲ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਸ ਨੌਜਵਾਨ ਦੀ ਤਸਵੀਰ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਨੌਜਵਾਨ ਨੇ ਹੱਥ ਵਿਚ ਜੋ ਪੋਸਟਰ ਫੜਿਆ ਹੈ ਉਸ ਉੱਪਰ ਵੀ ਦਲ ਖਾਲਸਾ ਲਿਖਿਆ ਹੋਇਆ ਦੇਖਿਆ ਜਾ ਸਕਦਾ ਹੈ।

File Photo

ਜਦੋਂ ਅਸੀਂ ਇਸ ਵਾਇਰਲ ਤਸਵੀਰ ਬਾਰੇ ਦਲ ਖਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਤਸਵੀਰ 9 ਦਸੰਬਰ 2019 ਦੀ ਹੈ ਜਦੋਂ ਕਸ਼ਮੀਰੀਆਂ ਦੇ ਹੱਕ ਵਿਚ ਦਲ ਖਾਲਸਾ ਨੇ ਵਿਰੋਧ ਕੀਤਾ ਸੀ ਅਤੇ ਉਹਨਾਂ ਨੇ ਅੰਮ੍ਰਿਤਸਰ ਤੋਂ ਲੈ ਕੇ ਸ਼੍ਰੀਨਗਰ ਤੱਕ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਉਹਨਾਂ ਨੂੰ ਕਠੂਆ ਪੁਲਿਸ ਵੱਲੋਂ ਪੰਜਾਬ ਦੀ ਪਠਾਨਕੋਟ ਸਰਹੱਦ 'ਤੇ ਜੰਮੂ ਕਸ਼ਮੀਰ ਵਿਚ ਦਾਖਲ ਹੋਣ ਤੋਂ ਰੋਕਿਆ ਵੀ ਗਿਆ ਸੀ। ਐੱਚਐੱਸ ਧਾਮੀ ਨੇ ਇਸ ਤਸਵੀਰ ਨੂੰ ਸਾਫ਼ ਤੌਰ 'ਤੇ ਫਰਜ਼ੀ ਦੱਸਿਆ ਅਤੇ ਕਿਹਾ ਕਿ ਇਸ ਦਾ ਕਿਸਾਨੀ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

ਫਿਰ ਜਦੋਂ ਅਸੀਂ ਦਲ ਖਾਲਸਾ ਵੱਲੋਂ ਕੀਤੇ ਇਸ ਪ੍ਰਦਰਸ਼ਨ ਬਾਰੇ ਗੂਗਲ 'ਤੇ ਸਰਚ ਕੀਤਾ ਤਾਂ ਸਾਨੂੰ 12 ਦਸੰਬਰ 2019 ਨੂੰ ਪਬਲਿਸ਼ ਕੀਤਾ ਹੋਇਆ khalsaforce.in ਦਾ ਇਕ ਆਰਟੀਕਲ ਮਿਲਿਆ। ਇਸ ਆਰਟੀਕਲ ਦੀ ਕਵਰ ਇਮੇਜ ਵਿਚ ਵੀ ਵਾਇਰਲ ਤਸਵੀਰ ਵਿਚ ਜੋ ਨੌਜਵਾਨ ਹੈ ਉਸ ਨੂੰ ਦੇਖਿਆ ਜਾ ਸਕਦਾ ਹੈ। ਇਸ ਆਰਟੀਕਲ ਵਿਚ ਸਾਨੂੰ ਪ੍ਰਦਰਸ਼ਨ ਦੀ ਇਕ ਵੀਡੀਓ ਵੀ ਮਿਲੀ ਜਿਸ ਵਿਚ ਵੀ ਵਾਇਰਲ ਪੋਸਟ ਵਾਲਾ ਸਿੱਖ ਨੌਜਵਾਨ ਮੌਜੂਦ ਸੀ। 

File Photo

ਸੋ ਇਸ ਸਭ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਵਾਇਰਲ ਪੋਸਟ ਦਾ ਕਿਸਾਨੀ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਇਸ ਤਸਵੀਰ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਇਕ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। 

ਨਤੀਜਾ- ਵਾਇਰਲ ਹੋ ਰਹੀ ਸਿੱਖ ਨੌਜਵਾਨ ਦੀ ਤਸਵੀਰ 2019 ਵਿਚ ਜੰਮੂ ਕਸ਼ਮੀਰ ਦੇ ਨੇਤਾਵਾਂ ਦੀ ਰਿਹਾਈ ਦੀ ਮੰਗ ਦੌਰਾਨ ਜੋ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਸਮੇਂ ਦੀ ਹੈ। ਜਿਸ ਨੂੰ ਕਿਸਾਨੀ ਅੰਦੋਲਨ ਦੇ ਨਾਮ 'ਤੇ ਵਾਇਰਲ ਕੀਤਾ ਜਾ ਰਿਹਾ ਹੈ।
Claim- ਕਿਸਾਨ ਅੰਦੋਲਨ ਵਿਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਨਾਲ-ਨਾਲ ਜੰਮੂ ਕਸ਼ਮੀਰ ਦੇ ਲੀਡਰਾਂ ਨੂੰ ਵੀ ਰਿਹਾਅ ਕਰਵਾਉਣ  ਦੀ ਉੱਠ ਰਹੀ ਹੈ ਮੰਗ 
Claimed By- ਫੇਸਬੁੱਕ ਯੂਜ਼ਰ Naveen Kumar 
Fact Check - ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement