
ਰੋਜ਼ਾਨਾ ਸਪੋਕਸਮੈਨ ਦੀ ਅਸਲ ਰਿਪੋਰਟ ਨੂੰ ਐਡਿਟ ਕਰਕੇ ਫਰਜ਼ੀ ਰਿਪੋਰਟ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ Fact Check ਰਿਪੋਰਟ ਦਾ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ। ਇਸ ਰਿਪੋਰਟ ਵਿਚ 2 ਤਸਵੀਰਾਂ ਦਾ ਇਸਤੇਮਾਲ ਹੈ ਜਿਸਦੇ ਵਿਚ ਆਪ ਦੀ ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਅਤੇ ਪੰਜਾਬ ਆਪ ਦੇ ਪ੍ਰਧਾਨ ਭਗਵੰਤ ਮਾਨ ਨੂੰ ਵੇਖਿਆ ਜਾ ਸਕਦਾ ਹੈ। ਪਹਿਲੀ ਤਸਵੀਰ ਵਿਚ ਇਨ੍ਹਾਂ ਦੋਵਾਂ ਨੂੰ ਇੱਕ ਪਹਾੜੀ ਰੂਪੀ ਥਾਂ 'ਤੇ ਵੇਖਿਆ ਜਾ ਸਕਦਾ ਹੈ ਅਤੇ ਦੂਜੀ ਤਸਵੀਰ ਵਿਚ ਅਨਮੋਲ ਗਗਨ ਮਾਨ ਇੱਕ ਕਮਰੇ ਵਿਚ ਹਨ ਅਤੇ ਉਸ ਕਮਰੇ ਦੇ ਬਾਹਰ ਭਗਵੰਤ ਮਾਨ ਨੂੰ ਬੈਠਿਆ ਵੇਖਿਆ ਜਾ ਸਕਦਾ ਹੈ। ਹੁਣ ਇਸ ਰਿਪੋਰਟ ਦੇ ਸਕ੍ਰੀਨਸ਼ੋਟ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ Fact Check ਰਿਪੋਰਟ ਵੱਲੋਂ ਇਹ ਗੱਲ ਸਾਬਿਤ ਹੋਈ ਹੈ ਕਿ ਭਗਵੰਤ ਅਤੇ ਅਨਮੋਲ ਸ਼ਿਮਲਾ ਘੁੰਮ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਇਸ ਰਿਪੋਰਟ ਦੀ ਬਾਰੀਕੀ ਨਾਲ ਜਾਂਚ ਕੀਤੀ। ਦੱਸ ਦਈਏ ਇਹ Fact Check ਰਿਪੋਰਟ ਫਰਜ਼ੀ ਹੈ। ਰੋਜ਼ਾਨਾ ਸਪੋਕਸਮੈਨ ਦੀ ਅਸਲ ਰਿਪੋਰਟ ਨੂੰ ਐਡਿਟ ਕਰਕੇ ਫਰਜ਼ੀ ਰਿਪੋਰਟ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਕੁਝ ਦਿਨਾਂ ਪਹਿਲਾਂ ਪਹਿਲੀ ਤਸਵੀਰ ਦੀ ਪੜਤਾਲ ਕੀਤੀ ਸੀ ਅਤੇ ਉਸ ਤਸਵੀਰ ਨੂੰ ਰੋਜ਼ਾਨਾ ਸਪੋਕਸਮੈਨ ਨੇ ਫਰਜ਼ੀ ਸਾਬਿਤ ਕੀਤਾ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ ਫੈਨ ਨਵਜੋਤ ਕੌਰ ਲੰਬੀ ਦੇ ਨੇ ਵਾਇਰਲ ਰਿਪੋਰਟ ਦਾ ਸਕ੍ਰੀਨਸ਼ੋਟ ਸ਼ੇਅਰ ਕਰਦਿਆਂ ਲਿਖਿਆ, "ਲਓ ਕਰਲੋ ਗੱਲ, ਲੈਜਾ ਉੱਥੇ ਜਿੱਥੇ ਪੈਂਦੀ ਆ Snow ਵੇ ਵਾਲੀ ਗੱਲ ਸਹੀ ਨਿਕਲੀ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਰੋਜ਼ਾਨਾ ਸਪੋਕਸਮੈਨ ਨੇ ਇਸ ਰਿਪੋਰਟ ਦੀ ਜਾਂਚ ਕਰਨੀ ਸ਼ੁਰੂ ਕੀਤੀ। ਸਭਤੋਂ ਪਹਿਲਾਂ ਅਸੀਂ ਇਨ੍ਹਾਂ ਦੋਵੇਂ ਤਸਵੀਰਾਂ ਦੀ ਜਾਂਚ ਕੀਤੀ ਅਤੇ ਅੰਤ ਵਿਚ ਰੋਜ਼ਾਨਾ ਸਪੋਕਸਮੈਨ ਨੇ ਇਸ ਵਾਇਰਲ ਰਿਪੋਰਟ ਦਾ ਅਸਲ ਸੱਚ ਪੇਸ਼ ਕੀਤਾ।
ਪਹਿਲੀ ਤਸਵੀਰ
ਦੱਸ ਦਈਏ ਕਿ 5 ਫਰਵਰੀ 2022 ਨੂੰ ਰੋਜ਼ਾਨਾ ਸਪੋਕਸਮੈਨ ਨੇ ਪਹਿਲੀ ਤਸਵੀਰ ਜਿਸਦੇ ਵਿਚ ਅਨਮੋਲ-ਭਗਵੰਤ ਨੂੰ ਪਹਾੜੀ ਰੂਪੀ ਇਲਾਕੇ ਵਿਚ ਵੇਖਿਆ ਜਾ ਸਕਦਾ ਹੈ ਦਾ Fact Check ਕੀਤਾ ਸੀ ਅਤੇ ਉਸ ਤਸਵੀਰ ਫਰਜ਼ੀ ਸਾਬਿਤ ਕੀਤਾ ਸੀ। ਰੋਜ਼ਾਨਾ ਸਪੋਕਸਮੈਨ ਦੀ ਪਹਿਲੀ ਤਸਵੀਰ ਦੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ ਅਤੇ ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਦੂਜੀ ਤਸਵੀਰ
ਦੂਜੀ ਤਸਵੀਰ ਦੀ ਪੜਤਾਲ ਕਰਦੇ ਹੋਏ ਅਸੀਂ ਇਸ ਤਸਵੀਰ ਨੂੰ ਅਨਮੋਲ ਗਗਨ ਮਾਨ ਦੇ ਅਧਿਕਾਰਿਕ ਸੋਸ਼ਲ ਮੀਡੀਆ ਅਕਾਊਂਟਸ 'ਤੇ ਜਾ ਕੇ ਲੱਭਣਾ ਸ਼ੁਰੂ ਕੀਤਾ। ਸਾਨੂੰ ਇਹ ਅਸਲ ਤਸਵੀਰ ਅਨਮੋਲ ਗਗਨ ਮਾਨ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਮਿਲੀ। ਇਹ ਅਸਲ ਤਸਵੀਰ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ 10 ਜਨਵਰੀ 2021 ਨੂੰ ਸ਼ੇਅਰ ਕੀਤਾ ਸੀ ਅਤੇ ਇਸ ਤਸਵੀਰ ਵਿਚ ਸਾਫ-ਸਾਫ ਵੇਖਿਆ ਜਾ ਸਕਦਾ ਹੈ ਕਿ ਭਗਵੰਤ ਮਾਨ ਕਮਰੇ ਦੇ ਬਾਹਰ ਮੌਜੂਦ ਨਹੀਂ ਹਨ। ਮਤਲਬ ਸਾਫ ਸੀ ਕਿ ਵਾਇਰਲ ਦੂਜੀ ਤਸਵੀਰ ਵੀ ਫਰਜ਼ੀ ਹੈ।
Fact Check ਰਿਪੋਰਟ ਦੀ ਜਾਂਚ
ਇਸ ਰਿਪੋਰਟ ਦੀ ਜਾਂਚ ਸ਼ੁਰੂ ਕਰਦੇ ਹੋਏ ਅਸੀਂ ਇਸ ਰਿਪੋਰਟ ਨੂੰ ਧਿਆਨ ਨਾਲ ਪੜ੍ਹਿਆ। ਜੇਕਰ ਇਸ ਰਿਪੋਰਟ ਦੇ ਅੰਗਰੇਜ਼ੀ ਟਾਇਟਲ ਵੱਲ ਧਿਆਨ ਕੀਤਾ ਜਾਵੇ ਤਾਂ ਉਹ ਦੱਸ ਰਿਹਾ ਹੈ ਕਿ ਇੱਕ ਫਰਜ਼ੀ ਨਿਊਜ਼ ਕਟਿੰਗ ਨੂੰ ਭਗਵੰਤ ਮਾਨ ਦੇ ਨਾਂਅ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਅੰਗਰੇਜ਼ੀ ਸਿਰਲੇਖ ਇਸ ਰਿਪੋਰਟ ਦਾ ਹੈ: Fact Check Fake News Paper Cutting Viral In The Name Of Bhagwant Maan
ਇਸ ਸਿਰਲੇਖ ਤੋਂ ਇਹ ਸਾਫ ਹੋ ਰਿਹਾ ਸੀ ਕਿ ਇਹ ਖਬਰ ਐਡੀਟੇਡ ਹੈ। ਅੱਗੇ ਵਧਦੇ ਹੋਏ ਅਸੀਂ ਇਸ ਰਿਪੋਰਟ ਵਿਚ ਲਿਖੇ ਸ਼ਬਦ RSFC (Team Mohali) ਨੂੰ ਗੂਗਲ 'ਤੇ ਸਰਚ ਕੀਤਾ।
ਦੱਸ ਦਈਏ ਕਿ RSFC (Team Mohali) ਪੰਜਾਬੀ ਮੀਡੀਆ ਅਦਾਰੇ Rozana Spokesman ਦੀ Fact Check ਟੀਮ ਦਾ ਵਿੰਗ ਨਾਂਅ ਹੈ। ਮਤਲਬ ਇਹ ਗੱਲ ਸਾਫ ਸੀ ਕਿ ਇਹ ਰਿਪੋਰਟ ਰੋਜ਼ਾਨਾ ਸਪੋਕਸਮੈਨ ਦੀ ਕਿਸੇ Fact Check ਰਿਪੋਰਟ ਨੂੰ ਐਡਿਟ ਕਰਕੇ ਤਿਆਰ ਕੀਤੀ ਗਈ ਹੈ।
ਅੱਗੇ ਵਧਦੇ ਹੋਏ ਅਸੀਂ ਇਸ ਰਿਪੋਰਟ ਨੂੰ ਧਿਆਨ ਵਿਚ ਰੱਖਦੇ ਹੋਏ ਰੋਜ਼ਾਨਾ ਸਪੋਕਸਮੈਨ ਦੇ ਸੱਚ/ਝੂਠ ਸੈਕਸ਼ਨ ਵਿਚ ਲੱਭਣਾ ਸ਼ੁਰੂ ਕੀਤਾ। ਦੱਸ ਦਈਏ ਸਾਨੂੰ ਅਜਿਹੇ ਕੋਈ ਰਿਪੋਰਟ ਓਥੇ ਨਹੀਂ ਮਿਲੀ ਪਰ ਸਾਨੂੰ ਉਹ ਅਸਲ ਰਿਪੋਰਟ ਮਿਲ ਗਈ ਜਿਸਨੂੰ ਐਡਿਟ ਕਰਕੇ ਇਹ ਫਰਜ਼ੀ ਰਿਪੋਰਟ ਬਣਾਈ ਗਈ ਸੀ।
ਦੱਸ ਦਈਏ ਕਿ ਜਿਹੜੀ ਰਿਪੋਰਟ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ ਉਹ 27 ਅਗਸਤ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਉਹ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਇੱਕ ਫਰਜ਼ੀ ਅਖਬਾਰ ਦੀ ਕਟਿੰਗ ਨੂੰ ਲੈ ਕੇ ਸੀ।
ਵਾਇਰਲ ਰਿਪੋਰਟ ਅਤੇ ਅਸਲ ਰਿਪੋਰਟ ਵਿਚ ਕੁਝ ਸਮਾਨਤਾਵਾਂ ਹਨ ਜਿਵੇਂ ਕਿ ਅੰਗਰੇਜ਼ੀ ਦਾ ਸਿਰਲੇਖ:
ਵਾਇਰਲ ਅੰਗਰੇਜ਼ੀ ਦਾ ਸਿਰਲੇਖ - Fact Check Fake News Paper Cutting Viral In The Name Of Bhagwant Maan
ਅਸਲ ਅੰਗਰੇਜ਼ੀ ਦਾ ਸਿਰਲੇਖ - Fact Check Fake News Paper Cutting Viral In The Name Of Arvind Kejriwal
ਦੂਜੀ ਸਮਾਨਤਾ ਹੈ ਵਾਇਰਲ ਪੋਸਟ ਦੇ ਯੂਜ਼ਰ ਦੀ:
ਵਾਇਰਲ ਯੂਜ਼ਰ - Gurpreet Singh
ਅਸਲ ਰਿਪੋਰਟ ਦਾ ਯੂਜ਼ਰ- Gurpreet Singh Aujla
ਇਨ੍ਹਾਂ ਚੀਜ਼ਾਂ ਤੋਂ ਅਲਾਵਾ ਇਸ ਵਾਇਰਲ ਰਿਪੋਰਟ ਵਿਚ ਫੋਂਟ ਦੀ ਗੜਬੜੀ ਵੀ ਵੇਖੀ ਜਾ ਸਕਦੀ ਹੈ।
ਮਤਲਬ ਸਾਫ ਸੀ ਕਿ ਰੋਜ਼ਾਨਾ ਸਪੋਕਸਮੈਨ ਦੀ ਇੱਕ Fact Check ਰਿਪੋਰਟ ਨੂੰ ਐਡਿਟ ਕਰਕੇ ਫਰਜ਼ੀ ਰਿਪੋਰਟ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਇਸ ਰਿਪੋਰਟ ਦੀ ਬਾਰੀਕੀ ਨਾਲ ਜਾਂਚ ਕੀਤੀ। ਦੱਸ ਦਈਏ ਇਹ Fact Check ਰਿਪੋਰਟ ਫਰਜ਼ੀ ਹੈ। ਰੋਜ਼ਾਨਾ ਸਪੋਕਸਮੈਨ ਦੀ ਅਸਲ ਰਿਪੋਰਟ ਨੂੰ ਐਡਿਟ ਕਰਕੇ ਫਰਜ਼ੀ ਰਿਪੋਰਟ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।