
ਨਕਸਲੀਆਂ ਦੀ ਮਦਦ ਕਰਨ ਕਰਕੇ 2 ਭਾਜਪਾ ਲੀਡਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਯੂਜ਼ਰ ਬੁਲੇਟਿਨ ਨੂੰ ਹਾਲੀਆ ਨਕਸਲ ਹਮਲੇ ਨਾਲ ਜੋੜਕੇ ਵਾਇਰਲ ਕਰ ਰਹੇ ਹਨ।
Rozana Spokesman (Mohali): ਪਿਛਲੇ ਦਿਨੀ ਛੱਤੀਸਗੜ੍ਹ ਦੇ ਬੀਜਾਪੁਰ ਵਿਚ ਨਕਸਲੀਆਂ ਨੇ ਭਾਰਤੀ CRPF ਜਵਾਨਾਂ 'ਤੇ ਹਮਲਾ ਕੀਤਾ ਅਤੇ ਇਸਦੇ ਵਿਚ 22 ਜਵਾਨਾਂ ਨੇ ਸ਼ਹਾਦਤ ਪਾਈ। ਹੁਣ ਇਸੇ ਮਾਮਲੇ ਨਾਲ ਜੋੜਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੁਲੇਟਿਨ ਵਾਇਰਲ ਹੋ ਰਿਹਾ ਹੈ। ਬੁਲੇਟਿਨ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਕਸਲੀਆਂ ਦੀ ਮਦਦ ਕਰਨ ਕਰਕੇ 2 ਭਾਜਪਾ ਲੀਡਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਯੂਜ਼ਰ ਬੁਲੇਟਿਨ ਨੂੰ ਹਾਲੀਆ ਨਕਸਲ ਹਮਲੇ ਨਾਲ ਜੋੜਕੇ ਵਾਇਰਲ ਕਰ ਰਹੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਬੁਲੇਟਿਨ ਹਾਲੀਆ ਨਹੀਂ ਲਗਭਗ ਸਾਲ ਪੁਰਾਣਾ ਹੈ ਅਤੇ ਇਸਦਾ ਹਾਲੀਆ ਛੱਤੀਸਗੜ੍ਹ ਨਕਸਲ ਹਮਲੇ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ ਗੁਰਸੇਵਕ ਸਿੰਘ ਭਾਣਾ ਨੇ ਵਾਇਰਲ ਬੁਲੇਟਿਨ ਸ਼ੇਅਰ ਕਰਦਿਆਂ ਲਿਖਿਆ, "???? ਕਿਉਂ?"
ਵਾਇਰਲ ਪੋਸਟ ਦਾ ਆਰਕਾਇਵਡ (https://archive.ph/CIN3z) ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਬੁਲੇਟਿਨ ਨੂੰ ਧਿਆਨ ਨਾਲ ਸੁਣਿਆ ਅਤੇ ਕਿਓਂਕਿ ਇਹ ਬੁਲੇਟਿਨ IBC 24 ਨਿਊਜ਼ ਦਾ ਹੈ ਇਸ ਕਰਕੇ ਅਸੀਂ ਕੀਵਰਡ ਸਰਚ ਨਾਲ ਮਾਮਲੇ ਨੂੰ ਲੈ ਕੇ ਸਰਚ ਕਰਨਾ ਸ਼ੁਰੂ ਕੀਤਾ।
ਸਾਨੂੰ ਬੁਲੇਟਿਨ IBC 24 ਦੇ ਅਧਿਕਾਰਿਕ Youtube ਚੈੱਨਲ 'ਤੇ ਅਪਲੋਡ ਮਿਲਿਆ। ਬੁਲੇਟਿਨ 14 ਜੂਨ 2020 ਨੂੰ ਅਪਲੋਡ ਕੀਤਾ ਗਿਆ ਸੀ ਜਿਸ ਨਾਲ ਸਾਫ ਹੁੰਦਾ ਹੈ ਕਿ ਇਹ ਬੁਲੇਟਿਨ ਪੁਰਾਣਾ ਹੈ ਅਤੇ ਇਸਦਾ ਹਾਲੀਆ ਛੱਤੀਸਗੜ੍ਹ ਨਕਲੀ ਹਮਲੇ ਨਾਲ ਕੋਈ ਸਬੰਧ ਨਹੀਂ ਹੈ। ਬੁਲੇਟਿਨ ਦੇ ਵੀਡੀਓ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "Dantewada में BJP जिला उपाध्यक्ष और एक अन्य आरोपी Arrest | नक्सलियों की मदद करने का आरोप"
ਬੁਲੇਟਿਨ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
bjp
ਹਾਲੀਆ ਛੱਤੀਸਗੜ੍ਹ ਨਕਸਲੀ ਹਮਲੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੀ ਖਬਰ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ-- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਬੁਲੇਟਿਨ ਹਾਲੀਆ ਨਹੀਂ ਲਗਭਗ ਸਾਲ ਪੁਰਾਣਾ ਹੈ ਅਤੇ ਇਸਦਾ ਹਾਲੀਆ ਛੱਤੀਸਗੜ੍ਹ ਨਕਸਲ ਹਮਲੇ ਨਾਲ ਕੋਈ ਸਬੰਧ ਨਹੀਂ ਹੈ।
Claim- ਛੱਤੀਸਗੜ੍ਹ ਨਕਲੀ ਹਮਲੇ ਦੇ ਆਰੋਪ ਵਿਚ ਗਿਰਫ਼ਤਾਰ ਭਾਜਪਾ ਲੀਡਰ
Claimed By- ਫੇਸਬੁੱਕ ਯੂਜ਼ਰ ਗੁਰਸੇਵਕ ਸਿੰਘ ਭਾਣਾ
Fact Check- Misleading