
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਹਾਲੀਆ ਨਹੀਂ 2 ਸਾਲ ਪੁਰਾਣੀ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਬੰਗਾਲ ਵਿੱਚ ਵਿਧਾਨ ਸਭਾ ਚੋਣਾਂ 27 ਮਾਰਚ ਤੋਂ ਲੈ ਕੇ 29 ਅਪ੍ਰੈਲ ਤੱਕ ਅੱਠ ਚਰਨਾਂ ਵਿੱਚ ਹੋਣਗੀਆਂ ਅਤੇ 7 ਮਾਰਚ 2021 ਨੂੰ ਪੀਐੱਮ ਮੋਦੀ ਨੇ ਬੰਗਾਲ ਦਾ ਦੌਰਾ ਕੀਤਾ ਸੀ। ਪੀਐੱਮ ਮੋਦੀ ਨੇ ਇਸ ਦੌਰੇ ਦੌਰਾਨ ਬ੍ਰਿਗੇਡ ਗਰਾਊਂਡ ਵਿਚ ਰੈਲੀ ਨੂੰ ਸੰਬੋਧਨ ਕੀਤਾ।
ਇਸੇ ਕ੍ਰਮ ਵਿਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਹਜ਼ਾਰਾ ਲੋਕਾਂ ਦੀ ਭੀੜ ਨੂੰ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਜ਼ਾਰਾ ਲੋਕਾਂ ਦੀ ਭੀੜ ਪੀਐੱਮ ਮੋਦੀ ਦੀ ਰੈਲੀ ਵਿਚ ਇਕੱਠੀ ਹੋਈ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀਆਂ ਗਈਆਂ ਤਸਵੀਰਾਂ ਵਿਚ ਇੱਕ ਤਸਵੀਰ 2019 ਵਿਚ ਕੱਢੀ ਗਈ ਲੈਫਟ ਦੀ ਰੈਲੀ ਦੀ ਹੈ ਜਿਸ ਨੂੰ ਹੁਣ ਭਾਜਪਾ ਦੀ ਰੈਲੀ ਦੀ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।
BJP ਪੰਜਾਬ ਸਣੇ ਕਈ ਯੂਜ਼ਰਾਂ ਨੇ ਸ਼ੇਅਰ ਕੀਤੀ ਇਹ ਤਸਵੀਰ
BJP Punjab ਨੇ ਆਪਣੇ ਅਧਿਕਾਰਕ ਫੇਸਬੁੱਕ ਪੇਜ਼ 'ਤੇ ਰੈਲੀ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਕੈਪਸ਼ਨ ਲਿਖਿਆ, ''राजनीतिक जीवन में सैकड़ों रैलियों को संबोधित करने का सौभाग्य मिला है, लेकिन इतने लंबे कार्यकाल में मैंने कभी इतने बड़े विशाल जन समूह का हमें आशीर्वाद मिला हो ऐसा दृश्य मुझे आज देखने को मिला है।
- पीएम श्री #NarendraModi जी #ModirSatheBrigade''
ਪੜਤਾਲ
ਪਹਿਲੀ ਤਸਵੀਰ
ਵਾਇਰਲ ਫੋਟੋ ਸਬੰਧੀ ਕੀਤੇ ਜਾ ਰਹੇ ਦਾਅਵੇ ਦੀ ਪੜਤਾਲ ਲਈ ਰੋਜ਼ਾਨਾ ਸਪੋਕਸਮੈਨ ਨੇ ਸਭ ਤੋਂ ਪਹਿਲਾਂ ਰਿਵਰਸ ਇਮੇਜ ਸਰਚ ਕੀਤਾ। ਸਰਚ ਦੌਰਾਨ ਸਾਨੂੰ peoplesdispatch ਦੀ 4 ਫਰਵਰੀ 2019 ਨੂੰ ਅਪਲੋਡ ਕੀਤੀ ਰਿਪੋਰਟ ਮਿਲੀ। ਰਿਪਰੋਟ ਵਿਚ ਵਾਇਰਲ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪਰੋਟ ਦੀ ਹੈੱਡਲਾਈਨ ਸੀ, ''Million-strong ‘People’s Brigade’ in India pledges to oust right wing forces''
ਰਿਪੋਰਟ ਅਨੁਸਾਰ 3 ਫਰਵਰੀ 2019 ਨੂੰ ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ ਵਿਚ ਆਯੋਜਿਤ ਖੱਬੇ ਮੋਰਚੇ ਦੀ ਅਗਵਾਈ ਵਾਲੀ ਰੈਲੀ ਵਿਚ ਹਜ਼ਾਰਾਂ ਖੱਬੇਪੱਖੀ ਦਲਾਂ ਦੇ ਵਰਕਰਾਂ ਨੇ ਹਿੱਸਾ ਲਿਆ ਸੀ ਅਤੇ ਇਹ ਮੈਦਾਨ 3 ਫਰਵਰੀ ਨੂੰ ਮਨੁੱਖਤਾ ਦੇ ਇੱਕ ‘ਲਾਲ ਸਮੁੰਦਰ’ ਵਿੱਚ ਬਦਲ ਗਿਆ। ਰਿਪੋਰਟ ਅਨੁਸਾਰ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਅਤੇ ਸੂਬੇ ਵਿਚ ਟੀਐਮਸੀ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਰੈਲੀ ਕੀਤੀ ਗਈ।
ਦੂਜੀ ਤਸਵੀਰ
ਅੱਗੇ ਵਧਦੇ ਹੋਏ ਅਸੀਂ ਦੂਜੀ ਤਸਵੀਰ ਨੂੰ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ TV9 Telugu Live ਦੇ ਪੇਜ਼ 'ਤੇ ਅਪਲੋਡ ਕੀਤਾ ਵੀਡੀਓ ਮਿਲਿਆ। ਇਸ ਵੀਡੀਓ ਵਿਚ ਦੂਜੀ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ।
ਇਹ ਤਸਵੀਰ ਹਾਲੀਆ ਹੀ ਹੈ ਜਦੋਂ ਪੀਐੱਮ ਮੋਦੀ 7 ਮਾਰਚ ਨੂੰ ਬੰਗਾਲ ਦੌਰੇ 'ਤੇ ਗਏ ਸਨ ਅਤੇ ਉਸ ਸਮੇਂ ਉਹਨਾਂ ਨੇ ਰੈਲੀ ਨੂੰ ਸੰਬੋਧਨ ਕੀਤਾ ਸੀ।
ਤੀਜੀ ਤਸਵੀਰ
ਇਸ ਤੋਂ ਬਾਅਦ ਅਸੀਂ ਤੀਸਰੀ ਤਸਵੀਰ ਨੂੰ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ newsroompost ਦੀ ਰਿਪੋਰਟ ਮਿਲੀ। ਇਹ ਰਿਪੋਰਟ 7 ਮਾਰਚ 2021 ਨੂੰ ਅਪਲੋਡ ਕੀਤੀ ਗਈ ਸੀ। ਰਿਪੋਰਟ ਦੀ ਪਹਿਲੀ ਤਸਵੀਰ ਹੀ ਉਕਤ ਤਸਵੀਰ ਦੇਖੀ ਜਾ ਸਕਦੀ ਹੈ।
ਇਹ ਤਸਵੀਰ ਵੀ ਪੀਐੱਮ ਮੋਦੀ ਦੇ ਹਾਲੀਆ ਬੰਗਾਲ ਦੌਰੇ ਦੀ ਹੈ।
ਦੱਸ ਦਈਏ ਕਿ ਇਸ ਤਸਵੀਰ ਨੂੰ BJP ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਅਪਲੋਡ ਕੀਤਾ ਹੋਇਆ ਹੈ।
ਅੱਗੇ ਵਧਦੇ ਹੋਏ ਅਸੀਂ ਚੌਥੀ ਤਸਵੀਰ ਨੂੰ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ Keshav Prasad Maurya ਦੇ ਟਵਿੱਟਰ ਹੈਂਡਲ 'ਤੇ ਅਪਲੋਡ ਕੀਤੀ ਮਿਲੀ। ਤਸਵੀਰ ਸ਼ੇਅਰ ਕਰਦਿਆਂ ਉਙਨਾਂ ਨੇ ਕੈਪਸ਼ਨ ਲਿਖਿਆ, ''बंगाल की इस धरती ने हमारे संस्कारों को ऊर्जा दी है। बंगाल की इस धरती ने भारत की आज़ादी के आंदोलन में नए प्राण फूंके। बंगाल की इस धरती ने ज्ञान-विज्ञान में भारत का गौरव बढ़ाया: मा0 पीएम श्री @narendramodi जी #ModirSatheBrigade''
ਕੈਪਸ਼ਨ ਅਨੁਸਾਰ ਇਹ ਤਸਵੀਰ ਪੀਐੱਮ ਮੋਦੀ ਦੀ ਬੰਗਾਲ ਰੈਲੀ ਦੀ ਹੀ ਹੈ।
ਪੜਤਾਲ ਤੋਂ ਇਹ ਸਾਫ਼ ਹੋ ਗਿਆ ਹੈ ਕਿ BJP Punjab ਵੱਲੋਂ ਜੋ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ ਉਹਨਾਂ ਵਿਚੋਂ ਪਹਿਲੀ ਤਸਵੀਰ ਪੁਰਾਣੀ ਹੈ ਤੇ ਉਸ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਗਿਆ ਹੈ ਜਦਕਿ ਬਾਕੀ ਤਸਵੀਰਾਂ ਸਹੀ ਅਤੇ ਹਾਲੀਆ ਹਨ।
ਦੱਸ ਦਈਏ ਕਿ ਰੋਜ਼ਾਨਾ ਸਪੋਕਸਮੈਨ ਪਹਿਲਾਂ ਵੀ ਇਸ ਇੱਕ ਤਸਵੀਰ ਦੀ ਪੜਤਾਲ ਕਰ ਚੁੱਕਾ ਹੈ। ਪੜਤਾਲ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਪਹਿਲਾਂ ਲੈਫਟ ਅਤੇ ਕਾਂਗਰਸ ਦੀ ਰੈਲੀ ਦੀ ਤਸਵੀਰ ਦੱਸ ਸ਼ੇਅਰ ਕੀਤਾ ਜਾ ਚੁੱਕਾ ਹੈ ਜਦਕਿ ਇਹ ਤਸਵੀਰ 2 ਸਾਲ ਪਹਿਲਾਂ ਹੋਈ ਲੈਫਟ ਫਰੰਟ ਦੀ ਰੈਲੀ ਦੀ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਇੱਕ ਤਸਵੀਰ ਨੂੰ 2 ਸਾਲ ਪੁਰਾਣੀ ਪਾਇਆ ਹੈ। ਲੈਫਟ ਫਰੰਟ ਦੀ ਰੈਲੀ ਦੀ ਤਸਵੀਰ ਨੂੰ ਪੀਐੱਮ ਮੋਦੀ ਰੈਲੀ ਦੀ ਤਸਵੀਰ ਦੱਸ ਸ਼ੇਅਰ ਕੀਤਾ ਜਾ ਰਿਹਾ ਹੈ।
Claim : ਇਹ ਹਜ਼ਾਰਾ ਲੋਕਾਂ ਦੀ ਭੀੜ ਪੀਐੱਮ ਮੋਦੀ ਦੀ ਰੈਲੀ ਵਿਚ ਇਕੱਠੀ ਹੋਈ ਹੈ।
Claimed By: BJP Punjab
Fact Check: Misleading