
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 13 ਫਰਵਰੀ 2022 ਦਾ ਹੈ। ਵੀਡੀਓ ਦਾ Exit Poll ਨਤੀਜਿਆਂ ਨਾਲ ਕੋਈ ਸਬੰਧ ਨਹੀਂ ਹੈ।
RSFC (Team Mohali)- 10 ਮਾਰਚ 2022 ਨੂੰ ਪੰਜਾਬ ਵਿਚ ਹੋਏ ਵਿਧਾਨਸਭਾ ਚੋਣਾਂ ਦੇ ਬਕਸਿਆਂ ਨੂੰ ਖੋਲ੍ਹਿਆ ਜਾਵੇਗਾ ਅਤੇ ਕਿਹੜੀ ਪਾਰਟੀ ਦੀ ਸਰਕਾਰ ਪੰਜਾਬ ਦੀ ਅਗੁਆਈ ਕਰੇਗੀ ਉਸਦਾ ਨਤੀਜਾ ਪੇਸ਼ ਹੋ ਆਵੇਗਾ। ਹੁਣ 10 ਮਾਰਚ ਤੋਂ ਪਹਿਲਾਂ 7 ਮਾਰਚ ਨੂੰ ਚੋਣਾਂ ਨੂੰ ਲੈ ਕੇ Exit Poll ਦੇ ਨਤੀਜੇ ਸਾਹਮਣੇ ਆਏ। ਇਨ੍ਹਾਂ ਪੋਲ ਨਤੀਜਿਆਂ ਅਨੁਸਾਰ ਇਸ ਵਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ। ਹੁਣ Exit Poll ਦੇ ਆਉਣ ਤੋਂ ਬਾਅਦ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਭਗਵੰਤ ਮਾਨ ਦੀ ਤਸਵੀਰ ਫੜ੍ਹੇ ਅਤੇ ਫੁੱਲਾਂ ਨੂੰ ਕੱਠੇ ਕਰਦਿਆਂ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ Exit Poll ਦੇ ਨਤੀਜੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰ ਤਿਆਰੀਆਂ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 13 ਫਰਵਰੀ 2022 ਦਾ ਹੈ। ਇਸ ਵੀਡੀਓ ਦਾ Exit Poll ਨਤੀਜਿਆਂ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Yabhlee" ਨੇ 8 ਮਾਰਚ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "ਆਮ ਆਦਮੀ ਪਾਰਟੀ ਆਲਿਆ ਨੇ ਤਾ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਕੀ ਲੱਗਦਾ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਵੀਡੀਓ ਬਾਰੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।
ਵੀਡੀਓ ਵੋਟਾਂ ਪੈਣ ਤੋਂ ਵੀ ਪਹਿਲਾਂ ਦਾ ਹੈ
ਸਾਨੂੰ ਵਾਇਰਲ ਵੀਡੀਓ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਸਭਤੋਂ ਪੁਰਾਣਾ ਪੋਸਟ ਸਾਨੂੰ 13 ਫਰਵਰੀ 2022 ਦਾ ਅਪਲੋਡ ਮਿਲਿਆ।
ਆਪ ਵਰਕਰ "Navjot Mehta" ਨੇ 13 ਫਰਵਰੀ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਤਿਆਰੀਆਂ ਚੱਲ ਰਹੀਆਂ ਕੱਲ ਸਾਡੀ ਜਿੰਦਜਾਨ ਆ ਰਹੀ"
ਮਤਲਬ ਸਾਫ ਸੀ ਕਿ ਵੀਡੀਓ ਹਾਲੀਆ ਨਹੀਂ ਬਲਕਿ ਵੋਟਾਂ ਪੈਣ ਤੋਂ ਵੀ ਪਹਿਲਾਂ ਦਾ ਹੈ ਜਦੋਂ ਇੱਕ ਰੈਲੀ ਨੂੰ ਸੰਬੋਧਿਤ ਕਰਨ ਆ ਰਹੇ ਭਗਵੰਤ ਮਾਨ ਲਈ ਇਹ ਤਿਆਰੀਆਂ ਕੀਤੀ ਗਈਆਂ ਸਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 13 ਫਰਵਰੀ 2022 ਦਾ ਹੈ। ਇਸ ਵੀਡੀਓ ਦਾ Exit Poll ਨਤੀਜਿਆਂ ਨਾਲ ਕੋਈ ਸਬੰਧ ਨਹੀਂ ਹੈ।
Claim- Video of celebration process for Bhagwant Mann after Exit Poll Results
Claimed By- FB Page Yabhlee
Fact Check- Misleading