
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਇੱਕ ਮੌਕਡ੍ਰਿਲ ਦਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁੱਝ ਪੁਲਿਸਵਾਲਿਆਂ ਨੂੰ ਇੱਕ ਵਿਅਕਤੀ ਨੂੰ ਗਿਰਫ਼ਤਾਰ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਗੁਜਰਾਤ ਦੇ ਦਾਹੋਦ ਰੇਲਵੇ ਸਟੇਸ਼ਨ ਦਾ ਹੈ ਜਿਥੇ ਪੁਲਿਸ ਨੇ ਇੱਕ ਅੱਤਵਾਦੀ ਨੂੰ ਫੜ੍ਹਿਆ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਇੱਕ ਮੌਕਡ੍ਰਿਲ ਦਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ MY STAR BABY ਨੇ 5 ਅਪ੍ਰੈਲ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "देखिए कैसे दाहोद स्टेशन मैं देश के वीर सैनिकों ने आतंकवादियों को पकड़ा"
ਇਸ ਪੋਸਟ ਦਾ ਫੇਸਬੁੱਕ ਲਿੰਕ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਦੇ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਦਿਵਯ ਭਾਸਕਰ ਦੀ ਇੱਕ ਖ਼ਬਰ ਮਿਲੀ ਜਿਸਦੇ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਇਸਤੇਮਾਲ ਕਰਦੇ ਹੋਏ ਦੱਸਿਆ ਗਿਆ ਕਿ ਦਾਹੋਦ ਰੇਲਵੇ ਸਟੇਸ਼ਨ 'ਤੇ ਮੌਕਡ੍ਰਿਲ ਪੁਲਿਸ ਪ੍ਰਸ਼ਾਸਨ ਵੱਲੋਂ 31 ਮਾਰਚ ਨੂੰ ਕਰਵਾਈ ਗਈ ਸੀ। ਇਸਦਾ ਉਦੇਸ਼ ਰੇਲਵੇ ਸਟਾਫ ਨੂੰ ਜਾਗਰੂਕ ਕਰਨਾ ਸੀ।
ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਮਾਮਲੇ ਨੂੰ ਲੈ ਕੇ ਕਈ ਮੀਡੀਆ ਰਿਪੋਰਟ ਵੀ ਸਾਨੂੰ ਮਿਲੀਆਂ ਜਿਸ ਵਿਚ ਸਾਫ਼ ਦੱਸਿਆ ਗਿਆ ਕਿ ਇਹ ਵਾਇਰਲ ਵੀਡੀਓ ਇੱਕ ਮੌਕਡ੍ਰਿਲ ਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵਾਇਰਲ ਵੀਡੀਓ ਇੱਕ ਮੌਕਡ੍ਰਿਲ ਦਾ ਹੈ।
Claim: ਵੀਡੀਓ ਗੁਜਰਾਤ ਦੇ ਦਾਹੋਦ ਰੇਲਵੇ ਸਟੇਸ਼ਨ ਦਾ ਹੈ ਜਿਥੇ ਪੁਲਿਸ ਨੇ ਇੱਕ ਅੱਤਵਾਦੀ ਨੂੰ ਫੜ੍ਹਿਆ ਹੈ।
Cliamed By: ਫੇਸਬੁੱਕ ਪੇਜ MY STAR BABY
Fact Check: ਫਰਜ਼ੀ