Fact Check: ਅਕਾਲੀ ਵਰਕਰਾਂ 'ਤੇ ਹਮਲਾ? ਪੁਰਾਣਾ ਵੀਡੀਓ ਹੋ ਰਿਹਾ ਵਾਇਰਲ
Published : Jun 8, 2021, 4:05 pm IST
Updated : Jun 8, 2021, 4:06 pm IST
SHARE ARTICLE
Fact Check: Attack on Akali workers? Older video going viral
Fact Check: Attack on Akali workers? Older video going viral

ਰੋਜ਼ਾਨਾ ਸਪੋਕਸਮੈਨ ਨੇ ਵੀਡੀਓ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਘੱਟੋ-ਘੱਟ 3 ਸਾਲ ਪੁਰਾਣਾ ਹੈ।

ਰੋਜ਼ਾਨਾ ਸਪੋਕਸਮੈਨ (ਟੀਮ ਫੈਕਟ ਚੈੱਕ): ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਇੱਕ ਬਸ ਉੱਤੇ ਹਮਲਾ ਕਰਦੇ ਅਤੇ ਭੰਨਤੋੜ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਕਾਲੀ ਦਲ ਦੇ ਵਰਕਰਾਂ ਉੱਤੇ ਇੱਕ ਪਿੰਡ ਵੱਲੋਂ ਕੀਤੇ ਗਏ ਹਮਲੇ ਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਵੀਡੀਓ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਘੱਟੋ-ਘੱਟ 3 ਸਾਲ ਪੁਰਾਣਾ ਹੈ। ਸਾਨੂੰ ਆਪਣੀ ਸਰਚ ਦੌਰਾਨ ਕਈ ਅਜਿਹੇ ਪੁਰਾਣੇ ਪੋਸਟ ਮਿਲੇ ਜਿਨ੍ਹਾਂ ਵਿਚ ਇਸ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ।

 

ਵਾਇਰਲ ਪੋਸਟ

ਫੇਸਬੁੱਕ ਯੂਜ਼ਰ ਭਾਈ ਨਿਰਮਲ ਸਿੰਘ ਨੇ 6 ਜੂਨ ਇਹ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਅਕਾਲੀ ਵਰਕਰਾ ਦਾ ਰੈਲੀ ਤੋ ਵਾਪਿਸ ਘਰ ਆਉਣ ਤੇ ਪਿੰਡ ਵਾਸੀਆ ਵੱਲੋ ਸਵਾਗਤ"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਪੂਰਾ ਵੇਖਿਆ ਅਤੇ ਕੀਵਰਡ ਸਰਚ ਜ਼ਰੀਏ ਮਾਮਲੇ ਨੂੰ ਲੈ ਕੇ ਲੱਭਣਾ ਸ਼ੁਰੂ ਕੀਤਾ। ਸਾਨੂੰ ਆਪਣੀ ਸਰਚ ਦੌਰਾਨ ਕਈ ਪੁਰਾਣੇ ਫੇਸਬੁੱਕ ਪੋਸਟ ਮਿਲੇ ਜਿਨ੍ਹਾਂ ਵਿਚ ਇਸ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ।

ਸਭ ਤੋਂ ਪੁਰਾਣਾ ਪੋਸਟ ਸਾਨੂੰ 20 ਸਿਤੰਬਰ 2018 ਦਾ ਮਿਲਿਆ। ਫੇਸਬੁੱਕ ਯੂਜ਼ਰ Harditkala ਨੇ ਵੀ ਇਹ ਵੀਡੀਓ ਸਮਾਨ ਦਾਅਵੇ ਨਾਲ 2018 ਵਿਚ ਸ਼ੇਅਰ ਕੀਤਾ ਸੀ।

ਮਤਲਬ ਸਾਫ ਹੋਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ।

ਅਸੀਂ ਇਸ ਵੀਡੀਓ ਦੀ ਤਰੀਕ ਅਤੇ ਥਾਂ ਨੂੰ ਲੈ ਕੇ ਅਧਿਕਾਰਿਕ ਤੋਰ 'ਤੇ ਪੁਸ਼ਟੀ ਨਹੀਂ ਕਰਦੇ ਹਨ ਪਰ ਇਸ ਗੱਲ ਦੀ ਰੋਜ਼ਾਨਾ ਸਪੋਕਸਮੈਨ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਵੀਡੀਓ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਘੱਟੋ-ਘੱਟ 3 ਸਾਲ ਪੁਰਾਣਾ ਹੈ। ਸਾਨੂੰ ਆਪਣੀ ਸਰਚ ਦੌਰਾਨ ਕਈ ਅਜਿਹੇ ਪੁਰਾਣੇ ਪੋਸਟ ਮਿਲੇ ਜਿਨ੍ਹਾਂ ਵਿਚ ਇਸ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ।

Claim- People thrashed akali dal workers

Claimed By- FB User: Bhai Nirmal Singh

Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement