Fact Check: ਭਾਜਪਾ ਆਗੂ ਨੇ ਨਹੀਂ ਵੰਡੀ ਸ਼ਰਾਬ, ਵਾਇਰਲ ਵੀਡੀਓ TRS ਆਗੂ ਦਾ ਹੈ
Published : Oct 8, 2022, 8:32 pm IST
Updated : Oct 8, 2022, 8:32 pm IST
SHARE ARTICLE
Fact Check Video of TRS leader distributing alcohol shared in the name of BJP Leader
Fact Check Video of TRS leader distributing alcohol shared in the name of BJP Leader

ਵੀਡੀਓ ਭਾਜਪਾ ਆਗੂ ਦਾ ਨਹੀਂ ਬਲਕਿ ਟੀਆਰਐਸ ਆਗੂ ਦਾ ਹੈ ਜਿਸਨੇ ਨੈਸ਼ਨਲ ਪਾਰਟੀ ਦੇ ਲਾਂਚ ਤੋਂ ਪਹਿਲਾਂ ਵਸਨੀਕਾਂ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ ਜਿਊਂਦਾ ਮੁਰਗਾ ਵੰਡਿਆ ਸੀ।

RSFC (Team Mohali)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਸ਼ਰਾਬ ਨਾਲ ਜਿਉਂਦਾ ਮੁਰਗਾ ਲੋਕਾਂ ਨੂੰ ਦਿੰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇੱਕ ਭਾਜਪਾ ਆਗੂ ਦਾ ਹੈ ਜਿਹੜਾ ਲੋਕਾਂ ਨੂੰ ਸ਼ਰਾਬ ਨਾਲ ਜਿਉਂਦਾ ਮੁਰਗਾ ਵੰਡ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਭਾਜਪਾ ਆਗੂ ਦਾ ਨਹੀਂ ਬਲਕਿ ਟੀਆਰਐਸ ਆਗੂ ਦਾ ਹੈ ਜਿਸਨੇ ਨੈਸ਼ਨਲ ਪਾਰਟੀ ਦੇ ਲਾਂਚ ਤੋਂ ਪਹਿਲਾਂ ਵਾਰੰਗਲ ਵਿਖੇ ਵਸਨੀਕਾਂ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ ਜਿਊਂਦਾ ਮੁਰਗਾ ਵੰਡਿਆ ਸੀ।

ਵਾਇਰਲ ਪੋਸਟ

ਫੇਸਬੁੱਕ ਪੇਜ Dhongi AAP ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਇਹ ਜਮਾ ਸਿਰਾ ਲਾ ਦਿੰਦੇ ਨੇ"

ਇਸ ਵੀਡੀਓ ਦੇ ਉੱਤੇ ਲਿਖਿਆ ਹੈ, "ਆ ਸਿਰਫ ਭਾਜਪਾ ਵਾਲੇ ਕਰ ਸਕਦੇ ਨੇ, ਜਿਉਂਦੇ ਮੁਰਗੇ ਨਾਲ ਅਧੀਆ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਸਰਚ ਕਰਨਾ ਸ਼ੁਰੂ ਕੀਤਾ। 

ਸਾਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ "Indian Express" ਦੁਆਰਾ 4 ਅਕਤੂਬਰ 2022 ਨੂੰ ਪ੍ਰਕਾਸ਼ਿਤ ਇੱਕ ਆਰਟੀਕਲ ਵਿਚ ਅਪਲੋਡ ਮਿਲਿਆ।

IEIE

ਰਿਪੋਰਟ ਮੁਤਾਬਕ ਤੇਲੰਗਾਨਾ ਦੇ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਓ ਦੁਆਰਾ ਵਾਰੰਗਲ ਵਿਖੇ ਨੈਸ਼ਨਲ ਪਾਰਟੀ ਦੇ ਲਾਂਚ ਤੋਂ ਪਹਿਲਾਂ ਟੀਆਰਐਸ ਦੇ ਲੀਡਰ ਰਾਜਾਨਾਲਾ ਸਿਹਾਰੀ ਨੇ ਸ਼ਰਾਬ ਦੀਆਂ ਬੋਤਲਾਂ ਅਤੇ ਜਿਊਂਦਾ ਮੁਰਗਾ 200 ਵਰਕਰਾਂ ਨੂੰ ਵੰਡਿਆ।

ਰਿਪੋਰਟ 'ਚ ਸਾਨੂੰ ਰਾਜਾਨਾਲਾ ਸਿਹਾਰੀ ਦਾ ਬਿਆਨ ਮਿਲਿਆ। ਰਾਜਾਨਾਲਾ ਸਿਹਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਮੁਰਗਾ ਅਤੇ ਇੱਕ ਕੁਆਰਟਰ ਸ਼ਰਾਬ ਦੀ ਬੋਤਲ ਆਪਣੇ 200 ਵਰਕਰਾਂ ਨੂੰ ਦੁਸਹਿਰੇ ਦੀ ਪੂਜਾ ਤੋਂ ਪਹਿਲਾਂ ਵੰਡੀ।

ਸਾਨੂੰ ਵਾਇਰਲ ਹੋ ਰਿਹਾ ਵੀਡੀਓ ANI ਦੁਆਰਾ ਵੀ 4 ਅਕਤੂਬਰ 2022 ਨੂੰ ਅਪਲੋਡ ਮਿਲਿਆ। ਟਵੀਟ ਦੇ ਕੈਪਸ਼ਨ ਮੁਤਾਬਕ ਟੀਆਰਐੱਸ ਲੀਡਰ ਰਾਜਾ ਨਾਲਾ ਸਿਹਾਰੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ KC Rao ਦੁਆਰਾ ਨੈਸ਼ਨਲ ਪਾਰਟੀ ਦੇ ਲਾਂਚ ਤੋਂ ਪਹਿਲਾਂ ਵਾਰੰਗਲ ਵਿਖੇ ਵਸਨੀਕਾਂ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ ਜਿਊਂਦਾ ਮੁਰਗਾ ਵੰਡਿਆ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਭਾਜਪਾ ਆਗੂ ਦਾ ਨਹੀਂ ਬਲਕਿ ਟੀਆਰਐਸ ਆਗੂ ਦਾ ਹੈ ਜਿਸਨੇ ਨੈਸ਼ਨਲ ਪਾਰਟੀ ਦੇ ਲਾਂਚ ਤੋਂ ਪਹਿਲਾਂ ਵਾਰਾਨੰਗਲ ਵਿਖੇ ਵਸਨੀਕਾਂ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ ਜਿਊਂਦਾ ਮੁਰਗਾ ਵੰਡਿਆ ਸੀ।

Claim- Video of BJP Leader distributing alcohol with living Chicken
Claimed By- FB Page Dhongi AAP
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement