Fact Check: ਪਾਕਿਸਤਾਨੀ ਰੇਂਜਰਜ਼ ਨੇ ਨਹੀਂ ਕੁੱਟਿਆ ਭਾਰਤੀ ਸਿੱਖ ਫੌਜੀ, ਵਾਇਰਲ ਪੋਸਟ ਫਰਜ਼ੀ ਹੈ
Published : Apr 9, 2021, 6:51 pm IST
Updated : Apr 9, 2021, 6:51 pm IST
SHARE ARTICLE
Fake Post
Fake Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵੀਡੀਓ ਵਿਚ ਪਾਕਿਸਤਾਨ ਰੇਂਜਰਜ਼ ਸਿੱਖ ਭਾਰਤੀ ਫੌਜੀ ਨੂੰ ਨਹੀਂ ਕੁੱਟ ਰਹੇ ਹਨ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਕੁਝ ਜਵਾਨਾਂ ਨੂੰ ਇੱਕ ਨੌਜਵਾਨ ਨੂੰ ਬੇਹਰਿਹਮੀ ਨਾਲ ਕੁੱਟਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਸੈਨਾ ਦੇ ਭਾਰਤੀ ਸਿੱਖ ਫੌਜੀ ਨੂੰ ਬੇਹਰਿਹਮੀ ਨਾਲ ਕੁੱਟ ਰਹੇ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵੀਡੀਓ ਵਿਚ ਪਾਕਿਸਤਾਨ ਰੇਂਜਰਜ਼ ਸਿੱਖ ਭਾਰਤੀ ਫੌਜੀ ਨੂੰ ਨਹੀਂ ਕੁੱਟ ਰਹੇ ਹਨ।

ਵਾਇਰਲ ਪੋਸਟ
ਫੇਸਬੁੱਕ ਪੇਜ ਰੰਗਲਾ ਪੰਜਾਬ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਪਾਕਿਸਤਾਨ ਦੇ ਫੌਜੀ ਇੱਕ ਨਿਹੱਥੇ ਭਾਰਤੀ ਸਿੱਖ ਫੌਜੀ ਨੂੰ ਮੰਜੇ ਨਾਲ ਬੰਨ ਕੇ ਉਸਤੇ ਜ਼ੁਲਮ ਕਰਦੇ ਹੋਏ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡੀ ਮਰੀ ਜ਼ਮੀਰ ਵਾਲੀ ਸਰਕਾਰ ਇਹ ਦੇਖ ਕੇ ਇਸ ਸਿੱਖ ਫੌਜੀ ਵੀਰ ਨੂੰ ਵਾਪਿਸ ਘਰ ਲਿਆਉਣ ਦਾ ਉਪਰਾਲਾ ਕਰ ਸਕੇ।"

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ ਇੱਥੇ ਕਲਿੱਕ ਕਰ ਕੇ ਦੇਖਿਆ ਜਾ ਸਕਦਾ ਹੈ। 

ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ Invid ਟੂਲ ਵਿਚ ਪਾਇਆ ਅਤੇ ਇਸ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਸਾਨੂੰ ਇਹ ਵੀਡੀਓ ਪੱਤਰਕਾਰ Taha Siddiqui ਦੇ ਅਧਿਕਾਰਿਕ ਟਵਿੱਟਰ ਹੈਂਡਲ 'ਤੇ ਅਪਲੋਡ ਮਿਲੀ। ਵੀਡੀਓ ਨੂੰ ਅਪਲੋਡ ਕਰਦਿਆਂ ਤਾਹਾ ਨੇ ਲਿਖਿਆ, "Red circle Warning: Disturbing images) Watch how #PakistanArmy soldiers are beating up an already severely injured man that they seem to have captured. One of the soldiers says he should be shot dead... Another instructs to record it all on camera... HORRIBLE!!!"

ਟਵੀਟ ਅਨੁਸਾਰ ਵੀਡੀਓ ਵਿਚ ਪਾਕਿਸਤਾਨੀ ਸੈਨਾ ਦੇ ਜਵਾਨ ਇੱਕ ਜਖ਼ਮੀ ਨੌਜਵਾਨ ਨੂੰ ਬੇਹਰਿਹਮੀ ਨਾਲ ਕੁੱਟ ਰਹੇ ਹਨ। ਇਸ ਟਵੀਟ ਵਿਚ ਕਿਤੇ ਵੀ ਨਹੀਂ ਦੱਸਿਆ ਗਿਆ ਕਿ ਇਹ ਨੌਜਵਾਨ ਭਾਰਤੀ ਫੌਜ ਦਾ ਸਿੱਖ ਜਵਾਨ ਹੈ।

Photo

ਅੱਗੇ ਵੱਧਦੇ ਹੋਏ ਅਸੀਂ Indian Army ਦੇ ਦਫਤਰ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦੇ ਹੋਏ ਅਧਿਕਾਰੀ ਨੇ ਸਾਫ ਕੀਤਾ ਕਿ ਇਸ ਵੀਡੀਓ ਵਿਚ ਸਿੱਖ ਨੌਜਵਾਨ ਨਹੀਂ ਹੈ। ਇਹ ਦਾਅਵਾ ਬਿਲਕੁਲ ਫਰਜ਼ੀ ਹੈ। ਜੇ ਅਜਿਹਾ ਕੁਝ ਹੁੰਦਾ ਤਾਂ ਭਾਰਤੀ ਮੀਡੀਆ ਜਰੂਰ ਕਵਰ ਕਰਦਾ।"

ਮਾਮਲੇ ਨੂੰ ਲੈ ਕੇ ਹੋਰ ਪੁਸ਼ਟੀ ਲਈ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਪਾਕਿਸਤਾਨ ਇੰਚਾਰਜ ਬਾਬਰ ਜਲੰਧਰੀ ਨਾਲ ਸੰਪਰਕ ਕੀਤਾ। ਬਾਬਰ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, "ਵੀਡੀਓ ਵਿਚ ਪਾਕਿਸਤਾਨੀ ਰੇਂਜਰਜ਼ ਹੀ ਹਨ ਪਰ ਇਹ ਵੀਡੀਓ ਕਾਫੀ ਪੁਰਾਣੀ ਹੈ ਅਤੇ ਇਸਦੇ ਵਿਚ ਭਾਰਤੀ ਸਿੱਖ ਜਵਾਨ ਵੀ ਨਹੀਂ ਹੈ। ਇਹ ਦਾਅਵਾ ਬਿਲਕੁਲ ਫਰਜੀ ਹੈ। ਕੁਝ ਲੋਕ ਸਿਰਫ ਸਿੱਖ-ਮੁਸਲਿਮ ਏਕਤਾ ਖਰਾਬ ਕਰਨ ਖਾਤਰ ਅਜਿਹੇ ਕੰਮ ਕਰ ਰਹੇ ਹਨ। ਅਸਲ ਵਿਚ ਕਈ ਸੂਤਰਾਂ ਨੇ ਦੱਸਿਆ ਹੈ ਕਿ ਇਹ ਕੋਈ ਬਹਿਰੂਪੀਆ ਜਾਸੂਸ ਸੀ ਜਿਸਨੂੰ ਪਾਕਿਸਤਾਨੀ ਰੇਂਜਰਜ਼ ਨੇ ਬੇਹਰਿਹਮੀ ਨਾਲ ਕੁੱਟਿਆ ਸੀ।"

ਬਾਬਰ ਜਲੰਧਰੀ ਨੇ ਸਾਡੇ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਪਾਕਿਸਤਾਨ ਦੇ ਸਿੱਖ ਲੀਡਰ ਗੋਪਾਲ ਸਿੰਘ ਚਾਵਲਾ ਨੇ ਇਸ ਵੀਡੀਓ ਨੂੰ ਪੁਰਾਣਾ ਦੱਸਿਆ ਹੈ। ਉਹਨਾਂ ਕਿਹਾ ਕਿ ਇਹ ਵੀਡੀਓ 2012 ਦੀ ਹੈ ਜਦੋਂ ਇਕ ਅਤਿਵਾਦੀ ਨੇ ਪਾਕਿਸਾਤਨ ਦੀ ਛਾਉਣੀ 'ਤੇ ਹਮਲਾ ਕੀਤਾ ਸੀ ਤੇ ਇਸ ਨੂੰ ਅਫ਼ਗਾਨਿਸਤਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹਨਾਂ ਇਸ ਵੀਡੀਓ ਨੂੰ ਬਿਲਕੁਲ ਫਰਜ਼ੀ ਦੱਸਿਆ ਹੈ ਅਤੇ ਕਿਹਾ ਕਿ ਇਹ ਵੀਡੀਓ ਪੁਰਾਣੀ ਹੈ ਜਿਸ ਨੂੰ 2021 ਵਿਚ ਵਾਇਰਲ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਹ ਕੋਈ ਸਿੱਖ ਫੌਜੀ ਨਹੀਂ ਹੈ।  

Photo
 

ਅਸੀਂ ਵਾਇਰਲ ਵੀਡੀਓ ਨੂੰ ਲੈ ਪੁਸ਼ਟੀ ਨਹੀਂ ਕਰਦੇ ਕਿ ਇਹ ਵੀਡੀਓ ਕਿੰਨੇ ਸਾਲ ਪੁਰਾਣਾ ਹੈ ਪਰ ਇਸ ਗੱਲ ਦੀ ਪੁਸ਼ਟੀ ਜ਼ਰੂਰ ਕਰਦੇ ਹਾਂ ਕਿ ਵੀਡੀਓ ਵਿਚ ਭਾਰਤੀ ਫੌਜ ਦਾ ਸਿੱਖ ਨੌਜਵਾਨ ਨਹੀਂ  ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵੀਡੀਓ ਵਿਚ ਪਾਕਿਸਤਾਨ ਰੇਂਜਰਜ਼ ਸਿੱਖ ਭਾਰਤੀ ਫੌਜੀ ਨੂੰ ਨਹੀਂ ਕੁੱਟ ਰਹੇ ਹਨ।

Claim: ਪਾਕਿਸਤਾਨੀ ਸੈਨਾ ਦੇ ਭਾਰਤੀ ਸਿੱਖ ਫੌਜੀ ਨੂੰ ਬੇਹਰਿਹਮੀ ਨਾਲ ਕੁੱਟਿਆ 
Claimed By: ਫੇਸਬੁੱਕ ਪੇਜ ਰੰਗਲਾ ਪੰਜਾਬ
fact Check: ਫਰਜ਼ੀ 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement