ਸ਼੍ਰੀਨਗਰ ਵਿਚ ਅੱਤਵਾਦੀ ਦੀ ਗ੍ਰਿਫ਼ਤਾਰੀ ਦਾ ਨਹੀਂ ਹੈ ਇਹ ਵਾਇਰਲ ਵੀਡੀਓ, Fast Fact Check 
Published : May 9, 2024, 6:58 pm IST
Updated : May 9, 2024, 6:58 pm IST
SHARE ARTICLE
Fast Fact Check Old video from Brazil viral as terrorist captured in Sri Nagar by Indian Army Commando
Fast Fact Check Old video from Brazil viral as terrorist captured in Sri Nagar by Indian Army Commando

ਵੀਡੀਓ ਸ਼੍ਰੀਨਗਰ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਮੁੜ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਪੁਲਿਸ ਵਾਲੇ ਨੂੰ ਇੱਕ ਬਾਈਕ ਸਵਾਰ ਨੂੰ ਟੱਕਰ ਮਾਰਦੇ ਅਤੇ ਕੁੱਟਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਸ਼੍ਰੀਨਗਰ ਦਾ ਹੈ ਜਿਥੇ ਇੱਕ ਅੱਤਵਾਦੀ ਨੂੰ ਭਾਰਤੀ ਸੈਨਾ ਦੇ ਕਮਾਂਡੋ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

X ਅਕਾਊਂਟ Jitendra pratap singh ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "यह देखिए श्रीनगर में सेना के कमांडो ने किस तरह से आतंकी को पकड़ा आतंकी अपने जैकेट में छुपे हथियार को निकालने की कोशिश में था कमांडो ने दौड़कर उसके सीने पर ऐसा लात मारा कि वह नीचे औंधे मुंह धड़ाम से गिरा आप  जवान की स्फूर्ति देखिये"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵੀਡੀਓ ਸ਼੍ਰੀਨਗਰ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Investigation 

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵਾਇਰਲ ਵੀਡੀਓ ਪੁਰਾਣਾ ਹੈ

ਸਾਨੂੰ ਆਪਣੀ ਸਰਚ ਦੌਰਾਨ "Balanço Geral Oeste" ਦੇ ਅਧਿਕਾਰਿਕ Youtube ਅਕਾਊਂਟ 'ਤੇ ਇਹ ਵੀਡੀਓ 4 ਅਗਸਤ 2021 ਦਾ ਅਪਲੋਡ ਮਿਲਿਆ। ਇਹ ਚੈੱਨਲ ਬ੍ਰਾਜ਼ੀਲ ਦਾ ਮੀਡੀਆ ਚੈੱਨਲ ਦਾ ਹੈ ਅਤੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਸਿਰਲੇਖ ਪੋਰਤੂਗੀ ਭਾਸ਼ਾ ਵਿਚ ਲਿਖਿਆ ਗਿਆ, "Motociclista que fugiu de abordagem é preso pela polícia militar em pérola" ਇਸ ਸਿਰਲੇਖ ਦਾ ਗੂਗਲ ਅਨੁਵਾਦ "ਮਿਲਟਰੀ ਪੁਲਿਸ ਨੇ ਭੱਜ ਰਹੇ ਮੋਟਰਸਾਈਕਲ ਸਵਾਰ ਨੂੰ ਪਰਲ ਵਿਚ ਗ੍ਰਿਫਤਾਰ ਕੀਤਾ ਹੈ"

Proof 1Proof 1

ਖਬਰ ਅਨੁਸਾਰ ਮਾਮਲਾ ਬ੍ਰਾਜ਼ੀਲ ਦੇ ਪਰੋਲਾ ਸ਼ਹਿਰ ਦਾ ਹੈ ਜਿਥੇ ਭੱਜ ਰਹੇ ਬਾਈਕ ਸਵਾਰ ਨੂੰ ਪੁਲਿਸ ਨੇ ਫ਼ਿਲਮੀ ਅੰਦਾਜ਼ ਵਿਚ ਗ੍ਰਿਫ਼ਤਾਰ ਕੀਤਾ। ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਇਸ ਵੀਡੀਓ ਨੂੰ ਬ੍ਰਾਜ਼ੀਲ ਦਾ ਦੱਸਿਆ ਗਿਆ। ਮਤਲਬ ਸਾਫ ਹੋਇਆ ਕਿ ਵਾਇਰਲ ਵੀਡੀਓ ਭਾਰਤ ਦਾ ਨਹੀਂ ਬ੍ਰਾਜ਼ੀਲ ਦਾ ਹੈ। 

Proof 2Proof 2

ਦੱਸ ਦਈਏ ਕਿ ਇਹ ਵੀਡੀਓ ਸਮਾਨ ਦਾਅਵੇ ਨਾਲ ਅਗਸਤ 2021 ਵਿਚ ਵੀ ਵਾਇਰਲ ਹੋਇਆ ਸੀ ਅਤੇ ਉਸ ਸਮੇਂ ਵੀ ਰੋਜ਼ਾਨਾ ਸਪੋਕਸਮੈਨ ਵੱਲੋਂ ਇਸ ਵੀਡੀਓ ਦੀ ਪੜਤਾਲ ਕੀਤੀ ਗਈ ਸੀ। ਸਾਡੀ ਪਿਛਲੀ ਪੁਰਾਣੀ ਪੜਤਾਲ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵੀਡੀਓ ਸ਼੍ਰੀਨਗਰ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Result- Misleading 

Our Sources

News Report Of Balanço Geral Oeste Shared On 4 August 2021 On Youtube

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement