Fact Check: ਬਿਹਾਰ ਦੇ ਪਿੰਡਾਂ 'ਚ ਭਾਜਪਾ ਵਾਲਿਆਂ ਦੀ No Entry? ਜਾਣੋ ਇਸ ਤਸਵੀਰ ਦਾ ਅਸਲ ਸੱਚ
Published : Jul 10, 2021, 4:18 pm IST
Updated : Jul 10, 2021, 4:32 pm IST
SHARE ARTICLE
Fact Check: Edited board image going viral with fake claim
Fact Check: Edited board image going viral with fake claim

3 ਸਾਲ ਪਹਿਲਾਂ ਗ੍ਰੇਟਰ ਨੋਇਡਾ ਦੇ ਅਧੀਨ ਪੈਂਦੇ ਪਿੰਡ ਕਚੈੜਾ ਵਾਰਸਾਬਾਦ ਵਿੱਚ ਲਗਾਏ ਗਏ ਬੋਰਡ ਨਾਲ ਛੇੜਛਾੜ ਕਰਕੇ ਇਸ ਨੂੰ ਬਿਹਾਰ ਦੇ ਭੋਜਪੁਰ ਦੇ ਪਿੰਡ ਦਾ ਦੱਸਿਆ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਤਸਵੀਰ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ਦੇ ਪਿੰਡਾਂ ਵਿਚ ਹੁਣ ਭਾਜਪਾ ਵਰਕਰਾਂ ਅਤੇ ਲੀਡਰਾਂ ਦਾ ਆਉਣਾ ਆਮ ਨਿਵਾਸੀਆਂ ਨੇ ਬੰਦ ਕਰ ਦਿੱਤਾ ਹੈ। ਇਸ ਤਸਵੀਰ ਵਿਚ ਇੱਕ ਬੋਰਡ ਵੇਖਿਆ ਜਾ ਸਕਦਾ ਹੈ ਜਿਸ ਦੇ ਉੱਤੇ ਲਿਖਿਆ ਹੈ, "ਗ੍ਰਾਮ ਉਗਨਾ ਜਗਦੀਸ਼ਪੁਰ (ਭੋਜਪੁਰ), ਜੇਕਰ ਬੀਜੇਪੀ ਵਾਲੇ ਆਉਣਗੇ ਤਾਂ ਉਨ੍ਹਾਂ ਦੀਆਂ ਟੰਗਾਂ ਤੋੜ ਦਿੱਤੀਆਂ ਜਾਣਗੀਆਂ, BJP ਵਾਲਿਆਂ ਦਾ ਆਉਣਾ ਇਸ ਪਿੰਡ ਵਿਚ ਸਖਤ ਮਨਾ ਹੈ।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬੋਰਡ ਐਡੀਟੇਡ ਹੈ। 3 ਸਾਲ ਪਹਿਲਾਂ ਗ੍ਰੇਟਰ ਨੋਇਡਾ ਦੇ ਅਧੀਨ ਪੈਂਦੇ ਪਿੰਡ ਕਚੈੜਾ ਵਾਰਸਾਬਾਦ ਵਿਚ ਲਗਾਏ ਗਏ ਬੋਰਡ ਨਾਲ ਛੇੜਛਾੜ ਕਰਕੇ ਹੁਣ ਬਿਹਾਰ ਦੇ ਭੋਜਪੁਰ ਦੇ ਉਗਣਾ ਜਗਦੀਸ਼ਪੁਰ ਪਿੰਡ ਦਾ ਦੱਸਿਆ ਜਾ ਰਿਹਾ ਹੈ।

ਵਾਇਰਲ ਪੋਸਟ

ਵਟਸਐੱਪ 'ਤੇ ਇੱਕ ਬੋਰਡ ਦੀ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਦੇ ਉੱਤੇ ਲਿਖਿਆ ਹੈ, "ਗ੍ਰਾਮ ਉਗਨਾ ਜਗਦੀਸ਼ਪੁਰ (ਭੋਜਪੁਰ), ਜੇਕਰ ਬੀਜੇਪੀ ਵਾਲੇ ਆਉਣਗੇ ਤਾਂ ਉਨ੍ਹਾਂ ਦੀਆਂ ਟੰਗਾਂ ਤੋੜ ਦਿੱਤੀਆਂ ਜਾਣਗੀਆਂ, BJP ਵਾਲਿਆਂ ਦਾ ਆਉਣਾ ਇਸ ਪਿੰਡ ਵਿਚ ਸਖਤ ਮਨਾ ਹੈ।" ਇਸ ਤਸਵੀਰ ਉੱਤੇ ਲਿਖਿਆ ਹੈ, "ਬੀਜੇਪੀ ਦੇ ਅੱਛੇ ਦਿਨ ਹੋ ਗਏ ਸ਼ੁਰੂ! ਬਿਹਾਰ ਦੇ ਪਿੰਡਾਂ ਵਿਚ ਬੀਜੇਪੀ ਲੀਡਰਾਂ ਦਾ ਆਉਣਾ ਬੰਦ"

ਇਸ ਤਸਵੀਰ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

Viral ScreenshotViral Screenshot

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕੀਤਾ। ਸਾਨੂੰ 30 ਅਕਤੂਬਰ 2018 ਨੂੰ ‘The National Herald’ ਦੁਆਰਾ ਪ੍ਰਕਾਸ਼ਿਤ ਇਕ ਨਿਊਜ਼ ਰਿਪੋਰਟ ਮਿਲੀ ਜਿਸ ਦੇ ਵਿਚ ਸਾਨੂੰ ਵਾਇਰਲ ਤਸਵੀਰ ਵਿਚ ਦਿੱਸ ਰਹੇ ਬੋਰਡ ਵਾਲੀ ਇੱਕ ਹੂਬਹੂ ਤਸਵੀਰ ਦਿਖੀ। ਇਸ ਰਿਪੋਰਟ ਦੇ ਮੁਤਾਬਕ ਇਹ ਬੋਰਡ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਅਧੀਨ ਪੈਂਦੇ ਕਚੈੜਾ ਵਾਰਸਾਬਾਦ ਪਿੰਡ ਵਿਚ ਲਗਾਇਆ ਗਿਆ ਸੀ, ਜਿੱਥੋਂ ਦੇ ਸੰਸਦ ਮੈਂਬਰ ਮਹੇਸ਼ ਸ਼ਰਮਾ ਨੇ ਸੰਸਦ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਇਸ ਪਿੰਡ ਨੂੰ ਗੋਦ ਲਿਆ ਹੋਇਆ ਸੀ। ਇਸ ਪਿੰਡ ਵਿੱਚ ਲਗਾਏ ਗਏ ਬੋਰਡ ਤੇ ਲਿਖਿਆ ਸੀ ਕਿ ਸੰਸਦ ਮਹੇਸ਼ ਸ਼ਰਮਾ ਦੁਆਰਾ ਗੋਦ ਲਏ ਪਿੰਡ ਵਿਚ ਬੀਜੇਪੀ ਵਾਲ਼ਿਆਂ ਦਾ ਆਉਣਾ ਮਨ੍ਹਾਂ ਹੈ। 

NH

Scroll ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਪਿੰਡ ਵਾਸੀਆਂ ਨੇ 2019 ਵਿਚ ਰੀਅਲ ਐਸਟੇਟ ਪ੍ਰਾਜੈਕਟ ਦੇ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਇਸ ਬੋਰਡ ਨੂੰ ਲਗਾਇਆ ਸੀ।

scroll

ਮਤਲਬ ਸਾਫ਼ ਸੀ​ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Collage

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬੋਰਡ ਐਡੀਟੇਡ ਹੈ। 3 ਸਾਲ ਪਹਿਲਾਂ ਗ੍ਰੇਟਰ ਨੋਇਡਾ ਦੇ ਅਧੀਨ ਪੈਂਦੇ ਪਿੰਡ ਕਚੈੜਾ ਵਾਰਸਾਬਾਦ ਵਿੱਚ ਲਗਾਏ ਗਏ ਬੋਰਡ ਨਾਲ ਛੇੜਛਾੜ ਕਰਕੇ ਹੁਣ ਬਿਹਾਰ ਦੇ ਭੋਜਪੁਰ ਦੇ ਉਗਣਾ ਜਗਦੀਸ਼ਪੁਰ ਪਿੰਡ ਦਾ ਦੱਸਿਆ ਜਾ ਰਿਹਾ ਹੈ।

Claim- Bihar people warning BJP leaders not to enter in the village
Claimed By- Several Whatsapp Users
Fact Check- Morphed

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement