
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ
ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਸਾਬਕਾ ਨਾਇਕ Zafar Hilaly ਨੇ ਆਪਣੇ ਇੱਕ ਇੰਟਰਵਿਊ ਵਿਚ ਮੰਨਿਆ ਹੈ ਕਿ ਸਰਜੀਕਲ ਸਟ੍ਰਾਈਕ ਵਿਚ 300 ਲੋਕ ਮਾਰੇ ਗਏ ਸਨ। ਇਸੇ ਦਾਅਵੇ ਨੂੰ ਲੈ ਕੇ ਕਈ ਭਾਰਤੀ ਮੀਡੀਆ ਨੇ 9 ਜਨਵਰੀ ਨੂੰ ਫਰਜ਼ੀ ਖ਼ਬਰਾਂ ਵੀ ਚਲਾਈਆਂ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਦੱਸ ਦਈਏ ਕਿ ਵਾਇਰਲ ਇੰਟਰਵਿਊ ਦਾ ਵੀਡੀਓ ਐਡੀਟੇਡ ਹੈ ਅਤੇ Zafar Hilaly ਨੇ ਟਵੀਟ ਕਰਕੇ ਵੀ ਇਸ ਦੀ ਜਾਣਕਾਰੀ ਸਾਂਝੀ ਕੀਤੀ ਸੀ। Zafar Hilaly ਦੇ ਨਾਂ ਤੋਂ ਵਾਇਰਲ ਦਾਅਵਾ ਫਰਜੀ ਹੈ।
ਵਾਇਰਲ ਦਾਅਵਾ
ANI, India Today, Times Of India, Republic ਆਦਿ ਸਣੇ ਕਈ ਨਾਮੀ ਮੀਡੀਆ ਏਜੰਸੀਆਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਸਾਬਕਾ ਨਾਇਕ Zafar Hilaly ਨੇ ਆਪਣੇ ਇੱਕ ਇੰਟਰਵਿਊ ਵਿਚ ਮੰਨਿਆ ਹੈ ਕਿ ਸਰਜੀਕਲ ਸਟ੍ਰਾਇਕ ਵਿਚ 300 ਲੋਕ ਮਾਰੇ ਗਏ ਸਨ। ਇਨ੍ਹਾਂ ਖਬਰਾਂ ਦੇ ਸਕ੍ਰੀਨਸ਼ੋਟ ਹੇਠਾਂ ਵੇਖੇ ਜਾ ਸਕਦੇ ਹਨ।
ਇਹੀ ਨਹੀਂ ਇਸ ਦਾਅਵੇ ਨੂੰ ਲੈ ਕੇ ਇੱਕ ਵੀਡੀਓ ਕਲਿਪ ਵੀ ਵਾਇਰਲ ਹੈ ਜਿਸਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।
ਪੜਤਾਲ
ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਸਭ ਤੋਂ ਪਹਿਲਾਂ ਉਹ ਆਰਟੀਕਲ ਪੜ੍ਹੇ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਸਾਬਕਾ ਨਾਇਕ ਹਿਲਾਲੀ ਨੇ ਇਹ ਮੰਨਿਆ ਹੈ ਕਿ ਬਾਲਾਕੋਟ ਸਟ੍ਰਾਈਕ ਵਿਚ 300 ਲੋਕ ਮਾਰੇ ਗਏ ਹਨ। ਹਿਲਾਲੀ ਨੇ ਪਾਕਿਸਤਾਨੀ ਚੈਨਲ HUM News ਨੂੰ ਜੋ ਇੰਟਰਵਿਊ ਦਿੱਤੀ ਸੀ, ਜਦੋਂ ਅਸੀਂ ਇਹ ਇੰਟਰਵਿਊ ਸੁਣੀ ਤਾਂ ਸਾਨੂੰ Zafar Hilaly ਵੱਲੋਂ ਦਿੱਤਾ ਗਿਆ ਅਜਿਹਾ ਕੋਈ ਬਿਆਨ ਨਹੀਂ ਮਿਲਿਆ ਜਿੱਥੇ ਉਹਨਾਂ ਨੇ ਕਿਹਾ ਹੋਵੇ ਕਿ ਸਰਜੀਕਲ ਸਟ੍ਰਾਈਕ ਵਿਚ 300 ਵਿਅਕਤੀ ਮਾਰੇ ਗਏ ਹਨ। ਹਿਲਾਲੀ ਦੇ ਇਸ ਡਿਬੇਟ ਦੇ ਵੀਡੀਓ ਵਿਚ 4.17 ਤੋਂ ਲੈ ਕੇ 5.40 ਤੱਕ ਉਹਨਾਂ ਨੂੰ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ:
''बिलकुल नहीं करना चाहिए और आपका बड़ा जबरदस्त आई थिंक यह एक एक्स्पेक्ट अपने रेज़ किया है लेक्सिकन ऑफ़ डिप्लोमेसी लेंगुएज जो इस्तेमाल होता है। .. देखिये यह क्या करता है सर्जिकल स्ट्राइक मने जैसे अपने कहा लिमिटेड टारगेट क्यों लिमिटेड भाई अपने आके एक मदरसा को बकौल आपके आपका इंटेंशन यह था के एक मदरसा में जिधर 300 बच्चे बकौल आपके पढ़ रहे थे उधर अपने आके स्ट्राइक करना था इसके माने 300 लोगों को अपने मरने का इरादा रखा था। 300 लोगों को. वो थे नहीं ववो गलत था वो हुआ नहीं तो इसके माने हम इसीलिए हम जेक एक फुटबाल फिल्ड में जेक अपना बम्ब फेंक दिया। ...यह कोई बात हुई व्हाट यू डीड इंडिया वास एन एक्ट ऑफ़ वॉर.. इंडिया ने जो किया इंटरनेशनल बाउंड्री को क्रॉस करके एक एक्ट ऑफ़ वॉर जिसमें कम से कम 300 लोगो को उन्होंने मारना था और हमने इसीलिए के इत्तेफाकन वो नहीं मरे हमने जा के एक फुटबाल फिल्ड को बम किया...(ਪੰਜਾਬੀ ਅਨੁਵਾਦ - ਬਿਲਕੁਲ ਨਹੀਂ ਕਰਨਾ ਚਾਹੀਦਾ ਅਤੇ ਤੁਹਾਡਾ ਬਹੁਤ ਜ਼ਬਰਦਸਤ ਆਈ ਥਿੰਕ ਇਹ ਇਕ ਐਕਸਪੈਕਟ ਜੋ ਤੁਸੀਂ ਇਹ ਮੁੱਦਾ ਚੁੱਕਿਆ, ਲੈਕਸਕਿੱਨ ਆਫ਼ ਡਿਪਲੋਮੈਂਸੀ ਲੈਗੁਏਜ ਜੋ ਇਸਤੇਮਾਲ ਹੁੰਦਾ ਹੈ। ਦੇਖੋ ਇਹ ਕੀ ਕਰਦਾ ਹੈ, ਸਰਜੀਕਲ ਸਟ੍ਰਾਈਕ ਮੰਨੋ ਜਿਵੇਂ ਤੁਸੀਂ ਕਿਹਾ ਲਿਮਟਿਡ ਟਾਰਗੇਟ, ਕਿਉਂ ਲਿਮਟਿਡ ਟਾਰਗੇਟ ਬਈ ਤੁਸੀਂ ਆ ਕੇ ਇਕ ਮਦਰੱਸਾ ਨੂੰ ਬਕੌਲ ਤੁਹਾਡਾ ਇੰਟੈਨਸ਼ਨ ਇਹ ਸੀ ਕਿ ਇਕ ਮਦਰੱਸਾ ਵਿਚ ਜਿੱਧਰ 300 ਬੱਚੇ ਤੁਹਾਡੇ ਬਕੌਲ ਪੜ੍ਹ ਰਹੇ ਸੀ ਉਧਰ ਤੁਸੀਂ ਆ ਕੇ ਸਟ੍ਰਾਈਕ ਕਰਨਾ ਸੀ। ਇਸ ਦੇ ਮੰਨੇ 300 ਲੋਕਾਂ ਨੂੰ ਤੁਸੀਂ ਮਾਰਨ ਦਾ ਇਰਾਦਾ ਰੱਖਿਆ ਸੀ। 300 ਲੋਕਾਂ ਨੂੰ ..ਉਹ ਸੀ ਨਹੀਂ, ਉਹ ਗਲਤ ਸੀ ਉਹ ਹੋਇਆ ਨਹੀਂ ਤਾਂ ਇਸ ਦੀ ਮੰਨੀਏ ਅਸੀਂ ਇਸ ਲਈ ਅਸੀਂ ਜਾ ਕੇ ਫੁੱਟਬਾਲ ਫਿਲਡ ਵਿਚ ਜੇਕ ਆਪਣਾ ਬੰਬ ਸੁੱਟਿਆ। ਇਹ ਕੋਈ ਗੱਲ ਹੋਈ ਭਲਾ, ਵਾਟ ਯੂ ਡੀਡ ਇੰਡੀਆ ਵਾਸ ਐੱਨ ਐਕਟ ਆਫ ਵਾਰ.. ਇੰਡੀਆ ਨੇ ਜੋ ਕੀਤਾ ਇੰਟਰਨੈਸ਼ਨਲ ਬਾਊਂਡਰੀ ਨੂੰ ਕਰਾਸ ਕਰਕੇ ਇਕ ਐਕਟ ਆਫ ਵਾਰ ਜਿਸ ਵਿਚ ਘੱਟ ਤੋਂ ਗੱਟ 300 ਲੋਕਾਂ ਨੂੰ ਉਹਨਾਂ ਨੇ ਮਾਰਨਾ ਸੀ ਅਤੇ ਅਸੀਂ ਇਸ ਲਈ ਕਿ ਇਤਫਾਕ ਉਹ ਨਹੀਂ ਮਰੇ ਅਸੀਂ ਜਾ ਕੇ ਇਕ ਫੁੱਟਬਾਲ ਫੀਲਡ ਨੂੰ ਬੰਬ ਕੀਤਾ)
ਇਸ ਡਿਬੇਟ ਦੇ ਵੀਡੀਓ ਨੂੰ ਇੱਥੇ ਕਲਿੱਕ ਕਰ ਕੇ ਸੁਣਿਆ ਜਾ ਸਕਦਾ ਹੈ।
ਕੀ ਹੈ ਵਾਇਰਲ ਕਲਿੱਪ
ਵਾਇਰਲ ਕਲਿੱਪ ਵਿਚ Zafar Hilaly ਕਹਿ ਰਹੇ ਹਨ ਕਿ ਇੰਟਰਨੈਸ਼ਨਲ ਬਾਰਡਰ ਨੂੰ ਪਾਰ ਕਰਨਾ ਇਕ ਐਕਟ ਆਫ ਵਾਰ ਸੀ ਜਿਸ ਵਿਚ ਘੱਟ ਤੋਂ ਘੱਟ 300 ਲੋਕਾਂ ਨੂੰ ਉਹਨਾਂ ਨੇ ਮਾਰਿਆ ਸੀ ਪਰ ਸਾਡਾ ਟਾਰਗੇਟ ਤਾਂ ਕੁੱਝ ਹੋਰ ਸੀ।
Former Pak Diplomat Zafar admitted On Tv that in Balakot airstrike 300+ Terr0rists kiIIed and response of Pakistan was weak.pic.twitter.com/EKYGGuC9dS
— Maverick Bharat (@Mave_Intel) January 9, 2021
ਦੋਨੋਂ ਵੀਡੀਓ ਦੀ ਤੁਲਨਾ ਕਰਨ 'ਤੇ ਪਤਾ ਚੱਲ ਰਿਹਾ ਹੈ ਕਿ Zafar Hilaly ਦੀ ਇੰਟਰਵਿਊ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਵਾਇਰਲ ਕਲਿੱਪ ਦੇ ਸਬੰਧ ਵਿਚ ਜਫਰ ਹਿਲਾਲੀ ਨੇ ਵੀ ਟਵੀਟ ਕੀਤਾ ਹੈ ਅਤੇ ਆਪਣੇ ਟਵੀਟ ਵਿਚ ਉਹਨਾਂ ਨੇ ਇਸ ਕਲਿੱਪ ਨੂੰ ਫਰਜ਼ੀ ਦੱਸਿਆ ਹੈ। ਜਾਫਰ ਹਿਲਾਲੀ ਨੇ ਆਪਣੇ ਇਕ ਟਵੀਟ ਵਿਚ ਪਾਕਿਸਤਾਨੀ ਚੈਨਲ ਨੂੰ ਦਿੱਤੀ ਇੰਟਰਵਿਊ ਦਾ ਕਲਿੱਪ ਵੀ ਸ਼ੇਅਰ ਕੀਤਾ ਹੈ।
— Zafar Hilaly (@ZafarHilaly) January 9, 2021
ਸੋ ਇਸ ਤੋਂ ਸਾਫ ਹੋ ਜਾਂਦਾ ਹੈ ਕਿ Zafar Hilaly ਦੇ ਬਿਆਨ ਨੂੰ ਤੋੜ ਮਰੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਇਸੇ ਵਾਇਰਲ ਕਲਿੱਪ ਦੇ ਅਧਾਰ 'ਤੇ ਕਈ ਨਾਮੀ ਨਿਊਜ਼ ਏਜੰਸੀਆਂ ਨੇ ਗਲਤ ਖ਼ਬਰਾਂ ਵੀ ਚਲਾਈਆਂ ਹਨ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਕਲਿੱਪ ਐਡੀਟਡ ਕੀਤਾ ਪਾਇਆ ਹੈ। Zafar Hilaly ਨੇ ਸਰਜੀਕਲ ਸਟ੍ਰਾਈਕ ਵਿਚ 300 ਵਿਅਕਤੀਆਂ ਨੂੰ ਮਾਰੇ ਜਾਣ ਦਾ ਬਿਆਨ ਨਹੀਂ ਦਿੱਤਾ ਹੈ। ਹਾਲਾਂਕਿ ਇਸ ਐਡੀਟਡ ਕਲਿੱਪ ਦੇ ਅਧਾਰ 'ਤੇ ਕਈ ਨਾਮੀ ਨਿਊਜ਼ ਏਜੰਸੀਆਂ ਨੇ ਫਰਜ਼ੀ ਖ਼ਬਰ ਨੂੰ ਚਲਾਇਆ ਹੈ।
Claim - ਪਾਕਿਸਤਾਨ ਦੇ ਸਾਬਕਾ ਨਾਇਕ Zafar Hilaly ਨੇ ਆਪਣੇ ਇੱਕ ਇੰਟਰਵਿਊ ਵਿਚ ਮੰਨਿਆ ਹੈ ਕਿ ਸਰਜੀਕਲ ਸਟ੍ਰਾਇਕ ਵਿਚ 300 ਲੋਕ ਮਾਰੇ ਗਏ ਸਨ।
Claimed By - ANI, India Today, Times Of India, Republic ਨਿਊਜ਼ ਚੈਨਲ
Fact Check - ਫਰਜ਼ੀ