Fact Check: ਦਿੱਲੀ ਪੁਲਿਸ ਨੇ ਨਹੀਂ ਕੁੱਟਿਆ ਇਹ ਬਜ਼ੁਰਗ, ਸੜਕ ਹਾਦਸੇ 'ਚ ਹੋਇਆ ਸੀ ਜ਼ਖ਼ਮੀ
Published : Feb 11, 2021, 2:16 pm IST
Updated : Feb 11, 2021, 2:18 pm IST
SHARE ARTICLE
Fact Check: Delhi Police did not beat the elderly man
Fact Check: Delhi Police did not beat the elderly man

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਤਸਵੀਰ ਵਿਚ ਦਿਖ ਰਿਹਾ ਬਜ਼ੁਰਗ ਇੱਕ ਹਾਦਸੇ ਦੌਰਾਨ ਜ਼ਖ਼ਮੀ ਹੋਇਆ ਸੀ।

ਰੋਜ਼ਾਨਾ ਸਪੋਕਸਮੈਨ( ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਜ਼ਖ਼ਮੀ ਬਜ਼ੁਰਗ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬਜ਼ੁਰਗ ਨੂੰ ਦਿੱਲੀ ਪੁਲਿਸ ਨੇ ਬੇਹਰਿਹਮੀ ਨਾਲ ਕੁੱਟਿਆ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਤਸਵੀਰ ਵਿਚ ਦਿਖ ਰਿਹਾ ਬਜ਼ੁਰਗ ਇੱਕ ਹਾਦਸੇ ਦੌਰਾਨ ਜ਼ਖ਼ਮੀ ਹੋਇਆ ਸੀ।

ਵਾਇਰਲ ਦਾਅਵਾ
ਫੇਸਬੁੱਕ ਪੇਜ Agg Bani ਨੇ 10 ਫਰਵਰੀ ਨੂੰ ਇੱਕ ਪੋਸਟ ਅਪਲੋਡ ਕਰਦੇ ਹੋਏ ਦਾਅਵਾ ਕੀਤਾ, ''ਦਿੱਲੀ ਪੁਲਿਸ ਨੇ 80ਸਾਲਾ ਬਜ਼ੁਰਗ ਕਿਸਾਨ ਦਾ ਕੀ ਹਾਲ ਕੀਤਾ ਦੇਖਲੋ ਇਹ ਘਟੀਆ ਸਰਕਾਰਾ ਨੇ...ਬੇਸ਼ਰਮੋ ਤੁਹਾਨੂੰ ਕਿਵੇਂ ਲੱਗਦਾ ਇਹ ਅੱਤਵਾਦੀ ਨੇ!?????????''

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਕੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ ਪੰਜਾਬ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਦੇ ਟਵੀਟ ਵਿਚ ਸ਼ੇਅਰ ਕੀਤੀ ਮਿਲੀ। ਇਹ ਟਵੀਟ 27 ਦਿਸੰਬਰ 2020 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ, "ਬੀਤੀ ਰਾਤ ਪਿੰਡ ਵਡਾਲੇ ਤੋਂ ਦਿੱਲੀ 'ਕਿਸਾਨ ਅੰਦੋਲਨ' 'ਚ ਸ਼ਾਮਲ ਹੋਣ ਜਾ ਰਹੇ ਕਿਸਾਨ ਭਰਾਵਾਂ ਦੇ ਖੰਨਾ ਨੇੜੇ ਐਕਸੀਡੈਂਟ ਹੋਣ ਦੀ ਖ਼ਬਰ ਮਿਲੀ। ਫੋਨ 'ਤੇ ਉਨ੍ਹਾਂ ਦਾ ਹਾਲ ਪੁੱਛਿਆ ਤਾਂ ਪਤਾ ਲੱਗਾ ਕਿ ਵਾਹਿਗੁਰੂ ਦੀ ਕ੍ਰਿਪਾ ਸਦਕਾ ਸਾਰੇ ਠੀਕ-ਠਾਕ ਹਨ। ਅਰਦਾਸ ਕਰਦਾ ਹਾਂ ਜ਼ਖਮੀ ਹੋਏ ਕਿਸਾਨ ਭਰਾਵਾਂ ਨੂੰ ਅਕਾਲ ਪੁਰਖ ਜਲਦ ਸਿਹਤਯਾਬ ਕਰਨ।"

ਇਸ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

image

ਟਵੀਟ ਅਨੁਸਾਰ ਬੁਜ਼ੁਰਗ ਵਿਅਕਤੀ ਇੱਕ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਇਆ ਸੀ ਨਾ ਕਿ ਦਿੱਲੀ ਪੁਲਿਸ ਦੀ ਪਿਟਾਈ ਨਾਲ।

ਇਸ ਮਾਮਲੇ ਨੂੰ ਲੈ ਕੇ News 18 ਦੀ ਖ਼ਬਰ ਇਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ।

image

ਨਤੀਜਾ- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਤਸਵੀਰ ਵਿਚ ਦਿਖ ਰਿਹਾ ਬਜ਼ੁਰਗ ਇੱਕ ਹਾਦਸੇ ਦੌਰਾਨ ਜ਼ਖ਼ਮੀ ਹੋਇਆ ਸੀ ਨਾ ਕਿ ਦਿੱਲੀ ਪੁਲਿਸ ਦੀ ਕੁੱਟਮਾਰ ਨਾਲ।

Claim - ਇਸ ਬਜ਼ੁਰਗ ਨੂੰ ਦਿੱਲੀ ਪੁਲਿਸ ਨੇ ਬੇਹਰਿਹਮੀ ਨਾਲ ਕੁੱਟਿਆ ਹੈ।
Claimed By - Agg Bani 
Fact Check - ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement