ਭਾਜਪਾ ਦੇ ਅਸ਼ੋਕ ਤੰਵਰ ਦੇ ਵਿਰੋਧ ਦਾ ਨਹੀਂ ਹੈ ਇਹ ਵਾਇਰਲ ਹੋ ਰਿਹਾ ਵੀਡੀਓ, Fact Check ਰਿਪੋਰਟ 
Published : Apr 11, 2024, 12:59 pm IST
Updated : Apr 11, 2024, 12:59 pm IST
SHARE ARTICLE
Fact Check Old Video Of Farmers Stone Pelted Haryana Deputy Speaker Convoy Viral As Recent Linked With BJPS Ashok Tanwar
Fact Check Old Video Of Farmers Stone Pelted Haryana Deputy Speaker Convoy Viral As Recent Linked With BJPS Ashok Tanwar

ਇਹ ਵੀਡੀਓ ਜੁਲਾਈ 2021 ਦਾ ਹੈ ਜਦੋਂ ਹਰਿਆਣਾ ਦੇ ਸਿਰਸਾ ਵਿਖੇ ਡਿਪਟੀ ਸਪੀਕਰ ਰਣਬੀਰ ਗੰਗਵਾ ਦਾ ਵਿਰੋਧ ਹੋਇਆ ਸੀ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਲੋਕਾਂ ਵੱਲੋਂ ਇੱਕ ਆਗੂ ਦਾ ਵਿਰੋਧ ਕਰਦਿਆਂ ਅਤੇ ਉਸਦੀ ਗੱਡੀ 'ਤੇ ਪੱਥਰਬਾਜ਼ੀ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਰਿਆਣਾ ਦੇ ਸਿਰਸਾ ਤੋਂ ਸਾਹਮਣੇ ਆਇਆ ਹੈ ਜਿੱਥੇ ਭਾਜਪਾ ਦੇ ਲੋਕਸਭਾ ਉਮੀਦਵਾਰ ਅਸ਼ੋਕ ਤੰਵਰ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ।

X ਅਕਾਊਂਟ "Mαɳιʂԋ Kυɱαɾ αԃʋσƈαƚҽ" ਨੇ 11 ਅਪ੍ਰੈਲ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "BJP प्रत्याशी अशोक तंवर को सिरसा वालों ने आज ही लोकसभा में भेज दीया,,"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਜੁਲਾਈ 2021 ਦਾ ਹੈ ਜਦੋਂ ਹਰਿਆਣਾ ਦੇ ਸਿਰਸਾ ਵਿਖੇ ਡਿਪਟੀ ਸਪੀਕਰ ਰਣਬੀਰ ਗੰਗਵਾ ਦਾ ਵਿਰੋਧ ਹੋਇਆ ਸੀ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਨਾਲ ਜਾਣਕਾਰੀ ਲੱਭਣੀ ਸ਼ੁਰੂ ਕੀਤੀ। 

"ਵਾਇਰਲ ਵੀਡੀਓ 2021 ਦਾ ਹੈ"

ਸਾਨੂੰ ਵਾਇਰਲ ਵੀਡੀਓ ਨਾਲ ਮਿਲਦੇ ਹੂਬਹੂ ਦ੍ਰਿਸ਼ The Sadaknama ਦੀ 11 ਜੁਲਾਈ 2021 'ਚ ਸਾਂਝੀ Youtube ਰਿਪੋਰਟ 'ਚ ਮਿਲੇ। ਵੀਡੀਓ ਸਾਂਝਾ ਕਰਦਿਆਂ ਸਿਰਲੇਖ ਲਿਖਿਆ ਗਿਆ ਸੀ, "सिरसा में डिप्टी स्पीकर की गाड़ी तोड़ी, पीछे भागे किसान, पुलिस ने मुश्किल से ऐसे निकला"

ਇਥੇ ਮੌਜੂਦ ਜਾਣਕਾਰੀ ਅਨੁਸਾਰ ਮਾਮਲਾ ਹਰਿਆਣਾ ਦੇ ਸਿਰਸਾ ਤੋਂ ਸਾਹਮਣੇ ਆਇਆ ਜਿਥੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਬਾਹਰ ਕਿਸਾਨਾਂ ਵੱਲੋਂ ਹਰਿਆਣਾ ਦੇ ਡਿਪਟੀ ਸਪੀਕਰ ਦੇ ਰਣਬੀਰ ਗੰਗਵਾ ਦਾ ਵਿਰੋਧ ਕੀਤਾ ਗਿਆ ਸੀ।

ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਸਾਨੂੰ ਹੋਰ ਕਈ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿਚ ਸਮਾਨ ਦ੍ਰਿਸ਼ ਵੇਖੇ ਜਾ ਸਕਦੇ ਸੀ। ਮਾਮਲੇ ਨੂੰ ਲੈ ਕੇ Punjab Kesari Haryana ਦੀ ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।

"ਕੀ ਭਾਜਪਾ ਦੇ ਅਸ਼ੋਕ ਤੰਵਰ ਦਾ ਵੀ ਹੋ ਰਿਹਾ ਵਿਰੋਧ"

ਇਸ ਦਾਅਵੇ ਨੂੰ ਲੈ ਕੇ ਜਦੋਂ ਅਸੀਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਕਈ ਹਾਲੀਆ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਕਿ ਬੀਤੇ ਦਿਨਾਂ ਕਿਸਾਨਾਂ ਵੱਲੋਂ ਭਾਜਪਾ ਆਗੂ ਅਸ਼ੋਕ ਤੰਵਰ ਦਾ ਵਿਰੋਧ ਕੀਤਾ ਗਿਆ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਜੁਲਾਈ 2021 ਦਾ ਹੈ ਜਦੋਂ ਹਰਿਆਣਾ ਦੇ ਸਿਰਸਾ ਵਿਖੇ ਡਿਪਟੀ ਸਪੀਕਰ ਰਣਬੀਰ ਗੰਗਵਾ ਦਾ ਵਿਰੋਧ ਹੋਇਆ ਸੀ।

Result- Misleading 

Our Sources:

Youtube Report Of The Sadaknama Shared On 11 July 2021

Youtube Report Of Punjab Kesari Haryana Shared On 11 July 2021

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement