Fact Check: ਮੁਜ਼ੱਫਰਨਗਰ ਮਹਾਪੰਚਾਇਤ ਦੇ ਨਾਂਅ ਤੋਂ ਵਾਇਰਲ ਹੋ ਰਹੀ 2020 ਦੀ ਤਸਵੀਰ
Published : Sep 11, 2021, 9:28 am IST
Updated : Sep 11, 2021, 1:47 pm IST
SHARE ARTICLE
Fact Check Old image from 2020 viral as recent in the name of Farmers Maha Panchayat
Fact Check Old image from 2020 viral as recent in the name of Farmers Maha Panchayat

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ 2020 ਦੀ ਹੈ ਜਦੋਂ ਪਟਿਆਲਾ ਵਿਖੇ ਕਿਸਾਨ ਨਵੇਂ ਖੇਤੀ ਬਿਲਾਂ ਦਾ ਵਿਰੋਧ ਕਰਨ ਜਾ ਰਹੇ ਸਨ।

RSFC (Team Mohali)- 5 ਸਿਤੰਬਰ 2021 ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਕਿਸਾਨਾਂ ਨੇ ਮਹਾਪੰਚਾਇਤ ਦਾ ਆਯੋਜਨ ਕੀਤਾ ਸੀ ਜਿਸਦੇ ਵਿਚ ਹਜਾਰਾਂ ਦੀ ਗਿਣਤੀ 'ਚ ਕਿਸਾਨ ਵੱਖ-ਵੱਖ ਪ੍ਰਦੇਸ਼ਾਂ ਤੋਂ ਸ਼ਾਮਲ ਹੋਏ ਸਨ। ਹੁਣ ਇਸੇ ਮਹਾਪੰਚਾਇਤ ਨੂੰ ਲੈ ਕੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਇਸ ਤਸਵੀਰ ਵਿਚ ਲੋਕਾਂ ਦੀ ਭੀੜ ਨੂੰ ਬਸ 'ਚ ਭਰ ਕੇ ਜਾਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਮੁਜ਼ੱਫਰਨਗਰ 'ਚ ਹੋਈ ਮਹਾਪੰਚਾਇਤ ਦੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ 2020 ਦੀ ਹੈ ਜਦੋਂ ਪਟਿਆਲਾ ਵਿਖੇ ਕਿਸਾਨ ਨਵੇਂ ਖੇਤੀ ਬਿਲਾਂ ਦਾ ਵਿਰੋਧ ਕਰਨ ਜਾ ਰਹੇ ਸਨ।

ਵਾਇਰਲ ਪੋਸਟ

ਫੇਸਬੁੱਕ ਪੇਜ "S S Times" ਨੇ ਵਾਇਰਲ ਤਸਵੀਰ 5 ਸਿਤੰਬਰ 2021 ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "मुजफ्फरनगर किसान महापंचायत पर आज ही 3 लाख किसान पहुंच गए हैं,मुझे लग रहा हैं अभी तक की सारी रैलियों का रिकॉर्ड टूटने वाला हैं । ये किसान कौम अपना हक लेके रहेगी।"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰ ਨੂੰ ਰਿਵਰਸ ਇਮੇਜ ਸਰਚ ਜਰੀਏ ਲੱਭਣਾ ਸ਼ੁਰੂ ਕੀਤਾ।

ਸਾਨੂੰ ਇਹ ਤਸਵੀਰ "deccanherald.com" ਦੀ ਇੱਕ ਪੁਰਾਣੀ ਖਬਰ ਵਿਚ ਪ੍ਰਕਾਸ਼ਿਤ ਮਿਲੀ। 20 ਸਿਤੰਬਰ 2020 Deccan Herald ਨੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Explainer: Why farmers across India are protesting the Farm Bills"

Deccan Herald NewsDeccan Herald News

ਇਸ ਖਬਰ ਵਿਚ ਖੇਤੀ ਬਿਲਾਂ ਦੇ ਕਿਸਾਨਾਂ ਦੇ ਵਿਰੋਧ ਨੂੰ ਲੈ ਕੇ ਗੱਲ ਕੀਤੀ ਗਈ ਸੀ। ਖਬਰ ਵਿਚ ਸ਼ੇਅਰ ਕੀਤੇ ਤਸਵੀਰ ਦੇ ਡਿਸਕ੍ਰਿਪਸ਼ਨ ਅਨੁਸਾਰ ਇਹ ਤਸਵੀਰ ਪਟਿਆਲਾ ਦੀ ਹੈ ਜਦੋਂ ਵੱਖ-ਵੱਖ ਜਿਲ੍ਹੇ ਦੇ ਕਿਸਾਨ ਖੇਤੀ ਬਿਲਾਂ ਦਾ ਵਿਰੋਧ ਕਰਨ ਲਈ ਜਾ ਰਹੇ ਸਨ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Outlook Image GalleryOutlook Image Gallery

ਇਹ ਤਸਵੀਰ ਸਾਨੂੰ Outlook ਦੀ ਤਸਵੀਰ ਗੈਲਰੀ ਵਿਚ ਵੀ ਅਪਲੋਡ ਮਿਲੀ। ਇਹ ਗੈਲਰੀ 11 ਸਿਤੰਬਰ 2020 ਨੂੰ ਅਪਲੋਡ ਕੀਤੀ ਗਈ ਸੀ ਅਤੇ ਗੈਲਰੀ ਵਿਚ ਦਿੱਤੇ ਤਸਵੀਰ ਦੇ ਡਿਸਕ੍ਰਿਪਸ਼ਨ ਅਨੁਸਾਰ ਵੀ ਇਹ ਤਸਵੀਰ ਪਟਿਆਲਾ ਦੀ ਹੈ ਜਦੋਂ ਵੱਖ-ਵੱਖ ਜਿਲ੍ਹੇ ਦੇ ਕਿਸਾਨ ਖੇਤੀ ਬਿਲਾਂ ਦਾ ਵਿਰੋਧ ਕਰਨ ਲਈ ਜਾ ਰਹੇ ਸਨ।

ਮਤਲਬ ਸਾਫ ਸੀ ਕਿ ਵਾਇਰਲ ਤਸਵੀਰ 5 ਸਿਤੰਬਰ 2021 ਨੂੰ ਮੁਜ਼ੱਫਰਨਗਰ ਵਿਚ ਹੋਈ ਮਹਾਪੰਚਾਇਤ ਦੀ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ 2020 ਦੀ ਹੈ ਜਦੋਂ ਪਟਿਆਲਾ ਵਿਖੇ ਕਿਸਾਨ ਨਵੇਂ ਖੇਤੀ ਬਿਲਾਂ ਦਾ ਵਿਰੋਧ ਕਰਨ ਜਾ ਰਹੇ ਸਨ।

Claim- Image from recent Farmer's Mahapanchayat held at Muzaffarnagar
Claimed By- FB Page SS Times
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM
Advertisement