
ਵਾਇਰਲ ਇਹ ਵੀਡੀਓ ਹਾਲੀਆ ਮੋਰੋਕੋ ਵਿਚ ਆਏ ਭੁਚਾਲ ਦਾ ਨਹੀਂ ਸਗੋਂ 2020 ਦਾ ਹੈ ਜਦੋਂ ਮੋਰੋਕੋ ਦੇ ਕੈਸਾਬਲਾਂਕਾ ਵਿਖੇ ਜਿਥੇ ਇੱਕ 3 ਮਰਲਾ ਇਮਾਰਤ ਢਹਿ-ਢੇਰੀ ਹੋ ਗਈ ਸੀ।
RSFC (Team Mohali)-ਬੀਤੇ ਦਿਨਾਂ ਮੋਰੋਕੋ ਵਿਚ ਭਿਆਨਕ ਭੁਚਾਲ ਨੇ 2100 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਇਹ ਮੰਦਭਾਗੀ ਘਟਨਾ ਮਨੁੱਖੀ ਇਤਿਹਾਸ 'ਚ ਵੱਡੀ ਕੁਦਰਤ ਦੀ ਤਬਾਹੀ ਵੱਜੋਂ ਯਾਦ ਆਉਂਦੀ ਰਹੇਗੀ। ਹੁਣ ਇਸੇ ਭੁਚਾਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਸਾਰੇ ਵੀਡੀਓ ਵਾਇਰਲ ਹੋਏ ਤੇ ਲਾਜ਼ਮੀ ਸੀ ਕਿ ਇਸ ਵੀਡੀਓ ਦੇ ਹੜ੍ਹ ਵਿਚ ਕਈ ਵੀਡੀਓ ਪੁਰਾਣੇ ਵੀ ਵਾਇਰਲ ਹੋਏ। ਇਸ ਵਿਚਾਲੇ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਇਮਾਰਤ ਨੂੰ ਡਿਗਦਿਆਂ ਦੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਮੋਰੋਕੋ ਵਿਚ ਆਏ ਭੁਚਾਲ ਦਾ ਹੈ।
ਇੱਕ ਪੰਜਾਬੀ ਮੀਡੀਆ ਅਦਾਰੇ ਨੇ ਇਹ ਵੀਡੀਓ Live ਕਰਦਿਆਂ ਲਿਖਿਆ, "ਭੂਚਾਲ ਨੇ ਮਚਾਈ ਤਬਾਹੀ,ਇੱਕ ਮਿੰਟ 'ਚ ਵਿਸ਼ਾਲ ਇਮਾਰਤ ਢਹਿ ਢੇਰੀ,300 ਲੋਕ ਵਿੱਚੇ ਦੱਬੇ! ਵੇਖੋ LIVE"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਮੋਰੱਕੋ ਵਿਚ ਆਏ ਭੁਚਾਲ ਦਾ ਨਹੀਂ ਸਗੋਂ 2020 ਦਾ ਹੈ ਜਦੋਂ ਮੋਰੋਕੋ ਦੇ ਕੈਸਾਬਲਾਂਕਾ ਦੇ ਸਬਾਟਾ ਵਿਖੇ ਇੱਕ 3 ਮਰਲਾ ਇਮਾਰਤ ਢਹਿ-ਢੇਰੀ ਹੋ ਗਈ ਸੀ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ 'ਤੇ ਉਨ੍ਹਾਂ ਨੂੰ Yandex ਰਿਵਰਸ ਇਮੇਜ ਸਰਚ ਕੀਤਾ। ਦੱਸ ਦਈਏ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਹੈ।
"ਇਹ ਵੀਡੀਓ 2020 ਦਾ ਹੈ"
ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਸਭਤੋਂ ਪੁਰਾਣੇ ਪੋਸਟ ਸਾਨੂੰ ਅਗਸਤ 2020 ਦੇ ਮਿਲੇ। ਇੰਸਟਾਗ੍ਰਾਮ ਅਕਾਊਂਟ "Samya2229" ਨੇ ਇਹ ਵੀਡੀਓ ਸਾਂਝਾ ਕਰਦਿਆਂ ਅਰਬੀ ਭਾਸ਼ਾ ਵਿਚ ਕੈਪਸ਼ਨ ਲਿਖਿਆ ਸੀ, "ياربي سلامه" ਇਸਦਾ ਪੰਜਾਬੀ ਅਨੁਵਾਦ ਦੁਆਰਾ ਗੂਗਲ ਅਨੁਵਾਦ, "ਹੇ ਪਰਮੇਸ਼ੁਰ, ਉਸ ਉੱਤੇ ਸ਼ਾਂਤੀ ਹੋਵੇ"
ਇਸ ਪੋਸਟ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਮੋਰੋਕੋ ਵਿਚ ਆਏ ਭੁਚਾਲ ਦਾ ਤਾਂ ਬਿਲਕੁਲ ਵੀ ਨਹੀਂ ਹੈ।
ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਤੇ ਗੂਗਲ ਵਿਚ ਟਾਈਮਲਾਈਨ ਟੂਲ ਇਸਤੇਮਾਲ ਕਰ ਸਰਚ ਕੀਤਾ ਤਾਂ ਸਾਨੂੰ ਇਸ ਮਾਮਲੇ ਨੂੰ ਲੈ ਕੇ www.alnas.fr ਦੀ 7 ਅਗਸਤ 2020 ਦੀ ਇੱਕ ਖਬਰ ਮਿਲੀ।
Alnas News
ਖਬਰ ਵਿਚ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਰੋਕੋ ਦੇ ਕੈਸਾਬਲਾਂਕਾ ਦੇ ਸਬਾਟਾ ਦਾ ਹੈ ਜਿਥੇ ਇੱਕ 3 ਮਰਲਾ ਇਮਾਰਤ ਢਹਿ-ਢੇਰੀ ਹੋ ਜਾਂਦੀ ਹੈ।
ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਮੋਰੋਕੋ ਵਿਚ ਆਏ ਭੁਚਾਲ ਦਾ ਨਹੀਂ ਸਗੋਂ 2020 ਦਾ ਹੈ ਜਦੋਂ ਮੋਰੋਕੋ ਦੇ ਕੈਸਾਬਲਾਂਕਾ ਦੇ ਸਬਾਟਾ ਵਿਖੇ ਇੱਕ 3 ਮਰਲਾ ਇਮਾਰਤ ਢਹਿ-ਢੇਰੀ ਹੋ ਗਈ ਸੀ।