
ਵਾਇਰਲ ਹੋ ਰਹੇ ਵੀਡੀਓ ਅਤੇ ਦਾਅਵੇ ਨੂੰ ਲੈ ਕੇ ਭਾਰਤੀ ਆਰਮੀ ਵੱਲੋਂ ਬਿਆਨ ਜਾਰੀ ਕਰਦਿਆਂ ਇਸਨੂੰ ਫਰਜ਼ੀ ਦੱਸਿਆ ਗਿਆ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਭਾਰਤੀ ਆਰਮੀ ਦੇ ਜਵਾਨਾਂ ਨੂੰ ਇੱਕ ਟੈਂਟ ਵਿਖੇ ਜੋ ਬੋਲੇ ਸੋ ਨਿਹਾਲ ਦਾ ਜੈਕਾਰਾ ਲਾਉਂਦੇ ਵੇਖਿਆ ਜਾ ਸਕਦਾ ਹੈ ਅਤੇ ਨਾਲ ਹੀ ਅੰਤ ਵਿਚ ਕਿਸਾਨ ਅੰਦੋਲਨ ਨਾਲ ਜੁੜਿਆ ਨਾਅਰਾ ਵੀ ਵੀਡੀਓ ਵਿਚ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਖ ਰੈਜੀਮੈਂਟ ਵੱਲੋਂ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕੀਤੀ ਗਈ ਅਤੇ ਕਿਸਾਨਾਂ ਨਾਲ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਅਤੇ ਦਾਅਵੇ ਨੂੰ ਲੈ ਕੇ ਭਾਰਤੀ ਆਰਮੀ ਵੱਲੋਂ ਬਿਆਨ ਜਾਰੀ ਕਰਦਿਆਂ ਇਸਨੂੰ ਫਰਜ਼ੀ ਦੱਸਿਆ ਗਿਆ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Vikram Singh Wahla BKU" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਸਿੱਖ ਰੈਜ਼ੀਮੈਂਟ???????? सिख रेजिमेंट ???????? ਕਿਸਾਨ ਏਕਤਾ ਜ਼ਿੰਦਾਬਾਦ #FarmersProtest #GurnamSinghCharuni #RakeshTikait #justice for Lakimpur khiri Up"
ਵਾਇਰਲ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਜੇ ਵਾਇਰਲ ਦਾਅਵੇ ਵਰਗਾ ਕੋਈ ਮਾਮਲਾ ਵਾਪਰਿਆ ਹੁੰਦਾ ਤਾਂ ਉਸਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ ਅਤੇ ਮੈਨਸਟ੍ਰੀਮ ਮੀਡੀਆ ਅਦਾਰਿਆਂ ਵੱਲੋਂ ਖਬਰਾਂ ਜ਼ਰੂਰ ਸਾਹਮਣੇ ਆਉਣੀਆਂ ਸਨ। ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਤਾਂ ਕੋਈ ਖਬਰ ਨਹੀਂ ਮਿਲੀ ਪਰ ਅਜਿਹੀਆਂ ਖਬਰਾਂ ਜ਼ਰੂਰ ਮਿਲੀਆਂ ਜਿਨ੍ਹਾਂ ਵੱਲੋਂ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ।
"ਭਾਰਤੀ ਆਰਮੀ ਵੱਲੋਂ ਦਾਅਵੇ ਦਾ ਖੰਡਨ"
ANI ਨੇ 10 ਅਕਤੂਬਰ 2021 ਨੂੰ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਸ਼ੇਅਰ ਕਰਦਿਆਂ ਭਾਰਤੀ ਆਰਮੀ ਵੱਲੋਂ ਜਾਰੀ ਬਿਆਨ ਨੂੰ ਸ਼ੇਅਰ ਕੀਤਾ। ਬਿਆਨ ਅਨੁਸਾਰ, "ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਭਾਰਤੀ ਆਰਮੀ ਦੇ ਜਵਾਨਾਂ ਨੂੰ ਇੱਕ ਟੈਂਟ ਵਿਚ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਪੰਜਾਬ ਰੈਜੀਮੈਂਟ ਦੇ ਜਵਾਨਾਂ ਦਾ ਹੈ ਜਿਨ੍ਹਾਂ ਨੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕੀਤੀ। ਦੱਸ ਦਈਏ ਕਿ ਵਾਇਰਲ ਦਾਅਵਾ ਬਿਲਕੁਲ ਫਰਜ਼ੀ ਹੈ। ਇਹ ਵੀਡੀਓ ਇੱਕ ਰਿਟਾਇਰਡ ਅਫਸਰ ਵੱਲੋਂ ਦਿੱਤੀ ਇੱਕ ਚਾਹ ਪਾਰਟੀ ਦਾ ਹੈ। ਪੰਜਾਬ ਰੈਜੀਮੈਂਟ ਦੇ ਕਿਸੇ ਵੀ ਜਵਾਨ ਨੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਨਹੀਂ ਕੀਤੀ ਹੈ।"
ਇਹ ਬਿਆਨ ਹੇਠਾਂ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
A video is circulating on social media showing Indian Army jawans standing with civilians under a tent saying that Punjab regiment soldiers are protesting with some farmers. This is fake news: Indian Army officials pic.twitter.com/AtXQX5fRZK
— ANI (@ANI) October 10, 2021
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਅਤੇ ਦਾਅਵੇ ਨੂੰ ਲੈ ਕੇ ਭਾਰਤੀ ਆਰਮੀ ਵੱਲੋਂ ਬਿਆਨ ਜਾਰੀ ਕਰਦਿਆਂ ਇਸਨੂੰ ਫਰਜ਼ੀ ਦੱਸਿਆ ਗਿਆ ਹੈ।