
ਵਾਇਰਲ ਤਸਵੀਰਾਂ ਵਿਚ ਦਿਖ ਰਿਹਾ ਵਿਅਕਤੀ ਤਾਮਿਲਨਾਡੂ ਦਾ ਪਾਦਰੀ ਹੈ ਅਤੇ ਇਹਨਾਂ ਤਸਵੀਰਾਂ ਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਦੀਆਂ ਤਸਵੀਰਾਂ ਦਾ ਕੋਲਾਜ ਬਣਾ ਕੇ ਵਾਇਰਲ ਕੀਤਾ ਜਾ ਰਿਹਾ ਹੈ। ਤਸਵੀਰਾਂ ਵਿਚ ਵਿਅਕਤੀ ਨੂੰ ਵੱਖ-ਵੱਖ ਭੇਸ ਵਿਚ ਦੇਖਿਆ ਜਾ ਸਕਦਾ ਹੈ। ਕਿਸਾਨ ਸੰਘਰਸ਼ ਨਾਲ ਜੋੜਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਵਿਅਕਤੀ ਕਦੇ ਸੰਤ ਬਣ ਜਾਂਦਾ ਹੈ ਕਿਤੇ ਪਾਦਰੀ ਬਣ ਜਾਂਦਾ ਹੈ ਤੇ ਕਿਤੇ ਅੰਦੋਲਨਕਾਰੀ ਕਿਸਾਨ ਬਣ ਜਾਂਦਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰਾਂ ਵਿਚ ਦਿਖ ਰਿਹਾ ਵਿਅਕਤੀ ਤਾਮਿਲਨਾਡੂ ਦਾ ਪਾਦਰੀ ਹੈ ਅਤੇ ਇਹਨਾਂ ਤਸਵੀਰਾਂ ਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਪੋਸਟ
ਟਵਿੱਟਰ ਯੂਜ਼ਰ Arpita Jana ਨੇ 9 ਫਰਵਰੀ ਨੂੰ ਵਾਇਰਲ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''यह बंदा तो योगेंद्र यादव का रिकॉर्ड तोड़ेगा लगता है।बहुत बड़ा इच्छाधरी। मिलिए इच्छाधारी जीव से,रविवार - पादरी, सोमवार - कथावाचक संत, मंगलवार, शनिवार - किसान''
ਵਾਇਰਲ ਪੇੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਸ਼ੁਰੂ ਕਰਨ ਦੌਰਾਨ ਅਸੀਂ ਇਕ-ਇਕ ਤਸਵੀਰ ਦਾ ਸ਼ਕਰੀਨਸ਼ਾਰਟ ਲੈ ਕੇ ਗੂਗਲ ਰਿਵਰਸ ਇਮੇਜ ਕੀਤਾ। ਜਦੋਂ ਅਸੀਂ ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਾਨੂੰ ਸਰਚ ਦੌਰਾਨ Arputhar Yesu Tv ਨਾਮ ਦੇ ਯੂਟਿਊਬ ਪੇਜ਼ 'ਤੇ ਸਾਲ 2018 ਵਿਚ ਅਪਲੋਡ ਕੀਤਾ ਇਕ ਵੀਡੀਓ ਮਿਲਿਆ। ਵੀਡੀਓ ਨੂੰ ਦੇਖਣ 'ਤੇ ਹੀ ਪਤਾ ਚੱਲਦਾ ਹੈ ਕਿ ਪਹਿਲੀ ਵਾਇਰਲ ਤਸਵੀਰ ਨੂੰ ਇਸ ਵੀਡੀਓ ਵਿਚੋਂ ਹੀ ਲਿਆ ਗਿਆ ਹੈ। ਵੀਡੀਓ ਦਾ ਕੈਪਸ਼ਨ ਸੀ, ''Laborer's day Christian Tamil Sermon Father Jegath Kasper Speech on Workers Day 30-04-2018''
ਵੀਡੀਓ ਦੇ ਕੈਪਸ਼ਨ ਅਨੁਸਾਰ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਇਸਾਈ ਪਾਦਰੀ ‘Jegath Kasper‘ ਹੈ ਅਤੇ ਇਹ ਮਜ਼ਦੂਰ ਦਿਵਸ 'ਤੇ ਤਾਮਿਲ ਭਾਸ਼ਾ ਵਿਚ ਭਾਸ਼ਣ ਦੇ ਰਿਹਾ ਹੈ।
ਇਸ ਤੋਂ ਬਾਅਦ ਅਸੀਂ ਦੂਜੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਾਨੂੰ ਆਪਣੀ ਸਰਚ ਦੌਰਾਨ Kalaivani Rasathi ਨਾਮ ਦੇ ਯੂਟਿਊਬ ਪੇਜ਼ 'ਤੇ 2018 ਵਿਚ ਅਪਲੋਡ ਕੀਤਾ ਇਕ ਵੀਡੀਓ ਮਿਲਿਆ। ਇਸ ਵੀਡੀਓ ਵਿਚ ਵੀ ‘Jegath Kasper‘ ਤਾਮਿਲ ਭਾਸ਼ਾ ਵਿਚ ਭਾਸ਼ਣ ਦੇ ਰਿਹਾ ਸੀ।
ਇਸ ਤੋਂ ਬਾਅਦ ਅਸੀਂ ਜਦੋਂ ਤੀਜੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ The Times of India ਦੇ ਯੂਟਿਊਬ ਪੇਜ਼ 'ਤੇ ਇਕ ਵੀਡੀਓ ਅਪਲੋਡ ਕੀਤਾ ਮਿਲਿਆ। ਇਹ ਵੀਡੀਓ ਵੀ 2018 ਵਿਚ ਅਪਲੋਡ ਕੀਤਾ ਗਿਆ ਸੀ। ਵੀਡੀਓ ਦਾ ਕੈਪਸ਼ਨ ਸੀ, ''Chennai: Protest held against manhandling of pastors, Cauvery issue'' (ਚੇਨੱਈ: ਪਾਦਰੀਆਂ ਦੀ ਕੁੱਟਮਾਰ, ਕਾਵੇਰੀ ਦੇ ਮੁੱਦੇ ਖਿਲਾਫ ਵਿਰੋਧ ਪ੍ਰਦਰਸ਼ਨ)
ਵੀਡੀਓ ਦੇ ਹੇਠਾਂ ਜੋ ਡਿਸਕਰਿਪਸ਼ਨ ਦਿੱਤੀ ਗਈ ਸੀ, ਉਸ ਅਨੁਸਾਰ ਤਾਮਿਲਨਾਡੂ ਦੇ ਕੰਨਿਆਕੁਮਾਰੀ ਦੇ ਅਰੂਲਮੀਗੂ ਮੁਥਾਰਮਣ ਮੰਦਿਰ ਦੇ ਅੰਦਰ ਕੁਝ ਬਦਮਾਸ਼ਾਂ ਦੁਆਰਾ ਦੋ ਪਾਦਰੀਆਂ ਨਾਲ ਬਦਸਲੂਕੀ ਕੀਤੀ ਗਈ ਸੀ। ਤਾਮਿਲ ਮਾਈਆ ਸੰਗਠਨ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਚੇਨਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਸੀ। ਵੀਡੀਓ ਵਿਚ ਪਾਦਰੀ Jegath Kasper ਇਸ ਘਟਨਾ ਬਾਰੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰਾਂ 2018 ਦੀਆਂ ਤਾਮਿਲਨਾਡੂ ਦੇ ਪਾਦਰੀ ‘Jegath Kasper ਦੀਆਂ ਹਨ। ਇਹਨਾਂ ਤਸਵੀਰਾਂ ਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
Claim - ਇਹ ਵਿਅਕਤੀ ਬਹਿਰੂਪੀਆ ਹੈ। ਕਦੇ ਸੰਤ ਬਣ ਜਾਂਦਾ ਹੈ ਕਿਤੇ ਪਾਦਰੀ ਬਣ ਜਾਂਦਾ ਹੈ ਤੇ ਕਿਤੇ ਅੰਦੋਲਨਕਾਰੀ ਕਿਸਾਨ ਬਣ ਜਾਂਦਾ ਹੈ।
Claimed By - ਟਵਿੱਟਰ ਯੂਜ਼ਰ Arpita Jana
Fact Check- ਫਰਜ਼ੀ