
UNESCO ਵੱਲੋਂ ਦੇਸ਼ ਦੇ ਰਾਸ਼ਟਰੀ ਗਾਣ ਨੂੰ ਲੈ ਕੇ ਅਜਿਹਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ। ਇਹ ਵਾਇਰਲ ਦਾਅਵਾ 2008 ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
RSFC (Team Mohali)- ਵਟਸਐੱਪ 'ਤੇ ਇੱਕ ਮੈਸੇਜ ਤੇਜ਼ੀ ਨਾਲ ਸ਼ੇਅਰ ਹੋ ਰਿਹਾ ਹੈ ਜਿਸ ਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਹੀ ਸਮੇਂ ਪਹਿਲਾਂ UNESCO ਨੇ ਸਾਡੇ ਭਾਰਤ ਦੇਸ਼ ਦਾ ਰਾਸ਼ਟਰੀ ਗੀਤ ਦੁਨੀਆ ਵਿਚੋਂ ਸਭ ਤੋਂ ਵਧੀਆ ਐਲਾਨਿਆ ਹੈ। ਮੈਸੇਜ ਵਿਚ ਭਾਰਤ ਦੇਸ਼ ਨੂੰ ਵਧਾਈ ਦਿੰਦਿਆਂ ਇਸ ਮੈਸੇਜ ਨੂੰ ਸ਼ੇਅਰ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਮੈਸੇਜ ਵਿਚ ਦੇਸ਼ ਦੇ ਰਾਸ਼ਟਰੀ ਗਾਣ ਦਾ ਮਤਲਬ ਵੀ ਸਾਂਝਾ ਕੀਤਾ ਗਿਆ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਮੈਸੇਜ ਫਰਜ਼ੀ ਪਾਇਆ ਹੈ। UNESCO ਵੱਲੋਂ ਦੇਸ਼ ਦੇ ਰਾਸ਼ਟਰੀ ਗਾਣ ਨੂੰ ਲੈ ਕੇ ਅਜਿਹਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਇਹ ਦਾਅਵਾ 2008 ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਵਾਇਰਲ ਮੈਸੇਜ
ਵਟਸਐੱਪ 'ਤੇ ਇੱਕ ਮੈਸੇਜ ਤੇਜ਼ੀ ਨਾਲ ਸ਼ੇਅਰ ਹੋ ਰਿਹਾ ਹੈ ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਹੀ ਸਮੇਂ ਪਹਿਲਾਂ UNESCO ਨੇ ਸਾਡੇ ਭਾਰਤ ਦੇਸ਼ ਦਾ ਰਾਸ਼ਟਰੀ ਗੀਤ ਦੁਨੀਆ ਵਿਚੋਂ ਸਭ ਤੋਂ ਵਧੀਆ ਐਲਾਨਿਆਂ ਹੈ। ਇਹ ਵਾਇਰਲ ਮੈਸੇਜ ਹੇਠਾਂ ਪੜ੍ਹਿਆ ਜਾ ਸਕਦਾ ਹੈ:
"Congratulation to all of us. Our national anthem "Jana Gana Mana... "is declared as the "BEST ANTHEM OF THE WORLD"by UNESCO. Just few minutes ago. Kindly share this. Very proud to be an INDIAN. ???????????????????????????????????????????????????????????? Meaning of our National Anthem ...
????Jana = People
????Gana = Group
????Mana = Mind
????Adhinayaka= Leader
????Jaya He = Victory
????Bharata = India
????Bhagya = Destiny
????Vidhata = Disposer
????Punjaba = Punjab
????Sindhu = Indus
????Gujarata = Gujarat
????Maratha = Marathi Maharashtra
????Dravida = South
????Utkala = Orissa
????Banga = Bengal
????Vindhya =Vindhyas
????Himachal =Himalay
????Yamuna = Yamuna
????Ganga = Ganges
????Uchchhala = Moving
????Jaladhi = Ocean
????Taranga = Waves
????Tava = Your
????Shubh =Auspicious
????Naame = name
????Jage = Awaken
????Tava = Your
????Shubha = Auspicious
????Aashisha = Blessings
????Maage = Ask
????Gaahe = Sing
????Tava = Your
????Jaya = Victory
????Gatha = Song
????Jana = People
????Gana = Group
????Mangala = Fortune
????Dayaka = Giver
????Jay He = Victory Be
????Bharata = India
????Bhagya = Destiny
????Vidhata = Dispenser
????Jay He, Jay He, Jay He, Jay Jay Jay Jay He = Victory, Victory, Victory C6, Victory Forever...Go PLEASE SHARE IT AND LET ALL PEOPLE KNOW THE MEANING OF OUR NATIONAL ANTHEM ..."
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਦਾਅਵੇ ਨੂੰ ਲੈ ਕੇ Snopes.com ਦੀ ਇੱਕ Fact Check ਰਿਪੋਰਟ ਮਿਲੀ ਜਿਸ ਦੇ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਗਿਆ ਸੀ। ਇਹ ਰਿਪੋਰਟ 14 ਮਾਰਚ 2016 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਰਿਪੋਰਟ ਅਨੁਸਾਰ ਇਹ ਦਾਅਵਾ 2008 ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ ਰਿਪੋਰਟ ਵਿਚ India Today ਦੀ ਖਬਰ ਦੀ ਵਰਤੋਂ ਕਰਦਿਆਂ ਇਸ ਦਾਅਵੇ ਨੂੰ ਖਾਰਜ ਕੀਤਾ ਗਿਆ ਸੀ। India Today ਦੀ ਇਹ ਰਿਪੋਰਟ ਵਾਇਰਲ ਦਾਅਵੇ ਨੂੰ ਲੈ ਕੇ ਸੀ ਅਤੇ 30 ਸਿਤੰਬਰ 2008 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਰਿਪੋਰਟ ਦਾ ਸਿਰਲੇਖ ਲਿਖਿਆ ਸੀ, "'India anthem' email false: Unesco"
ਰਿਪੋਰਟ ਅਨੁਸਾਰ India Today ਦੀ ਟੀਮ ਵੱਲੋਂ 2008 ਵਿਚ UNESCO ਦੇ ਬੁਲਾਰੇ ਸਉ ਵਿਲਿਅਮਸ ਨਾਲ ਗੱਲ ਕੀਤੀ ਗਈ ਸੀ। ਸਉ ਵਿਲਿਅਮਸ ਨੇ 2008 India Today ਦੀ ਟੀਮ ਨਾਲ ਗੱਲਬਾਤ ਕਰਦਿਆਂ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਸੀ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਗੌਰਤਲਬ ਹੈ ਕਿ ਜੇਕਰ ਅਜਿਹਾ ਕੋਈ ਐਲਾਨ UNESCO ਵੱਲੋਂ ਹੁੰਦਾ ਤਾਂ ਉਸ ਨੇ ਖ਼ਬਰਾਂ ਦੀਆਂ ਸੁਰਖ਼ੀਆਂ ਜ਼ਰੂਰ ਬਣਨਾ ਸੀ ਅਤੇ ਮੇਨ ਸਟ੍ਰੀਮ ਮੀਡੀਆ ਨੇ ਉਸ ਨੂੰ ਜ਼ਰੂਰ ਕਵਰ ਕਰਨਾ ਸੀ ਪਰ ਅਜਿਹੇ ਐਲਾਨ ਨੂੰ ਲੈ ਕੇ ਕੋਈ ਵੀ ਖਬਰ ਇੰਟਰਨੈੱਟ 'ਤੇ ਮੌਜੂਦ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਮੈਸੇਜ ਫਰਜ਼ੀ ਪਾਇਆ ਹੈ। UNESCO ਵੱਲੋਂ ਦੇਸ਼ ਦੇ ਰਾਸ਼ਟਰਗਾਨ ਨੂੰ ਲੈ ਕੇ ਅਜਿਹਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਇਹ ਵਾਇਰਲ ਦਾਅਵਾ 2008 ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Claim- UNESCO awarded Jan Gan Man as best National Anthem
Claimed By- Whatsapp Forward
Fact Check- Fake