
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
No.1 - Fact Check: ਭਗਵੰਤ ਮਾਨ ਦੀ ਸਪੀਚ ਨੂੰ ਐਡਿਟ ਕਰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
ਸੋਸ਼ਲ ਮੀਡੀਆ 'ਤੇ ਪੰਜਾਬ ਦੇ ਸੰਗਰੂਰ ਤੋਂ ਆਪ ਐੱਮਪੀ ਭਗਵੰਤ ਮਾਨ ਦਾ ਇੱਕ ਵੀਡੀਓ ਕਲਿਪ ਵਾਇਰਲ ਹੋਇਆ। ਇਸ ਵੀਡੀਓ ਕਲਿਪ ਵਿਚ ਉਨ੍ਹਾਂ ਨੂੰ ਮੁੱਖ ਮੰਤਰੀ 'ਤੇ ਤੰਜ ਕੱਸਦੇ ਵੇਖਿਆ ਗਿਆ। ਵੀਡੀਓ ਨਾਲ ਦਾਅਵਾ ਕੀਤਾ ਗਿਆ ਕਿ ਭਗਵੰਤ ਮਾਨ ਨੇ ਆਪਣੀ ਇੱਕ ਸਪੀਚ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤੰਜ ਕੱਸਿਆ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਵੀਡੀਓ ਵਿਚ ਉਹ ਅਰਵਿੰਦ ਕੇਜਰੀਵਾਲ 'ਤੇ ਨਹੀਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਤੰਜ ਕੱਸ ਰਹੇ ਸਨ। ਅਸਲ ਭਾਸ਼ਣ ਦੇ ਛੋਟੇ ਕਲਿਪ ਨੂੰ ਕੱਟ ਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਗਿਆ।
ਇਸ ਦਾਅਵੇ ਦੀ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
No.2 - Fact Check: ਪਟਾਕਿਆਂ ਕਰਕੇ ਵਾਪਰਿਆ ਹਾਦਸਾ, ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
ਸੋਸ਼ਲ ਮੀਡੀਆ 'ਤੇ ਪੰਜਾਬੀ ਮੀਡੀਆ ਅਦਾਰੇ PTC News ਦੀ ਇੱਕ ਵੀਡੀਓ ਕਲਿਪ ਵਾਇਰਲ ਹੋਈ। ਇਸ ਵੀਡੀਓ ਕਲਿਪ ਵਿਚ ਇੱਕ CCTV ਫੁਟੇਜ ਸੀ ਜਿਸਦੇ ਵਿਚ ਇੱਕ ਸਕੂਟੀ 'ਤੇ ਧਮਾਕਾ ਹੁੰਦੇ ਵੇਖਿਆ ਗਿਆ। ਦਾਅਵਾ ਕੀਤਾ ਗਿਆ ਕਿ ਇਹ ਧਮਾਕਾ ਸਕੂਟੀ ਦੀ ਬੈਟਰੀ ਕਰਕੇ ਹੋਇਆ ਸੀ। ਵੀਡੀਓ ਨੂੰ ਵਾਇਰਲ ਕਰਦੇ ਹੋਏ ਬੈਟਰੀ ਵਾਲੀ ਐਕਟਿਵਾ 'ਤੇ ਨਿਸ਼ਾਨਾ ਸਾਧਿਆ ਗਿਆ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਤਮਿਲ ਨਾਡੂ ਦਾ ਹੈ ਜਿਥੇ ਪਟਾਕਿਆਂ ਨੂੰ ਲੈ ਕੇ ਜਾ ਰਹੇ ਵਾਹਨ ਵਿਚ ਧਮਾਕਾ ਹੋ ਗਿਆ ਸੀ। ਇਸ ਧਮਾਕੇ ਦਾ ਕਾਰਣ ਪਟਾਕੇ ਸਨ ਨਾ ਕਿ ਵਾਹਨ ਦੀ ਬੈਟਰੀ। ਤਮਿਲ ਨਾਡੂ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਗਿਆ।
ਇਸ ਦਾਅਵੇ ਦੀ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
No.3 - Fact Check: ਕੀ ਆਪ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਹੋਏ ਕਾਂਗਰਸ 'ਚ ਸ਼ਾਮਿਲ? ਜਾਣੋ ਸੱਚ
ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋਈ। ਇਸ ਪੋਸਟ ਜਰੀਏ ਦਾਅਵਾ ਕੀਤਾ ਗਿਆ ਕਿ ਆਪ ਤੋਂ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਚਲਦੇ ਸੈਸ਼ਨ ਚ ਕਾਂਗਰਸ ਦੇ ਪਾਲੇ 'ਚ ਜਾ ਬੈਠੇ ਜਿਸਦਾ ਮਤਲਬ ਸੀ ਕਿ ਉਹ ਕਾਂਗਰੇਸ ਵੀ ਸ਼ਾਮਲ ਹੋ ਗਏ ਹਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਆਮ ਆਦਮੀ ਪਾਰਟੀ ਦੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਕਾਂਗਰਸ ਪਾਰਟੀ ਵਿਚ ਸ਼ਾਮਲ ਨਹੀਂ ਹੋਏ ਹਨ।
ਇਸ ਦਾਅਵੇ ਦੀ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
No.4 - Fact Check: ਕੀ ਆਸਟ੍ਰੇਲੀਆ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਸਮਰਥਕਾਂ ਨੇ ਤੋੜੇ ਟੀਵੀ?
11 ਨਵੰਬਰ 2021 ਨੂੰ ਪਾਕਿਸਤਾਨ ਕ੍ਰਿਕੇਟ ਟੀਮ ਨੂੰ ਆਸਟ੍ਰੇਲੀਆ ਟੀਮ ਨੇ 5 ਵਿਕਟਾਂ ਤੋਂ ਮਾਤ ਦਿੱਤੀ ਅਤੇ ਹਾਲੀਆ T20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਆਪਣੀ ਥਾਂ ਸੁਰੱਖਿਅਤ ਕੀਤੀ। ਇਸ ਹਾਰ ਤੋਂ ਬਾਅਦ ਪਾਕਿਸਤਾਨ ਟੀਮ ਨੂੰ ਕਈ ਯੂਜਰਜ਼ ਵੱਲੋਂ ਟ੍ਰੋਲ ਕੀਤਾ ਗਿਆ। ਹੁਣ ਇਸੇ ਮਾਮਲੇ ਨੂੰ ਲੈ ਕੇ ਇੱਕ ਤਸਵੀਰ ਵਾਇਰਲ ਹੋਈ ਜਿਸਦੇ ਵਿਚ ਕੁਝ ਲੋਕਾਂ ਨੂੰ ਸੜ੍ਹਕ 'ਤੇ ਟੀਵੀ ਨੂੰ ਸੁੱਟਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਆਸਟ੍ਰੇਲੀਆ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਸਮਰਥਕਾਂ ਨੇ ਆਪਣੇ ਟੀਵੀ ਤੋੜੇ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਦੋਂ ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਸਮਰਥਕਾਂ ਨੇ ਆਪਣੇ ਟੀਵੀ ਤੋੜੇ ਸਨ। ਇਸ ਤਸਵੀਰ ਦਾ 11 ਨਵੰਬਰ 2021 ਨੂੰ ਹੋਏ ਮੈਚ ਅਤੇ ਹਾਲੀਆ T20 ਵਿਸ਼ਵ ਕੱਪ ਨਾਲ ਕੋਈ ਸਬੰਧ ਨਹੀਂ ਹੈ।
ਇਸ ਦਾਅਵੇ ਦੀ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
No.5 - Fact Check: ਕੀ ਪਾਕਿਸਤਾਨ-ਆਸਟ੍ਰੇਲੀਆ ਕ੍ਰਿਕੇਟ ਮੈਚ ਦੌਰਾਨ ਲੱਗੇ ਭਾਰਤ ਮਾਤਾ ਦੀ ਜੈ ਦੇ ਨਾਅਰੇ?
11 ਨਵੰਬਰ 2021 ਨੂੰ ਪਾਕਿਸਤਾਨ ਕ੍ਰਿਕੇਟ ਟੀਮ ਨੂੰ ਆਸਟ੍ਰੇਲੀਆ ਟੀਮ ਨੇ 5 ਵਿਕਟਾਂ ਤੋਂ ਮਾਤ ਦਿੱਤੀ ਅਤੇ ਹਾਲੀਆ T20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਆਪਣੀ ਥਾਂ ਸੁਰੱਖਿਅਤ ਕੀਤੀ। ਇਸ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਆਸਟ੍ਰੇਲੀਆ ਟੀਮ ਦੀ ਵਰਦੀ ਪਾਏ ਇੱਕ ਸਮਰਥਕ ਨੂੰ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ 11 ਨਵੰਬਰ 2021 ਨੂੰ ਹੋਏ ਪਾਕਿਸਤਾਨ-ਆਸਟ੍ਰੇਲੀਆ ਮੈਚ ਦੌਰਾਨ ਆਸਟ੍ਰੇਲੀਆ ਟੀਮ ਦੇ ਸਮਰਥਕ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ।
ਕਈ ਯੂਜ਼ਰ ਇਹ ਤੱਕ ਦਾਅਵਾ ਕਰ ਰਹੇ ਹਨ ਕਿ ਆਸਟ੍ਰੇਲੀਆ ਦੇ ਖਿਡਾਰੀਆਂ ਨੇ ਇਹ ਨਾਅਰੇ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਲਾਏ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਸ ਵੀਡੀਓ ਹਾਲੀਆ T20 ਵਿਸ਼ਵ ਕੱਪ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਜਨਵਰੀ 2021 ਦਾ ਹੈ ਜਦੋਂ ਭਾਰਤ ਦੀ ਕ੍ਰਿਕੇਟ ਟੀਮ ਆਸਟ੍ਰੇਲੀਆ ਦੌਰੇ 'ਤੇ ਸੀ ਅਤੇ ਗਾਬਾ ਵਿਚ ਹੋਏ ਟੈਸਟ ਮੈਚ ਵਿਚ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਇਸ ਜਿੱਤ ਤੋਂ ਬਾਅਦ ਇੱਕ ਆਸਟ੍ਰੇਲੀਆ ਟੀਮ ਦੇ ਫ਼ੈਨ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ ਸਨ।
ਇਸ ਦਾਅਵੇ ਦੀ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
Fact Check Section
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ "ਸੱਚ/ਝੂਠ" 'ਤੇ ਵਿਜ਼ਿਟ ਕਰੋ।