
ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2022 ਦਾ ਹੈ ਅਤੇ ਹਰਿਆਣਾ ਦੇ ਕੈਥਲ ਦਾ ਹੈ। ਹੁਣ ਹਰਿਆਣਾ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਪਿਛਲੇ ਦਿਨਾਂ ਜਲੰਧਰ ਦੇ ਲਤੀਫਪੁਰਾ 'ਚ ਨਾਜਾਇਜ਼ ਮਕਾਨਾਂ ਨੂੰ ਪ੍ਰਸ਼ਾਸਨ ਵੱਲੋਂ ਢਾਇਆ ਗਿਆ। ਇਸ ਕਾਰਵਾਈ ਕਰਕੇ ਕਈ ਪਰਿਵਾਰ ਬੇਘਰ ਹੋ ਉੱਜੜ ਗਏ। ਹੁਣ ਇਸ ਮਾਮਲੇ ਨਾਲ ਜੋੜ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ ਕਿ ਜਿਸਦੇ ਵਿਚ ਇੱਕ ਬਜ਼ੁਰਗ ਨੂੰ ਆਪਣੇ ਮਕਾਨ ਦੀ ਛੱਤ ਨੂੰ ਜੱਫੀ ਪਾ ਕੇ ਰੋਂਦੇ ਵੇਖਿਆ ਜਾ ਸਕਦਾ ਹੈ ਅਤੇ ਪੁਲਿਸ ਪ੍ਰਸ਼ਾਸਨ ਉਸਨੂੰ ਥੱਲੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
"ਹੁਣ ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਜਲੰਧਰ ਦੇ ਲਤੀਫਪੁਰਾ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2022 ਦਾ ਹੈ ਅਤੇ ਹਰਿਆਣਾ ਦੇ ਕੈਥਲ ਦਾ ਹੈ। ਹੁਣ ਹਰਿਆਣਾ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "ਗੁਰਿੰਦਰ ਸਿੰਘ ਗਰੇਵਾਲ" ਨੇ 12 ਦਿਸੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਪੀਲਾ ਪੰਜਾ ਚੱਲਣ ਤੇ ਬਜੁਰਗ ਬਾਪੂ ਕੋਠੀ ਨੂੰ ਜੱਫੀ ਪਾ ਕੇ ਰੌਣ ਲੱਗਾ..."
ਇਸੇ ਤਰ੍ਹਾਂ ਇੰਸਟਾਗ੍ਰਾਮ ਅਕਾਊਂਟ "ajit_road_pb03" ਨੇ 13 ਦਿਸੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਮਿਹਨਤ ਨਾਲ ਬਣਾਏ ਘਰ ਜਦੋਂ ਟੁੱਟ ਦੇ ਤਾਂ ਦੁੱਖ ਹੁੰਦਾ ਬਹੁਤ???? ਲਾਹਨਤੀ ਸਰਕਾਰ"
ਇਸੇ ਤਰ੍ਹਾਂ ਟਵਿੱਟਰ ਯੂਜ਼ਰ "ਮਨਦੀਪ ਕੌਰ (Mandeep kaur)" ਨੇ 13 ਦਿਸੰਬਰ 2022 ਨੂੰ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਜਿਸ ਤਨ ਲਾਗੇ ਸੋ ਤਨ ਜਾਣੇ ਕੋਈ ਨਾ ਜਾਣੇ ਪੀਰ ਪਰਾਈ। ???????????????????? @BhagwantMann #Shame_on_Punjab_government"
ਜਿਸ ਤਨ ਲਾਗੇ ਸੋ ਤਨ ਜਾਣੇ
— ਮਨਦੀਪ ਕੌਰ (Mandeep kaur) (@Sandeep99712694) December 13, 2022
ਕੋਈ ਨਾ ਜਾਣੇ ਪੀਰ ਪਰਾਈ।
????????????????????@BhagwantMann
#Shame_on_Punjab_government pic.twitter.com/a27YuFZVrU
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
"ਵਾਇਰਲ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਹਰਿਆਣਾ ਦਾ ਹੈ"
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਸਾਰੀਆਂ ਖਬਰਾਂ ਅਨੁਸਾਰ ਮਾਮਲਾ ਅਕਤੂਬਰ ਦਾ ਹੈ ਅਤੇ ਹਰਿਆਣਾ ਦੇ ਕੈਥਲ ਦਾ ਹੈ। ਪੰਜਾਬੀ ਮੀਡੀਆ ਅਦਾਰੇ Hamdard TV ਨੇ ਮਾਮਲੇ ਨੂੰ ਲੈ ਕੇ ਵੀਡੀਓ ਰਿਪੋਰਟ ਸਾਂਝੀ ਕੀਤੀ। 23 ਅਕਤੂਬਰ 2022 ਨੂੰ ਵੀਡੀਓ ਰਿਪੋਰਟ ਸਾਂਝੀ ਕਰਦਿਆਂ ਸਿਰਲੇਖ ਦਿੱਤਾ ਗਿਆ, "ਘਰ ਢਾਹੁਣ ਆਏ ਅਧਿਕਾਰੀ,ਛੱਤ ਨੂੰ ਜੱਫੀ ਪਾ ਰੋਣ ਲੱਗਾ ਬਜ਼ੁਰਗ ਮਰ ਜਾਊਗਾ ਪਰ ਨਹੀਂ ਟੁੱਟਣ ਦਿੰਦਾ ਘਰ,ਸੁਣੋ ਮਾਮਲੇ ਦੀ ਸਚਾਈ"
ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ। ਖਬਰ ਅਨੁਸਾਰ, "ਮਾਮਲਾ ਹਰਿਆਣਾ ਦੇ ਕੈਥਲ ਸਥਿਤ ਪਿੰਡ ਦਾਬਨ ਖੇੜੀ ਦਾ ਹੈ ਜਿਥੇ ਨਜਾਇਜ਼ ਤੌਰ 'ਤੇ ਉਸਾਰੀ ਗਈ ਇਮਾਰਤਾਂ ਨੂੰ ਢਾਇਆ ਜਾ ਰਿਹਾ ਸੀ। ਇਸ ਦੌਰਾਨ ਪਿੰਡ ਵਾਸੀਆਂ ਅਤੇ ਪੁਲਿਸ ਵਿਚਕਾਰ ਝੜਪ ਵੀ ਹੋਈ ਅਤੇ ਅੰਤ ਇਸ ਘਰ ਨੂੰ ਢਾਅ ਦਿੱਤਾ ਗਿਆ।"
ਇਸ ਮਾਮਲੇ ਨੂੰ ਲੈ ਕੇ ਲਿਖਤ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਦੱਸ ਦਈਏ ਕਿ ਪਿਛਲੇ ਜਲੰਧਰ ਦੇ ਲਤੀਫਪੁਰਾ 'ਚ ਨਾਜਾਇਜ਼ ਮਕਾਨਾਂ ਨੂੰ ਪ੍ਰਸ਼ਾਸਨ ਵੱਲੋਂ ਢਾਇਆ ਗਿਆ। ਇਸ ਮਾਮਲੇ ਨੂੰ ਲੈ ਕੇ ਕੁਝ ਖਬਰਾਂ ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ ਅਤੇ ਕਾਰਵਾਈ ਤੋਂ ਬਾਅਦ ਦੀਆਂ ਤਸਵੀਰਾਂ ਹੇਠਾਂ ਵੇਖੀਆਂ ਜਾ ਸਕਦੀਆਂ ਹਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2022 ਦਾ ਹੈ ਅਤੇ ਹਰਿਆਣਾ ਦੇ ਕੈਥਲ ਦਾ ਹੈ। ਹੁਣ ਹਰਿਆਣਾ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Claim- Video Of House Demolishing Is From Punjab Jalandhar
Claimed By- SM Users
Fact Check- Misleading