
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਸ ਵੀਡੀਓ ਦਾ ਖੇਤੀ ਕਾਨੂੰਨਾਂ ਨਾਲ ਕੋਈ ਸਬੰਧ ਨਹੀਂ ਹੈ ਇਹ ਵੀਡੀਓ 2 ਸਾਲ ਪੁਰਾਣੀ ਹੈ।
ਰੋਜ਼ਾਨਾ ਸਪੋਕਸਮੈਨ ( ਮੁਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਰਾਜਨਾਥ ਸਿੰਘ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਰਾਜਨਾਥ ਸਿੰਘ ਨੂੰ ਕੁੱਝ ਲੋਕਾਂ ਦੇ ਸਮੂਹ ਨਾਲ ਗੱਲਬਾਤ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਖੁਦ ਭਾਜਪਾ ਆਗੂ ਵੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਰਾਜਨਾਥ ਸਿੰਘ ਦੇ ਹਾੜੇ ਕੱਢ ਰਹੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਸ ਵੀਡੀਓ ਦਾ ਖੇਤੀ ਕਾਨੂੰਨਾਂ ਨਾਲ ਕੋਈ ਸਬੰਧ ਨਹੀਂ ਹੈ ਇਹ ਵੀਡੀਓ 2 ਸਾਲ ਪੁਰਾਣੀ ਹੈ।
ਵਾਇਰਲ ਪੋਸਟ
ਪੰਜਾਬੀ ਨਿਊਜ਼ ਚੈਨਲ Saanjh Tv ਨੇ 11 ਜਨਵਰੀ ਨੂੰ ਵਾਇਰਲ ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ, ''ਖੇਤੀ ਕਾਨੂੰਨ ਰੱਦ ਕਰਨ ਲਈ ਖੁਦ ਭਾਜਪਾ ਆਗੂ ਰਾਜਨਾਥ ਦੇ ਹਾੜੇ ਕੱਢਦੇ ਆਏ ਨਜ਼ਰ-VIDEO VIRAL''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਸਪੋਕਸਮੈਨ ਦੀ ਪੜਤਾਲ
ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਵਾਇਰਲ ਵੀਡੀਓ ਦੇ ਕੀਫਰੇਮ ਕੱਢੇ ਜਿਸ ਤੋਂ ਬਾਅਦ ਅਸੀਂ ਇਸ ਨੂੰ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ ਵਾਇਰਲ ਵੀਡੀਓ ਨਾਲ ਦੀਆਂ ਕਈ ਵੀਡੀਓਜ਼ ਮਿਲੀਆਂ। ਅਸੀਂ ਦੇਖਿਆ ਕਿ ਵੀਡੀਓ ਨੂੰ ਪਹਿਲਾਂ ਵੀ ਕਈ ਵਾਰ ਵਾਇਰਲ ਕੀਤਾ ਜਾ ਚੁੱਕਾ ਹੈ।
ਇਸੇ ਦੌਰਾਨ ਸਾਨੂੰ ਕਈ ਯੂਜ਼ਰਸ ਵੱਲੋਂ ਇਹੀ ਵੀਡੀਓ 2018 ਵਿਚ ਵੀ ਪੋਸਟ ਕੀਤੀ ਮਿਲੀ। ਵੀਡੀਓ ਦੇ ਕੈਪਸ਼ਨ ਮੁਤਾਬਿਕ 2018 ਵਿਚ SC/ST ਦੇ ਬਿੱਲਾਂ ਦੇ ਵਿਰੋਧ ਵਿਚ ਭਾਜਪਾ ਆਗੂ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਆਪਣਾ ਅਸਤੀਫਾ ਸੌਂਪਿਆ ਸੀ। ਪੋਸਟ ਦੇ ਕੈਪਸ਼ਨ ਵਿਚ ਲਿਖਿਆ ਸੀ, ''SC/ST बिल के विरोध मे माननीय गृह मंत्री राजनाथ सिंह जी को ज्ञापन सौपा गया''
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਇਸੇ ਕੈਪਸ਼ਨ ਨੂੰ ਅਸੀਂ ਯੂਟਿਊਬ 'ਤੇ ਸਰਚ ਕੀਤਾ ਤਾਂ ਸਾਨੂੰ 2018 ਵਿਚ ਅਪਲੋਡ ਕੀਤੀ click news ਦੀ ਵੀਡੀਓ 2 ਸਤੰਬਰ 2018 ਵਿਚ ਅਪਲੋਡ ਕੀਤੀ ਮਿਲੀ ਜਿਸ ਦੇ ਕੈਪਸ਼ਨ ਵਿਚ ਲਿਖਿਆ ਸੀ, ''sc st bill issue one person give memoradum to rajnath singh''
ਇਸ ਦੇ ਨਾਲ ਹੀ ਇਹੀ ਵੀਡੀਓ Panchshil News ਵੱਲੋਂ 10 ਅਗਸਤ 2018 ਵਿਚ ਅਪਲੋਡ ਕੀਤੀ ਮਿਲੀ, ਇਸ ਵੀਡੀਓ ਦਾ ਕੈਪਸ਼ਨ ਸੀ, ''Sc/St बिल के विरोध में गृह मंत्री राजनाथ सिंह को ज्ञापन सौंपा।* लखनऊ। भारत के गृह मंत्री श्री राजनाथ सिंह को sc/st बिल के विरोध में वरिष्ठ भाजपा नेता भीष्म धर द्विवेदी के नेतृत्व में 400से अधिक लोगो ने ज्ञापन वीवीआईपी गेस्ट हाउस लखनऊ में सौपा । भीष्म धर द्विवेदी ने कहा कि 22%लोगो को खुश करने के लिए 78%लोगो के साथ अन्याय न करें मोदी सरकार अन्यथा खामियाजा भुगतना पड़ेगा ।''
ਇਸ ਦੇ ਨਾਲ ਹੀ ਸਾਨੂੰ ਇਹ ਵੀਡੀਓ Bhishm Dhar Dwivedi ਦੇ ਫੇਸਬੁੱਕ ਪੇਜ਼ 'ਤੇ 26 ਸਤੰਬਰ 2018 ਨੂੰ ਪੋਸਟ ਕੀਤਾ ਹੋਇਆ ਮਿਲਿਆ ਜਿਸ ਨੂੰ ਇੱਤੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ।
ਇਸ ਵਾਇਰਲ ਵੀਡੀਓ ਬਾਰੇ ਅਸੀਂ ਭੀਸ਼ਮਦਰ ਦ੍ਵਵੇਦੀ ਨਾਲ ਸਪੰਰਕ ਕੀਤਾ। ਉਹਨਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ, "ਵਾਇਰਲ ਵੀਡੀਓ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਪੀਐੱਮ ਮੋਦੀ ਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ 20 ਮਾਰਚ 2018 ਨੂੰ ਰੱਦ ਕਰਨ ਲਈ ਸੰਵਿਧਾਨਕ ਸੋਧ ਬਿੱਲ ਪੇਸ਼ ਕੀਤਾ ਅਤੇ ਐਸਸੀਐਸਟੀ ਐਕਟ ਨੂੰ ਹੋਰ ਕੜਾ ਕਰ ਦਿੱਤਾ। ਇਸੇ ਐਸਸੀਐੱਸਟੀ ਬਿੱਲ ਦੇ ਵਿਰੋਧ ਵਿਚ ਮੈਂ ਅਸਤੀਫ਼ਾ ਦਿੱਤਾ ਸੀ ਅਤੇ ਗੁਹਾਰ ਲਾਈ ਸੀ ਕਿ 78% ਸਮਾਨ+ਪਿਛੜੇ (ਕੁੱਲ ਜਨਸੰਖਿਆ) ਦੇ ਉੱਤੇ ਕੜੀ ਕਾਰਵਾਈ ਤੋਂ ਬਚਾਉਣ ਲਾਇ ਬੇਨਤੀ ਕੀਤੀ ਸੀ।"
ਦੱਸ ਦਈਏ ਕਿ 2020 ਵਿਚ ਇਹ ਵੀਡੀਓ ਵੱਖਰੇ ਦਾਅਵੇ ਨਾਲ ਵਾਇਰਲ ਕੀਤੀ ਜਾ ਚੁੱਕੀ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵੀਡੀਓ ਭਾਜਪਾ ਦੇ ਸੀਨੀਅਰ ਨੇਤਾ ਭੀਮਸ਼ ਦਰ ਦ੍ਰਿਵੇਦੀ ਵੱਲੋਂ 2018 ਦੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ SC/ST ਦੇ ਕਾਨੂੰਨਾਂ ਦੀ ਵਜ੍ਹਾ ਕਰ ਕੇ ਅਸਤੀਫਾ ਦਿੰਦਿਆਂ ਦੀ ਹੈ। ਇਸ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
Claim - ਖੁਦ ਭਾਜਪਾ ਆਗੂ ਵੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਹਾੜੇ ਕੱਢ ਰਹੇ ਹਨ।
Claimd By - ਪੰਜਾਬੀ ਨਿਊਜ਼ ਚੈਨਲ Saanjh Tv
fact Check - ਫਰਜ਼ੀ