ਟੀਵੀ ਵਿਚ ਖਬਰ ਦੇਖ ਰਿਹਾ ਇਹ ਵਿਅਕਤੀ ਬੰਗਲਾਦੇਸ਼ੀ ਕ੍ਰਿਕੇਟਰ ਲਿਟਨ ਦਾਸ ਨਹੀਂ ਹੈ, Fact Check ਰਿਪੋਰਟ
Published : Aug 14, 2024, 3:35 pm IST
Updated : Aug 14, 2024, 3:35 pm IST
SHARE ARTICLE
Fact Check Old image of actor watching boris johnson speech viral as recent giving morphed touch
Fact Check Old image of actor watching boris johnson speech viral as recent giving morphed touch

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਅਤੇ ਤਸਵੀਰ ਵਿਚ ਲਿਟਨ ਦਾਸ ਨਹੀਂ ਬਲਕਿ ਇੱਕ ਅਦਾਕਾਰ ਹੈ। 

Claim

ਬੰਗਲਾਦੇਸ਼ ਵਿਚ ਚਲ ਰਹੀ ਹਿੰਸਾ ਦੌਰਾਨ ਪਿਛਲੇ ਦਿਨਾਂ ਇੱਕ ਫਰਜ਼ੀ ਦਾਅਵਾ ਵਾਇਰਲ ਹੋਇਆ ਕਿ ਬੰਗਲਾਦੇਸ਼ ਕ੍ਰਿਕੇਟ ਟੀਮ ਦੇ ਹਿੰਦੂ ਖਿਡਾਰੀ ਲਿਟਨ ਦਾਸ ਦਾ ਪ੍ਰਦਰਸ਼ਨਕਾਰੀਆਂ ਨੇ ਘਰ ਫੂੰਕ ਦਿੱਤਾ। ਇਸ ਫਰਜ਼ੀ ਦਾਅਵੇ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਵੱਲੋਂ ਵੀ ਕੀਤੀ ਗਈ ਸੀ। ਹੁਣ ਇਸੇ ਲੜੀਵਾਰ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਵਿਅਕਤੀ ਟੀਵੀ ਦੀ ਸਕਰੀਨ ਵੱਲ ਵੇਖ ਰਿਹਾ ਹੈ। ਟੀਵੀ ਦੀ ਸਕਰੀਨ 'ਤੇ ਲਿਖਿਆ ਹੈ, "ਬੰਗਲਾਦੇਸ਼ ਵਿਖੇ ਹਿੰਦੂ ਕ੍ਰਿਕੇਟਰ ਦਾ ਘਰ ਫੂੰਕਿਆ?"

ਹੁਣ ਇਸ ਤਸਵੀਰ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਕ੍ਰਿਕੇਟਰ ਲਿਟਨ ਦਾਸ ਆਪ ਹਨ ਜੋ ਕਿ ਆਪਣੇ ਘਰ ਨੂੰ ਲੈ ਕੇ ਵਾਇਰਲ ਹੋ ਰਹੀ ਫਰਜ਼ੀ ਖਬਰ ਆਪਣੇ ਘਰ ਵਿਚ ਦੇਖ ਰਹੇ ਹਨ।

ਫੇਸਬੁੱਕ ਯੂਜ਼ਰ "Harminder Singh" ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਪਿਛਲੇ ਦਿਨੀਂ ਦੰਗਈ ਮੀਡੀਆ ਵੱਲੋਂ ਫੈਲਾਈ ਗਈ ਝੂਠੀ ਖ਼ਬਰ ਕਿ ਲਿਟਨ ਦਾਸ (ਹਿੰਦੂ ਕ੍ਰਿਕਟਰ ) ਦੇ ਘਰ ਨੂੰ ਬੰਗਲਾਦੇਸ਼ੀ ਮੁਸਲਮਾਨਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਵਾਲੀ ਖ਼ਬਰ ਖੁਦ ਲਿਟਨ ਦਾਸ ਆਪਣੇ ਘਰ ਵਿੱਚ ਖੜ੍ਹੇ ਟੀ ਵੀ ਤੇ ਸੁਣ ਰਹੇ ਨੇ।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਅਤੇ ਤਸਵੀਰ ਵਿਚ ਲਿਟਨ ਦਾਸ ਨਹੀਂ ਬਲਕਿ ਇੱਕ ਅਦਾਕਾਰ ਹੈ। 

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਤਸਵੀਰ ਲਿਟਨ ਦਾਸ ਦੀ ਨਹੀਂ ਹੈ

ਸਾਨੂੰ ਇਹ ਤਸਵੀਰ ਮਾਰਚ 2020 ਦੀ ਸਾਂਝੀ ਮਿਲੀ। ਅਦਾਕਾਰ ਤੇ ਆਰਟਿਸਟ "Islah" ਨੇ ਆਪਣੇ X ਅਕਾਊਂਟ ਤੋਂ ਇਹ ਤਸਵੀਰ 24 ਮਾਰਚ 2020 ਨੂੰ ਸਾਂਝੀ ਕੀਤੀ ਅਤੇ ਲਿਖਿਆ, "Every Asian Dad watching the news right now"

ਦੱਸ ਦਈਏ ਕਿ ਅਸਲ ਤਸਵੀਰ ਵਿਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ-ਮੰਤਰੀ ਬੋਰਿਸ ਜੌਹਨਸਨ ਨੂੰ ਬੋਲਦੇ ਵੇਖਿਆ ਜਾ ਸਕਦਾ ਹੈ। ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਨਾ ਤਾਂ ਹਾਲੀਆ ਹੈ ਅਤੇ ਨਾ ਹੀ ਲਿਟਨ ਦਾਸ ਦੀ ਹੈ। 

Islah ਨੇ ਵਾਇਰਲ ਤਸਵੀਰ ਵਿਚ ਦਰਸ਼ਾਏ ਕੰਟੇੰਟ ਉੱਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।


Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਅਤੇ ਤਸਵੀਰ ਵਿਚ ਲਿਟਨ ਦਾਸ ਨਹੀਂ ਬਲਕਿ ਇੱਕ ਅਦਾਕਾਰ ਹੈ।

Result: Misleading

Our Sources:

X Post Of Islah shared on 24 March 2020

Instagram Post Of Islah shared on 13 November 2022

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement