ਫਾਸਟ ਫੈਕਟ ਚੈੱਕ: ਭਾਜਪਾ ਲੀਡਰ ਦਿਲੀਪ ਘੋਸ਼ ਨਾਲ ਹੋਈ ਕੁੱਟਮਾਰ ਦਾ ਇਹ ਵੀਡੀਓ 3 ਸਾਲ ਪੁਰਾਣਾ 
Published : Mar 15, 2021, 3:54 pm IST
Updated : Mar 15, 2021, 6:13 pm IST
SHARE ARTICLE
 Fast Fact Check: This video of the beating of BJP leader Dilip Ghosh is 3 years old.
Fast Fact Check: This video of the beating of BJP leader Dilip Ghosh is 3 years old.

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨਾਲ ਕੀਤਾ ਗਿਆ ਦਾਅਵਾ ਗੁੰਮਰਾਹਕਰਨ ਪਾਇਆ ਅਸਲ ਵਿਚ ਵੀਡੀਓ 2017 ਦਾ ਹੈ ਜਿਸ ਨੂੰ ਹਾਲੀਆ ਦੱਸ ਵਾਇਰਲ ਕੀਤਾ ਜਾ ਰਿਹਾ ਹੈ। 

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਬੰਗਾਲ ਚੋਣਾਂ ਨਜ਼ਦੀਕ ਆ ਰਹੀਆਂ ਹਨ ਇਸ ਲਈ ਆਏ ਦਿਨ ਚੋਣਾਂ ਨੂੰ ਲੈ ਕੇ ਕਈ ਫਰਜ਼ੀ ਖ਼ਬਾਂ ਫੈਲਾਈਆਂ ਜਾ ਰਹੀਆਂ ਹਨ। ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਦੇ ਵਿਚ ਭਾਜਪਾ ਲੀਡਰਾਂ ਦੀ ਕੁੱਟਮਾਰ ਹੁੰਦੀ ਵੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਗਾਲ ਚੋਣਾਂ ਲਈ ਪ੍ਰਚਾਰ ਕਰ ਰਹੇ ਭਾਜਪਾਂ ਲੀਡਰਾਂ 'ਤੇ ਜਨਤਾ ਦਾ ਗੁੱਸਾ ਫੁੱਟ ਗਿਆ ਹੈ ਤੇ ਜਨਤਾ ਨੇ ਲੀਡਰਾਂ ਦੀ ਖੂਬ ਕੁੱਟਮਾਰ ਕੀਤੀ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨਾਲ ਕੀਤਾ ਗਿਆ ਦਾਅਵਾ ਗੁੰਮਰਾਹਕਰਨ ਪਾਇਆ। ਇਹ ਵੀਡੀਓ ਪਹਿਲਾਂ ਵੀ ਕਾਫ਼ੀ ਵਾਇਰਲ ਹੋ ਚੁੱਕਾ ਹੈ ਤੇ ਇਸ ਵੀਡੀਓ ਦੀ ਪੜਤਾਲ ਸਪੋਕਸਮੈਨ ਨੇ ਕੁੱਝ ਮਹੀਨੇ ਪਹਿਲਾਂ ਵੀ ਕੀਤੀ ਸੀ। ਅਸਲ ਵਿਚ ਵੀਡੀਓ 2017 ਦਾ ਹੈ ਜਿਸ ਨੂੰ ਅਗਾਮੀ ਬੰਗਾਲ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। 

ਵਾਇਰਲ ਪੋਸਟ 
ਫੇਸਬੁੱਕ ਪੇਜ਼ Agg bani ਨੇ 14 ਮਾਰਚ ਨੂੰ ਵਾਇਰਲ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ ਲਿਖਿਆ, ''ਬੰਗਾਲ ਚ ਭਾਜਪਾ ਦਾ ਜ਼ੋਰ ਸ਼ੋਰ ਨਾਲ ਸਵਾਗਤ''

Photo

ਪੜਤਾਲ 

ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਕੀਵਰਡ ਸਰਚ ਦਾ ਸਹਾਰਾ ਲਿਆ। ਅਸੀਂ ਯੂਟਿਊਬ 'ਤੇ ਹਿੰਦੀ ਕੀਵਰਡ ''भाजपा प्रतिनिधि पर हमला'' ਸਰਚ ਕੀਤਾ ਤਾਂ ਸਾਨੂੰ ਭਾਜਪਾ ਨੇਤਾਵਾਂ 'ਤੇ ਹੋਏ ਹਮਲੇ ਦੀਆਂ ਕਈ ਵੀਡੀਓਜ਼ ਮਿਲੀਆਂ। ਫਿਰ ਸਾਨੂੰ ਵਾਇਰਲ ਵੀਡੀਓ ਨਾਲ ਮੇਲ ਖਾਂਦੀ ਹੂਬਹੂ ਇੱਕ ਵੀਡੀਓ ਮਿਲੀ ਜੋ ਕਿ Navbharat Times ਦੇ ਯੂਟਿਊਬ ਪੇਜ਼ 'ਤੇ 5 ਅਕਤੂਬਰ 2017 ਨੂੰ ਅਪਲੋਡ ਕੀਤੀ ਗਈ ਸੀ। ਇਸ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਸੀ "पश्चिम बंगाल भारतीय जनता पार्टी के अध्यक्ष दिलीप घोष पर दार्जिलिंग में हमला किया गया। उनके साथ उनके सहयोगियों पर भी हमले किए गए।''

ਕੈਪਸ਼ਨ ਅਨੁਸਾਰ ਭਾਜਪਾ ਨੇਤਾ ਦਿਲੀਪ ਘੋਸ਼ 'ਤੇ ਉਹਨਾਂ ਕੁੱਝ ਸਹਿਯੋਗੀਆਂ 'ਤੇ ਸਾਲ 2017 ਵਿਚ ਬੰਗਾਲ ਦੇ ਦਾਰਜੀਲਿੰਗ ਵਿਚ ਹਮਲਾ ਹੋਇਆ ਸੀ।  
ਇਸ ਵੀਡੀਓ ਨੂੰ ਇੱਥੇ ਕਲਿੱਕ ਕਰ ਕੇ ਦੇਖਿਆ ਜਾ ਸਕਦਾ ਹੈ। 

Photo
 

ਅੱਗੇ ਵਧਦੇ ਹੋਏ ਅਸੀਂ ਗੂਗਲ 'ਤੇ ਦਿਲੀਪ ਘੋਸ਼ 'ਤੇ ਹੋਏ ਹਮਲੇ ਦੀਆਂ ਖ਼ਬਰਾਂ ਸਰਚ ਕੀਤੀਆਂ। ਸਾਨੂੰ ਅਜਿਹੀਆਂ ਕਈ ਖ਼ਬਰਾਂ ਮਿਲੀਆਂ ਜਿਸ ਨੂੰ ਵੱਖ-ਵੱਖ ਵੈੱਬਸਾਈਟਸ ਨੇ 5 ਅਕਤੂਬਰ 2017 ਨੂੰ ਹੀ ਅਪਲੋਡ ਕੀਤਾ ਸੀ। ਇਸ ਖ਼ਬਰ ਦੀ ਪੂਰੀ ਡਿਟੇਲ ਤੁਸੀਂ ਇੱਥੇ ਕਲਿੱਕ ਕਰ ਕੇ ਪੜ੍ਹ ਸਕਦੇ ਹੋ। 

ਦੱਸ ਦਈਏ ਕਿ ਇਹ ਵੀਡੀਓ 2020 ਵਿਚ ਵੀ ਕਾਫ਼ੀ ਵਾਇਰਲ ਸੀ ਤੇ ਵੀਡੀਓ ਦਾ ਫੈਕਟ ਚੈੱਕ ਸਪੋਕਸਮੈਨ ਪਹਿਲਾਂ ਵੀ ਕਰ ਚੁੱਕਾ ਹੈ। ਸਪੋਕਸਮੈਨ ਵੱਲੋਂ ਕੀਤਾ ਗਿਆ ਫੈਕਟ ਚੈੱਕ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। 

Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਪਾਇਆ ਹੈ। 2017 ਵਿਚ ਦਾਰਜਲਿੰਗ ਅੰਦਰ ਭਾਜਪਾ ਬੰਗਾਲ ਦੇ ਲੀਡਰ ਦਿਲੀਪ ਗੋਸ਼ ਨਾਲ ਹੋਈ ਕੁੱਟਮਾਰ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim: ਬੰਗਾਲ ਚੋਣਾਂ ਲਈ ਪ੍ਰਚਾਰ ਕਰ ਰਹੇ ਭਾਜਪਾਂ ਲੀਡਰਾਂ 'ਤੇ ਜਨਤਾ ਦਾ ਗੁੱਸਾ ਫੁੱਟ ਗਿਆ ਹੈ ਤੇ ਜਨਤਾ ਨੇ ਲੀਡਰਾਂ ਦੀ ਖੂਬ ਕੁੱਟਮਾਰ ਕੀਤੀ। 
Claimed By: Agg bani

Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement