
ਵੀਡੀਓ ਹੁਸ਼ਿਆਰਪੁਰ ਦੇ ਹਾਜੀਪੁਰ ਦਾ ਹੈ ਜਿਥੇ ਦੋ ਗੁਟਾਂ ਦੀ ਆਪਸ 'ਚ ਲੜਾਈ ਹੋ ਗਈ ਸੀ। ਓਸੇ ਲੜਾਈ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਇੱਕ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਪਠਾਨਕੋਟ ਦਾ ਹੈ ਜਿਥੇ ਇੱਕ RTO ਅਫਸਰ ਨੂੰ ਬੇਹਰਿਹਮੀ ਨਾਲ ਕੁੱਟਿਆ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਨਾ ਹੀ ਪਠਾਨਕੋਟ ਦਾ ਹੈ ਅਤੇ ਨਾ ਹੀ ਵੀਡੀਓ ਵਿਚ ਕਿਸੇ RTO ਅਧਿਕਾਰੀ ਨੂੰ ਕੁੱਟਿਆ ਗਿਆ ਹੈ। ਵੀਡੀਓ ਹੁਸ਼ਿਆਰਪੁਰ ਦੇ ਹਾਜੀਪੁਰ ਦਾ ਹੈ ਜਿਥੇ ਦੋ ਗੁਟਾਂ ਦੀ ਆਪਸ 'ਚ ਲੜਾਈ ਹੋ ਗਈ ਸੀ। ਹੁਣ ਓਸੇ ਲੜਾਈ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦਾ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਨਾਲ ਵੀ ਕੋਈ ਸਬੰਧ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Punjab live" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਪਠਾਕਕੋਟ ਵਿੱਚ ਕੰਮ ਕਰ ਰਹੇ RTO ਦੀ ਗੁੰਡਿਆਂ ਵੱਲੋਂ ਕੁੱਟ ਮਾਰ….. ਹਜੇ ਤੇ ਸ਼ੁਰੂਆਤ ਭਰ ਹੈ"
ਕੁਝ ਯੂਜ਼ਰਸ ਵੀਡੀਓ ਨੂੰ ਆਪ ਦੀ ਸਰਕਾਰ ਬਣਨ ਤੋਂ ਬਾਅਦ ਰੁਝਾਨ ਆਉਣੇ ਦੱਸਕੇ ਸ਼ੇਅਰ ਕਰ ਰਹੇ ਹਨ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਲੈ ਕੇ ਸਾਡੇ ਪਠਾਨਕੋਟ ਇੰਚਾਰਜ ਗੁਰਮੀਤ ਮਹਿਤਾ ਨਾਲ ਗੱਲ ਕੀਤੀ। ਗੁਰਮੀਤ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਵੀਡੀਓ ਪਠਾਨਕੋਟ ਦਾ ਨਹੀਂ ਹੈ। ਮੈਂ ਇਸ ਵੀਡੀਓ ਨੂੰ ਲੈ ਕੇ RTO ਦਫਤਰ ਵੀ ਗੱਲ ਕੀਤੀ ਹੈ ਅਤੇ ਅਫਸਰਾਂ ਨੇ ਵਾਇਰਲ ਦਾਅਵੇ ਨੂੰ ਖਾਰਿਜ਼ ਕੀਤਾ ਹੈ।"
ਅੱਗੇ ਵਧਦੇ ਹੋਏ ਅਸੀਂ ਇਸ ਪੋਸਟ 'ਤੇ ਆਏ ਕਮੈਂਟ ਵੀ ਪੜ੍ਹੇ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ ਕਿ ਇਹ ਵੀਡੀਓ ਪਿੰਡ ਕੁੱਲੀਆਂ ਲੁਭਾਣਾ ਦਾ ਹੈ ਜਿਥੇ ਦੋ ਗੁਟਾਂ ਦੀ ਆਪਸ 'ਚ ਲੜਾਈ ਹੋ ਗਈ ਸੀ।
ਪਿੰਡ ਕੁੱਲੀਆਂ ਲੁਬਾਣਾ ਹੁਸ਼ਿਆਰਪੁਰ ਜਿਲ੍ਹੇ ਅਧੀਨ ਪੈਂਦਾ ਹੈ। ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਆਪਣੀ ਸਰਚ ਜਾਰੀ ਰੱਖੀ। ਇਸ ਵਾਇਰਲ ਦਾਅਵੇ ਨੂੰ ਲੈ ਕੇ ਸਾਡੀ ਗੱਲ Alt News ਦੇ Fact Checker Archit Mehta ਨਾਲ ਵੀ ਹੋਈ। ਅਰਚਿਤ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਹੁਸ਼ਿਆਰਪੁਰ ਦੇ ਹਾਜੀਪੁਰ ਦਾ ਦੱਸਿਆ ਜਾ ਰਿਹਾ ਹੈ ਅਤੇ ਗੱਲ ਦੀ ਪੁਸ਼ਟੀ ਹਾਜੀਪੁਰ ਦੇ SHO ਨੇ ਵੀ ਕੀਤੀ ਹੈ।
ਅੱਗੇ ਵਧਦੇ ਹੋਏ ਅਸੀਂ ਹੋਸ਼ਿਆਰਪੂਰ ਦੇ ਹਾਜੀਪੁਰ ਥਾਣੇ ਦੇ ਇੰਸਪੈਕਟਰ ਪੰਕਜ ਸ਼ਰਮਾ ਨਾਲ ਗੱਲ ਕੀਤੀ। ਪੰਕਜ ਨੇ ਕਿਹਾ, "ਇਹ ਵੀਡੀਓ ਨਾ ਹੀ ਪਠਾਨਕੋਟ ਦਾ ਹੈ ਅਤੇ ਨਾ ਹੀ ਵੀਡੀਓ ਵਿਚ ਕਿਸੇ RTO ਅਧਿਕਾਰੀ ਨੂੰ ਕੁੱਟਿਆ ਗਿਆ ਹੈ। ਵੀਡੀਓ ਦੋ ਗੁਟਾਂ ਦੀ ਆਪਸੀ ਲੜਾਈ ਦਾ ਹੈ ਅਤੇ ਹੁਣ ਇਸ ਵੀਡੀਓ ਨੂੰ ਫਰਜ਼ੀ ਦਾਅਵਿਆਂ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ।"
ਇਸ ਮਾਮਲੇ ਨੂੰ ਲੈ ਕੇ ਸਾਡੇ ਨਾਲ ਵੱਧ ਜਾਣਕਾਰੀ ਹਾਜੀਪੁਰ ਥਾਣੇ ਦੇ ਮੁਨਸ਼ੀ ਨੇ ਵੀ ਸਾਂਝੀ ਕੀਤੀ। ਸਾਡੇ ਨਾਲ ਉਨ੍ਹਾਂ ਨੇ ਮਾਮਲੇ ਦੀ FIR ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਿਸਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।
"ਮਤਲਬ ਸਾਫ ਸੀ ਕਿ ਵੀਡੀਓ ਨਾ ਹੀ ਪਠਾਨਕੋਟ ਦਾ ਹੈ ਅਤੇ ਨਾ ਹੀ ਕਿਸੇ RTO ਨਾਲ ਕੁੱਟਮਾਰ ਦਾ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਨਾ ਹੀ ਪਠਾਨਕੋਟ ਦਾ ਹੈ ਅਤੇ ਨਾ ਹੀ ਵੀਡੀਓ ਵਿਚ ਕਿਸੇ RTO ਅਧਿਕਾਰੀ ਨੂੰ ਕੁੱਟਿਆ ਗਿਆ ਹੈ। ਵੀਡੀਓ ਹੁਸ਼ਿਆਰਪੁਰ ਦੇ ਹਾਜੀਪੁਰ ਦਾ ਹੈ ਜਿਥੇ ਦੋ ਗੁਟਾਂ ਦੀ ਆਪਸ 'ਚ ਲੜਾਈ ਹੋ ਗਈ ਸੀ। ਹੁਣ ਓਸੇ ਲੜਾਈ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦਾ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਨਾਲ ਵੀ ਕੋਈ ਸਬੰਧ ਨਹੀਂ ਹੈ।
Claim- RTO beaten by goons in Pathankot
Claimed By- FB Page Punjab Live
Fact Check- Fake