Fact Check: ਨਾਅਰੇ ਲਾਉਂਦੇ ਪੁਲਿਸ ਵਾਲੇ ਦੀ ਇਸ ਵੀਡੀਓ ਦਾ ਤ੍ਰਿਪੁਰਾ ਹਿੰਸਾ ਨਾਲ ਕੋਈ ਸਬੰਧ ਨਹੀਂ
Published : Nov 15, 2021, 7:27 pm IST
Updated : Nov 15, 2021, 7:27 pm IST
SHARE ARTICLE
Fact Check Old Video From Bihar shared as recent tripura communal violance
Fact Check Old Video From Bihar shared as recent tripura communal violance

ਇਹ ਵੀਡੀਓ ਪੁਰਾਣਾ ਹੈ ਅਤੇ ਬਿਹਾਰ ਦੇ ਸਮਸਤੀਪੂਰ ਦਾ ਜਿਥੇ ਰਾਮ ਨਵਮੀ ਮੌਕੇ ਇੱਕ ਰੈਲੀ ਦੌਰਾਨ ਪੁਲਿਸ ਕਰਮੀ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਸਨ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਪੁਲਿਸ ਮੁਲਾਜ਼ਮ ਨੂੰ ਇੱਕ ਰੈਲੀ ਦਾ ਸਮਰਥਨ ਕਰਦੇ ਹੋਏ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਤ੍ਰਿਪੁਰਾ ਦਾ ਹੈ ਜਿਥੇ ਹਿੰਸਾ ਦੌਰਾਨ ਪੁਲਿਸ ਕਰਮੀਆਂ ਨੇ ਮੁਸਲਿਮ ਵਿਰੋਧੀ ਰੈਲੀ ਨੂੰ ਸਮਰਥਨ ਦਿੱਤਾ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਪੁਰਾਣਾ ਹੈ ਅਤੇ ਬਿਹਾਰ ਦੇ ਸਮਸਤੀਪੂਰ ਦਾ ਜਿਥੇ ਰਾਮ ਨਵਮੀ ਮੌਕੇ ਇੱਕ ਰੈਲੀ ਦੌਰਾਨ ਪੁਲਿਸ ਕਰਮੀ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਸਨ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "Dr Syed Wasimuddin" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "#ShameOnTripuraPolice Police officer leading VHP Rally in Tripura which is responsible for #TripuraRiots Any action against him? @AmitShah @Tripura_Police @LiveLawIndia @shatweeted"

ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ Yandex ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵਾਇਰਲ ਵੀਡੀਓ ਪੁਰਾਣਾ ਹੈ

ਸਾਨੂੰ ਇਹ ਵੀਡੀਓ ਆਪਣੀ ਸਰਚ ਦੌਰਾਨ ਸਭ ਤੋਂ ਪਹਿਲਾਂ ਇਹ ਵੀਡੀਓ Youtube 'ਤੇ 26 ਮਾਰਚ 2018 ਦਾ ਅਪਲੋਡ ਮਿਲਿਆ। ਇਸ ਅਪਲੋਡ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਵੀਡੀਓ ਹਾਲੀਆ ਤਾਂ ਨਹੀਂ ਹੈ।

YT VideoYT Video

ਅੱਗੇ ਵਧਦੇ ਹੋਏ ਅਸੀਂ Google Timeline ਸਰਚ ਕੀਤਾ। ਇਸ ਸਰਚ ਦੇ ਨਤੀਜੇ ਤੋਂ ਇਸ ਵੀਡੀਓ ਦੀ ਅਸਲ ਸਚਾਈ ਸਾਹਮਣੇ ਆਈ। ਸਾਨੂੰ ਇਹ ਵੀਡੀਓ Patna Live ਫੇਸਬੁੱਕ ਪੇਜ 'ਤੇ 30 ਮਾਰਚ 2018 ਦਾ ਸ਼ੇਅਰ ਕੀਤਾ ਮਿਲਿਆ। ਇਸ ਵੀਡੀਓ ਨੂੰ ਪੇਜ ਨੇ ਸ਼ੇਅਰ ਕਰਦਿਆਂ ਵੱਧ ਜਾਣਕਾਰੀ ਦਿੱਤੀ। ਪੇਜ ਨੇ ਵੀਡੀਓ ਸ਼ੇਰਤ ਕਰਦਿਆਂ ਕੈਪਸ਼ਨ ਲਿਖਿਆ, "Super Exclusive (video)समस्तीपुर के रोसड़ा में रामनवी जुलूस में पुलिसवाले का यह रूप देखकर आपके होश उड़ जायेंगे, यकीन न हो तो देखिये"

ਇਸ ਰਿਪੋਰਟ ਮੁਤਾਬਕ ਇਸ ਰੈਲੀ ਵਿਚ ਭਾਗ ਲੈਣ ਲਈ ਪੁਲਿਸ ਦੀ ਆਲੋਚਨਾ ਕੀਤੀ ਗਈ ਕਿਓਂਕਿ 2 ਸਮੂਹਾਂ ਵਿਚਕਾਰ ਝੜਪ ਤੋਂ ਬਾਅਦ ਰੋਸੇਰਾ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ।

ਇਸ ਝੜਪ ਨੂੰ ਲੈ ਕੇ The Indian Express ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਪੁਰਾਣਾ ਹੈ ਅਤੇ ਬਿਹਾਰ ਦੇ ਸਮਸਤੀਪੂਰ ਦਾ ਜਿਥੇ ਰਾਮ ਨਵਮੀ ਮੌਕੇ ਇੱਕ ਰੈਲੀ ਦੌਰਾਨ ਪੁਲਿਸ ਕਰਮੀ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਸਨ।

Claim- Video From Tripura Where Police is Supporting Anti-Muslim Rioters
Claimed By- Twitter User Dr Syed Wasimuddin
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement