Fact Check: ਪੰਜਾਬ 'ਚ ਆਈ ਆਪ ਦੀ ਸਰਕਾਰ... ਫੇਰ ਸ਼ਰਾਬ ਪੀ ਡਿੱਗਿਆ ਪੰਜਾਬ ਪੁਲਿਸ ਦਾ ਮੁਲਾਜ਼ਮ? ਨਹੀਂ, BJP ਮੀਡੀਆ ਹੈੱਡ ਨੇ ਫੈਲਾਇਆ ਝੂਠ
Published : Mar 16, 2022, 1:35 pm IST
Updated : Mar 16, 2022, 1:35 pm IST
SHARE ARTICLE
Fact Check Old video of Drunk looking police official shared with fake claim
Fact Check Old video of Drunk looking police official shared with fake claim

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ 2017 ਦਾ ਹੈ ਅਤੇ ਆਮ ਆਦਮੀ ਪਾਰਟੀ ਦੀ ਹਾਲੀਆ ਬਣੀ ਸਰਕਾਰ ਨਾਲ ਵੀਡੀਓ ਦਾ ਕੋਈ ਸਬੰਧ ਨਹੀਂ ਹੈ।

RSFC (Team Mohali)- ਭਾਜਪਾ ਦਿੱਲੀ ਦੇ ਮੀਡੀਆ ਹੈੱਡ ਨਵੀਨ ਕੁਮਾਰ ਜਿੰਦਲ ਨੇ 12 ਮਾਰਚ 2022 ਨੂੰ ਇੱਕ ਵੀਡੀਓ ਸ਼ੇਅਰ ਕੀਤਾ ਜਿਸਦੇ ਵਿਚ ਇੱਕ ਪੁਲਿਸ ਮੁਲਾਜ਼ਮ ਨੂੰ ਖੇਤਾਂ 'ਚ ਡਿੱਗਦੇ ਲੜਖੜਾਉਂਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਦੇਖ ਜਾਪਦਾ ਹੈ ਕਿ ਮੁਲਾਜ਼ਮ ਨੇ ਸ਼ਰਾਬ ਜਾਂ ਕੋਈ ਨਸ਼ਾ ਕੀਤਾ ਹੋਇਆ ਹੈ। ਇਸ ਵੀਡੀਓ ਵਿਚ ਇੱਕ ਸ਼ਰਾਬ ਦੀ ਬੋਤਲ ਵੀ ਵੇਖੀ ਜਾ ਸਕਦੀ ਹੈ। ਹੁਣ ਵੀਡੀਓ ਨੂੰ ਸ਼ੇਅਰ ਕਰਦਿਆਂ ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਵੀਡੀਓ ਪੰਜਾਬ ਦਾ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ 2017 ਦਾ ਹੈ ਅਤੇ ਆਮ ਆਦਮੀ ਪਾਰਟੀ ਦੀ ਹਾਲੀਆ ਬਣੀ ਸਰਕਾਰ ਨਾਲ ਵੀਡੀਓ ਦਾ ਕੋਈ ਸਬੰਧ ਨਹੀਂ ਹੈ। 

"ਭਾਜਪਾ ਆਗੂ ਦੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਵਾਇਰਲ ਕਰ ਦਿੱਤਾ ਵੀਡੀਓ"

ਭਾਜਪਾ ਆਗੂ Naveen Kumar Jindal ਨੇ 12 ਮਾਰਚ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "पंजाब में रुझान सामने आने लग गए हैं।"

ਭਾਜਪਾ ਆਗੂ ਦੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਆਮ ਯੂਜ਼ਰਸ ਨੇ ਵੀ ਵੀਡੀਓ ਕੀਤਾ ਵਾਇਰਲ: 

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਵੀਡੀਓ ਬਾਰੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।

ਵਾਇਰਲ ਵੀਡੀਓ 2017 ਦਾ ਹੈ

ਸਾਨੂੰ ਇਹ ਵੀਡੀਓ 2017 ਵਿਚ ਸ਼ੇਅਰ ਕੀਤਾ ਮਿਲਿਆ। ਪੰਜਾਬ ਮੀਡੀਆ ਅਦਾਰੇ Daily Post Punjabi ਨੇ ਇਹ ਵੀਡੀਓ 1 ਅਗਸਤ 2017 ਨੂੰ ਸ਼ੇਅਰ ਕਰਦਿਆਂ ਲਿਖਿਆ, "ਦੇਖੋ ਦਾਰੂ ਪੀ ਕੇ ਡਿੱਗੇ ਪੰਜਾਬ ਪੁਲਿਸ ਮੁਲਾਜ਼ਮ ਦਾ ਹਾਲ"

ਇਸੇ ਤਰ੍ਹਾਂ ਮੀਡੀਆ ਅਦਾਰੇ Dainik Sawera ਨੇ ਇਹ ਵੀਡੀਓ ਅਪ੍ਰੈਲ 2017 ਨੂੰ ਸ਼ੇਅਰ ਕੀਤਾ ਅਤੇ ਆਪਣੇ Youtube ਅਕਾਊਂਟ 'ਤੇ ਅਪਲੋਡ ਕਰਦਿਆਂ ਸਿਰਲੇਖ ਦਿੱਤਾ, "Watch Viral video : Punjab Police in drunken look"

SaveraDainik Savera

ਸਾਡੀ ਪੜਤਾਲ ਤੋਂ ਸਾਫ਼ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਆਮ ਆਦਮੀ ਪਾਰਟੀ ਦੀ ਹਾਲੀਆ ਬਣੀ ਸਰਕਾਰ ਨਾਲ ਇਸਦਾ ਕੋਈ ਸਬੰਧ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ 2017 ਦਾ ਹੈ ਅਤੇ ਆਮ ਆਦਮੀ ਪਾਰਟੀ ਦੀ ਹਾਲੀਆ ਬਣੀ ਸਰਕਾਰ ਨਾਲ ਵੀਡੀਓ ਦਾ ਕੋਈ ਸਬੰਧ ਨਹੀਂ ਹੈ। 

Claim- Video of Drunk Police Men after AAP Punjab's Win
Claimed By- BJP Delhi Media Head Naveen Kumar Jindal
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement