
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਅਧੂਰਾ ਹੈ।
Claim
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਨਮਾਜ਼ ਪੜ੍ਹ ਰਹੇ ਲੋਕਾਂ ਦੇ ਸਾਹਮਣੇ ਇੱਕ ਰੈਲੀ ਨੂੰ ਖੜ੍ਹਾ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਰਾਜਸਥਾਨ ਦੇ ਜੈਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਜੁੰਮੇ ਦੀ ਨਮਾਜ਼ ਪੜ੍ਹ ਰਹੇ ਲੋਕਾਂ ਲਈ ਖਾਟੂ ਸ਼ਿਆਮ ਦੀ ਯਾਤਰਾ ਨੂੰ ਰੋਕਣਾ ਪਿਆ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਮੁਸਲਿਮ ਸਮਾਜ ਅਤੇ ਭਾਜਪਾ ਸਰਕਾਰ 'ਤੇ ਨਿਸ਼ਾਨੇ ਸਾਧ ਧਾਰਮਿਕ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਟਵਿੱਟਰ ਅਕਾਊਂਟ "Jajabor {मोदी का परिवार}" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਭਾਜਪਾ 'ਤੇ ਨਿਸ਼ਾਨੇ ਸਾਧੇ ਅਤੇ ਲਿਖਿਆ, "नवाज के चक्कर में श्याम बाबा के रथ को रोका जोहरी बाजार में #जयपुर इसलिए वोट दिया था जी...... #हिन्दू सम्राट @BhajanlalBjp ji Team @NSO365 #Rajasthan"
नवाज के चक्कर में श्याम बाबा के रथ को रोका जोहरी बाजार में #जयपुर
— Jajabor {मोदी का परिवार} (@jajabor_sanjeev) March 15, 2024
इसलिए वोट दिया था जी......#हिन्दू सम्राट @BhajanlalBjp ji
Team @NSO365 #Rajasthan pic.twitter.com/o0a6PDKyoX
ਇਸੇ ਤਰ੍ਹਾਂ ਕੁਝ ਯੂਜ਼ਰਸ ਇਸ ਦਾਅਵੇ ਨੂੰ ਸਾਂਝਾ ਕਰਦਿਆਂ ਮੁਸਲਿਮ ਸਮਾਜ ਲਈ ਮੰਦੀ ਸ਼ਬਦਾਵਲੀ ਵਰਤ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਅਧੂਰਾ ਹੈ। ਇਹ ਸ਼ੋਭਾ ਯਾਤਰਾ ਜੈਪੁਰ ਦੇ ਜੋਹਰੀ ਬਾਜ਼ਾਰ ਵਿਖੇ 15 ਮਾਰਚ 2024 ਨੂੰ ਕੱਢੀ ਗਈ ਸੀ ਅਤੇ ਯਾਤਰਾ ਵਿਚ ਸ਼ਾਮਲ ਲੋਕ ਨਮਾਜ਼ ਨੂੰ ਦੇਖਦੇ ਸਾਰ ਆਪ ਰੁਕੇ ਅਤੇ ਉਨ੍ਹਾਂ ਨੇ ਭਾਈਚਾਰਕ ਸਾਂਝ ਪੇਸ਼ ਕਰਦਿਆਂ ਆਪਣੇ DJ ਬੰਦ ਕਰ ਨਮਾਜ਼ ਦਾ ਸਤਿਕਾਰ ਕੀਤਾ। ਇਸ ਸਾਂਝ ਦਾ ਸਮਰਥਨ ਕਰਦਿਆਂ ਨਮਾਜ਼ ਪੂਰੀ ਹੁੰਦੇ ਸਾਰ ਨਮਾਜ਼ੀਆਂ ਵੱਲੋਂ ਬਾਬਾ ਖਾਟੂ ਸ਼ਿਆਮ ਦੀ ਯਾਤਰਾ 'ਤੇ ਫੁੱਲਾਂ ਦੀ ਵਰਖਾ ਕਰ ਯਾਤਰਾ ਦਾ ਸਵਾਗਤ ਕੀਤਾ ਗਿਆ। ਹੁਣ ਸੋਸ਼ਲ ਮੀਡੀਆ 'ਤੇ ਪੂਰੇ ਮਾਮਲੇ ਦਾ ਅਧੂਰਾ ਪੱਖ ਸਾਂਝਾ ਕਰਦਿਆਂ ਮੁਸਲਿਮ ਸਮਾਜ ਅਤੇ ਰਾਜਸਥਾਨ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਕੀਤਾ। ਦੱਸ ਦਈਏ ਸਾਨੂੰ ਮਾਮਲੇ ਨੂੰ ਲੈ ਕੇ ਕਈ ਰਿਪੋਰਟਾਂ ਮਿਲੀਆਂ ਜਿਸਦੇ ਵਿਚ ਦੱਸਿਆ ਗਿਆ ਕਿ ਨਮਾਜ਼ੀਆਂ ਵੱਲੋਂ ਬਾਬਾ ਖਾਟੂ ਸ਼ਿਆਮ ਦੀ ਯਾਤਰਾ 'ਤੇ ਫੁੱਲਾਂ ਦੀ ਵਰਖਾ ਕਰ ਯਾਤਰਾ ਦਾ ਸਵਾਗਤ ਕੀਤਾ ਗਿਆ। ਸਾਨੂੰ ਕਿਸੇ ਵੀ ਖਬਰ ਵਿਚ ਇਸ ਰੈਲੀ ਅਤੇ ਨਮਾਜ਼ੀਆਂ ਵਿਚਕਾਰ ਹੋਈ ਝੜਪ ਆਦਿ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ। ਹਰ ਖਬਰ ਵਿਚ ਭਾਈਚਾਰਕ ਸਾਂਝ ਨੂੰ ਦਰਸ਼ਾਇਆ ਗਿਆ।
ਮੀਡੀਆ ਅਦਾਰੇ ਆਜਤਕ ਨੇ ਇਸ ਮਾਮਲੇ ਨੂੰ ਲੈ ਕੇ 15 ਮਾਰਚ 2024 ਨੂੰ ਖਬਰ ਸਾਂਝੀ ਕਰਦਿਆਂ ਸਿਰਲੇਖ ਦਿੱਤਾ, "रमजान के पहले जुमे की नमाज देख श्याम भक्तों ने बंद किया DJ, फिर नमाजियों ने बरसाए फूल, देखिए VIDEO"
Aajtak News
ਖਬਰ ਅਨੁਸਾਰ ਮਾਮਲਾ ਜੈਪੁਰ ਦੇ ਜੋਹਰੀ ਬਾਜ਼ਾਰ ਤੋਂ ਸਾਹਮਣੇ ਆਇਆ ਜਿਥੇ ਜੁੰਮੇ ਦੀ ਪਹਿਲੀ ਨਮਾਜ਼ ਅਦਾ ਕਰ ਰਹੇ ਨਮਾਜ਼ੀਆਂ ਲਈ ਬਾਬਾ ਖਾਟੂ ਸ਼ਿਆਮ ਦੇ ਭਗਤਾਂ ਨੇ ਨਾ ਸਿਰਫ ਆਪਣੀ ਰੈਲੀ ਆਪ ਰੋਕੀ ਬਲਕਿ ਨਮਾਜ਼ੀਆਂ ਨੂੰ ਅਵਾਜ਼ਾਂ-ਸ਼ੋਰ ਤੋਂ ਦਿੱਕਤ ਨਾ ਹੋਵੇ ਇਸਲਈ ਆਪਣੇ DJ ਆਦਿ ਬੰਦ ਕਰ ਲਈ। ਇਸ ਪਿਆਰ ਸਤਿਕਾਰ ਨੂੰ ਦੇਖਦੇ ਹੋਏ ਨਮਾਜ਼ ਪੂਰੀ ਹੁੰਦੇ ਸਾਰ ਨਮਾਜ਼ੀਆਂ ਵੱਲੋਂ ਬਾਬਾ ਖਾਟੂ ਸ਼ਿਆਮ ਦੀ ਯਾਤਰਾ 'ਤੇ ਫੁੱਲਾਂ ਦੀ ਵਰਖਾ ਕਰ ਯਾਤਰਾ ਦਾ ਸਵਾਗਤ ਵੀ ਕੀਤਾ ਗਿਆ। ਇਸ ਦੌਰਾਨ ਸੁਰੱਖਿਆ ਦਾ ਧਿਆਨ ਰੱਖਣ ਲਈ ਜੈਪੁਰ ਦੇ ਕਈ ਆਲਾ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਰਹੇ।
ਇਹੀ ਨਹੀਂ ਇੱਕ First India ਦੇ ਇੱਕ ਟਵੀਟ ਵਿਚ ਸਾਨੂੰ ਇੱਕ ਵਿਅਕਤੀ ਦੀ ਮਾਮਲੇ ਨੂੰ ਲੈ ਕੇ ਬਾਈਟ ਵੀ ਮਿਲੀ ਜਿਸਨੇ ਭਾਈਚਾਰਕ ਸਾਂਝ ਦੀ ਸ਼ਲਾਘਾ ਕਰਦਿਆਂ ਸ਼ਿਆਮ ਭਗਤਾਂ ਦਾ ਧੰਨਵਾਦ ਕੀਤਾ।
Communal Harmony: Members of Muslim community shower flowers on 'Shyam padyatris' as a welcome gesture.
— First India (@thefirstindia) March 15, 2024
(Video: Mukesh Kiradoo)#Jaipur #Rajasthan #JaipurUpdate #johribazar #khatushyamji pic.twitter.com/cie7D6N3zE
ਅਸੀਂ ਇਸ ਮਾਮਲੇ ਨੂੰ ਲੈ ਕੇ ਮੌਕੇ 'ਤੇ ਮੌਜੂਦ DCP Rashi Dogra ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਸਾਡੇ ਨਾਲ ਇਸ ਮਾਮਲੇ ਨੂੰ ਲੈ ਕੇ ਰਿਪੋਰਟ ਅਤੇ ਫੁੱਲਾਂ ਦੀ ਵਰਖਾ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ।
ਅਖੀਰਲੀ ਪੁਸ਼ਟੀ ਲਈ ਅਸੀਂ ਮਾਮਲੇ ਨੂੰ ਲੈ ਕੇ ਜੈਪੁਰ ਦੇ ਜੋਹਰੀ ਬਾਜ਼ਾਰ 'ਚ ਸਥਿਤ G R General Store ਦੇ ਮਲਿਕ ਮੁਹੱਮਦ ਬਿਲਾਲ ਨਾਲ ਫੋਨ 'ਤੇ ਗੱਲ ਕੀਤੀ। ਉਨ੍ਹਾਂ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕੀਤਾ ਅਤੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਯਾਤਰਾ 15 ਮਾਰਚ 2024 ਨੂੰ ਕੱਢੀ ਗਈ ਸੀ ਅਤੇ ਯਾਤਰਾ ਵਿਚ ਸ਼ਾਮਲ ਲੋਕ ਆਪ ਰੁਕੇ ਅਤੇ ਨਮਾਜ਼ੀਆਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਨੇ ਆਪਣੀ DJ ਵੀ ਬੰਦ ਕੀਤੇ। ਇਸ ਸਾਂਝ ਦਾ ਸਮਰਥਨ ਕਰਦਿਆਂ ਨਮਾਜ਼ ਪੂਰੀ ਹੁੰਦੇ ਸਾਰ ਨਮਾਜ਼ੀਆਂ ਅਤੇ ਮਸਜਿਦ ਵੱਲੋਂ ਬਾਬਾ ਖਾਟੂ ਸ਼ਿਆਮ ਦੀ ਯਾਤਰਾ 'ਤੇ ਫੁੱਲਾਂ ਦੀ ਵਰਖਾ ਕਰ ਯਾਤਰਾ ਦਾ ਸਵਾਗਤ ਕੀਤਾ ਗਿਆ।"
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਅਧੂਰਾ ਹੈ। ਇਹ ਸ਼ੋਭਾ ਯਾਤਰਾ ਜੈਪੁਰ ਦੇ ਜੋਹਰੀ ਬਾਜ਼ਾਰ ਵਿਖੇ 15 ਮਾਰਚ 2024 ਨੂੰ ਕੱਢੀ ਗਈ ਸੀ ਅਤੇ ਯਾਤਰਾ ਵਿਚ ਸ਼ਾਮਲ ਲੋਕ ਨਮਾਜ਼ ਨੂੰ ਦੇਖਦੇ ਸਾਰ ਆਪ ਰੁਕੇ ਅਤੇ ਉਨ੍ਹਾਂ ਨੇ ਭਾਈਚਾਰਕ ਸਾਂਝ ਪੇਸ਼ ਕਰਦਿਆਂ ਆਪਣੇ DJ ਬੰਦ ਕਰ ਨਮਾਜ਼ ਦਾ ਸਤਿਕਾਰ ਕੀਤਾ। ਇਸ ਸਾਂਝ ਦਾ ਸਮਰਥਨ ਕਰਦਿਆਂ ਨਮਾਜ਼ ਪੂਰੀ ਹੁੰਦੇ ਸਾਰ ਨਮਾਜ਼ੀਆਂ ਵੱਲੋਂ ਬਾਬਾ ਖਾਟੂ ਸ਼ਿਆਮ ਦੀ ਯਾਤਰਾ 'ਤੇ ਫੁੱਲਾਂ ਦੀ ਵਰਖਾ ਕਰ ਯਾਤਰਾ ਦਾ ਸਵਾਗਤ ਕੀਤਾ ਗਿਆ। ਹੁਣ ਸੋਸ਼ਲ ਮੀਡੀਆ 'ਤੇ ਪੂਰੇ ਮਾਮਲੇ ਦਾ ਅਧੂਰਾ ਪੱਖ ਸਾਂਝਾ ਕਰਦਿਆਂ ਮੁਸਲਿਮ ਸਮਾਜ ਅਤੇ ਰਾਜਸਥਾਨ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
Result: Misleading
Our Sources:
News Article Published By AAJTak On 15 March 2024
Tweet Video Of First News Shared On 15 March 2024
Physical Verification Quote Over Chat By DCP Rashi Dogra Jaipur North
Physical Verification Quote Over Phone Call By Mohammad Bilal A Shop Owner Named GR General Store At Johri Bazaar, Jaipur
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ