Fact Check: ਅਫ਼ਗ਼ਾਨਿਸਤਾਨ 'ਚ ਬੇਕਾਬੂ ਹਲਾਤਾਂ ਦਾ ਦਾਅਵਾ ਕਰਦਾ ਇਹ ਵੀਡੀਓ ਅਮਰੀਕਾ ਦਾ ਹੈ
Published : Aug 16, 2021, 7:28 pm IST
Updated : Aug 16, 2021, 7:28 pm IST
SHARE ARTICLE
Fact Check Old Video from america viral with misleading claim
Fact Check Old Video from america viral with misleading claim

ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਅਮਰੀਕਾ ਦਾ ਹੈ ਜਦੋਂ ਇੱਕ ਮੈਚ ਕਰਕੇ ਦਰਸ਼ਕਾਂ ਦੀ ਭੀੜ੍ਹ ਇਸ ਤਰ੍ਹਾਂ ਸਟੇਡੀਅਮ ਅੰਦਰ ਆਉਂਦੀ ਹੈ।

RSFC (Team Mohali)- 20 ਸਾਲਾਂ ਬਾਅਦ ਮੁੜ ਅਫ਼ਗ਼ਾਨਿਸਤਾਨ 'ਚ ਅੱਤਵਾਦੀ ਸੈਨਾ ਤਾਲਿਬਾਨ ਨੇ ਕਬਜ਼ਾ ਕਰਲਿਆ ਹੈ ਅਤੇ ਹਾਲੀਆ ਰਿਪੋਰਟਾਂ ਅਨੁਸਾਰ ਲੋਕ ਤੇਜ਼ੀ ਨਾਲ ਅਫ਼ਗ਼ਾਨਿਸਤਾਨ ਤੋਂ ਪਲਾਇਨ ਕਰ ਰਹੇ ਹਨ। ਹੁਣ ਇਨ੍ਹਾਂ ਬੇਕਾਬੂ ਹਲਾਤਾਂ ਦੇ ਨਾਲ ਜੋੜਦੇ ਹੋਏ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ ਜਿਸਦੇ ਵਿਚ ਇੱਕ ਹਾਲ 'ਚ ਲੋਕਾਂ ਦੀ ਭੀੜ ਹਫੜਾ-ਦਫੜੀ ਨਾਲ ਅੰਦਰ ਆਉਂਦੀ ਵੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਅਫ਼ਗ਼ਾਨਿਸਤਾਨ ਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਅਮਰੀਕਾ ਦਾ ਹੈ ਜਦੋਂ ਇੱਕ ਮੈਚ ਕਰਕੇ ਦਰਸ਼ਕਾਂ ਦੀ ਭੀੜ੍ਹ ਇਸ ਤਰ੍ਹਾਂ ਸਟੇਡੀਅਮ ਅੰਦਰ ਆਉਂਦੀ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "Based Hoppean" ਨੇ ਅੱਜ 16 ਅਗਸਤ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "The fruits of 20 years"

ਇਸ ਵੀਡੀਓ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਲਿੰਕ ਨੂੰ InVID ਟੂਲ 'ਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਸਾਨੂੰ ਇਹ ਵੀਡੀਓ ਅਮਰੀਕਾ ਦੇ ਖੇਡ ਪੱਤਰਕਾਰ Jon Machota ਵੱਲੋਂ 6 ਜਨਵਰੀ 2019 ਨੂੰ ਟਵੀਟ ਕੀਤਾ ਮਿਲਿਆ। ਵੀਡੀਓ ਨੂੰ ਟਵੀਟ ਕਰਦਿਆਂ ਕੈਪਸ਼ਨ ਲਿਖਿਆ ਗਿਆ, "AT&T Stadium doors have opened for Cowboys vs. Seahawks"

ਮਤਲਬ ਸਾਫ ਹੋਇਆ ਕਿ ਵੀਡੀਓ ਪੁਰਾਣਾ ਹੈ ਜਦੋਂ ਅਮਰੀਕਾ ਦੇ AT&T ਸਟੇਡੀਅਮ ਵਿਖੇ ਇਹ ਨਜ਼ਾਰਾ ਇੱਕ ਮੈਚ ਕਰਕੇ ਵੇਖਣ ਨੂੰ ਮਿਲਿਆ ਸੀ। ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਟਵੀਟ ਨੂੰ ਲੈ ਕੇ 12up.com ਦੀ 5 ਜਨਵਰੀ 2019 ਨੂੰ ਪ੍ਰਕਾਸ਼ਿਤ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

SPUN

ਇਸ ਮਾਮਲੇ ਨੂੰ ਲੈ ਕੇ thespun.com ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਅਮਰੀਕਾ ਦਾ ਹੈ ਜਦੋਂ ਇੱਕ ਮੈਚ ਕਰਕੇ ਦਰਸ਼ਕਾਂ ਦੀ ਭੀੜ੍ਹ ਇਸ ਤਰ੍ਹਾਂ ਸਟੇਡੀਅਮ ਅੰਦਰ ਆਉਂਦੀ ਹੈ।

Claim- Video of Chaos in Afghanistan
Claimed By- Twitter Account Based Hoppean
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement