21 ਸਾਲਾਂ ਮੁੰਡੇ ਨੇ ਨਹੀਂ ਕੀਤਾ 52 ਸਾਲ ਦੀ ਔਰਤ ਨਾਲ ਵਿਆਹ, ਸਕ੍ਰਿਪਟਿਡ ਨਾਟਕ ਨੂੰ ਅਸਲ ਸਮਝ ਮੀਡੀਆ ਬਣਾ ਬੈਠੀ ਰਿਪੋਰਟਾਂ
Published : Dec 16, 2022, 5:00 pm IST
Updated : Dec 16, 2022, 8:41 pm IST
SHARE ARTICLE
Fact Check Scripted video of youth marrying old women reported as real
Fact Check Scripted video of youth marrying old women reported as real

ਇਹ ਵੀਡੀਓ ਤਾਂ ਇੱਕ ਸਕ੍ਰਿਪਟਿਡ ਨਾਟਕ ਸੀ ਜਿਸਦੀ ਬਿਨਾਂ ਜਾਂਚ ਕੀਤੀ ਮੀਡੀਆ ਅਦਾਰਿਆਂ ਨੇ ਖਬਰ ਪ੍ਰਕਾਸ਼ਿਤ ਕੀਤੀਆਂ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਨੌਜਵਾਨ ਮੁੰਡਾ ਆਪਣੀ ਉਮਰ ਤੋਂ ਵੱਡੀ ਔਰਤ ਨਾਲ ਵਿਆਹ ਕਰਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਅਸਲ ਮੰਨਕੇ ਹਿੰਦੀ ਤਾਂ ਕੀ ਪੰਜਾਬੀ ਮੀਡੀਆ ਨੇ ਵੀ ਖਬਰਾਂ ਛਾਪਣ ਤੋਂ ਪਰਹੇਜ਼ ਨਾ ਕੀਤੀ।

ਜਦੋਂ ਰੋਜ਼ਾਨਾ ਸਪੋਕਸਮੈਨ ਨੇ ਵੀਡੀਓ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਤਾਂ ਇੱਕ ਸਕ੍ਰਿਪਟਿਡ ਨਾਟਕ ਸੀ ਜਿਸਦੀ ਬਿਨਾਂ ਜਾਂਚ ਕੀਤੀ ਮੀਡੀਆ ਅਦਾਰਿਆਂ ਨੇ ਖਬਰ ਪ੍ਰਕਾਸ਼ਿਤ ਕੀਤੀਆਂ।

"ਨੈਸ਼ਨਲ ਮੀਡੀਆ ABP, ZEE, DNA Hindi ਸਣੇ ਪੰਜਾਬੀ ਮੀਡੀਆ ਅਦਾਰਿਆਂ ਨੇ ਪ੍ਰਕਾਸ਼ਿਤ ਕੀਤੀਆਂ ਖਬਰਾਂ"

ABP Live ਨੇ ਇਸ ਵੀਡੀਓ 'ਤੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "प्यार अंधा होता है..! 21 साल के लड़के ने रचाया 52 साल की महिला से ब्याह, Video वायरल"

ABP LiveABP Live

DNA Hindi ਨੇ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "अनूठी शादी: 21 साल का दूल्हा, 52 साल की दुल्हन, जोड़ी सच में खुदा ही बनाता है, देखें VIDEO"

DNA HindiDNA Hindi

Zee Punjab Haryana Himachal ਨੇ ਵੀਡੀਓ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "21 ਸਾਲ ਦੇ ਮੁੰਡੇ ਦਾ 52 ਸਾਲ ਦੀ ਔਰਤ ਨਾਲ ਹੋਇਆ ਵਿਆਹ, ਮੁੰਡੇ ਨੇ ਕਿਹਾ "ਪਿਆਰ ਕਰਨ ਦੀ ਕੋਈ ਉਮਰ ਨਹੀਂ ਹੁੰਦੀ, ਦੇਖੋ ਵੀਡੀਓ"

Zee NewsZee News

ਇਸੇ ਤਰ੍ਹਾਂ ਕਈ ਮੀਡੀਆ ਅਦਾਰਿਆਂ ਨੇ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕੀਤੀਆਂ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀਆਂ। 

ਸਾਨੂੰ ਆਪਣੀ ਸਰਚ ਦੌਰਾਨ ਇੱਕ ਮੀਡੀਆ ਰਿਪੋਰਟ ਮਿਲੀ ਜਿਸਦੇ ਵਿਚ ਇੱਕ Youtube ਵੀਡੀਓ ਦਾ ਲਿੰਕ ਸਾਂਝਾ ਕੀਤਾ ਗਿਆ ਸੀ। ਇਸ ਵੀਡੀਓ ਵਿਚ ਇੱਕ Youtuber ਇਸ ਵੀਡੀਓ ਬਾਰੇ ਜਾਣਕਾਰੀ ਦਿੰਦਾ ਦਿੱਸ ਰਿਹਾ ਹੈ ਅਤੇ ਨਾਲ ਹੀ ਇਸ ਵੀਡੀਓ ਦਾ ਕ੍ਰੇਡਿਟ ਉਸਨੇ Instagram ਅਕਾਊਂਟ "techparesh" ਨੂੰ ਦਿੱਤਾ ਹੈ।

ਅਸੀਂ ਅੱਗੇ ਵਧਦਿਆਂ ਇਸ ਅਕਾਊਂਟ ਨੂੰ ਲੱਭਿਆ ਅਤੇ ਪਾਇਆ ਕਿ ਇਸ ਯੂਜ਼ਰ ਨੇ 3 ਦਿਸੰਬਰ 2022 ਨੂੰ ਇਹ ਵੀਡੀਓ ਸਾਂਝਾ ਕੀਤਾ ਸੀ ਅਤੇ ਲਿਖਿਆ ਸੀ, "Mene shaadi Karli"

 

 

ਮਤਲਬ ਇਹ ਗੱਲ ਸਾਫ ਹੁੰਦੀ ਨਜ਼ਰ ਆ ਰਹੀ ਸੀ ਕਿ ਇਹ ਇਸ ਵੀਡੀਓ ਦਾ ਅਸਲ ਸਰੋਤ ਹੋ ਸਕਦਾ ਹੈ।

ਅੱਗੇ ਵਧਦਿਆਂ ਅਸੀਂ ਇਸ ਅਕਾਊਂਟ ਨੂੰ ਪੂਰਾ ਖੰਗਾਲਿਆ। ਅਸੀਂ ਪਾਇਆ ਕਿ 2 ਦਿਨ ਪਹਿਲਾਂ ਇਸ ਅਕਾਊਂਟ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸਦੇ ਵਿਚ ਵਾਇਰਲ ਵੀਡੀਓ ਵਿਚ ਦਿੱਸ ਰਹੀ ਔਰਤ ਨੂੰ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਵਿਚ ਇਹ ਔਰਤ ਆਪਣੇ ਆਪ ਨੂੰ 52 ਦਾ ਦੱਸ ਰਹੀ ਹੈ ਅਤੇ ਮੁੰਡਾ ਆਪਣੇ ਆਪ ਨੂੰ 22 ਸਾਲਾਂ ਦਾ ਦੱਸ ਰਿਹਾ ਹੈ। 

ਯੂਜ਼ਰ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, "Shaadi Ho Gayi ????

 

 

ਅਸੀਂ ਇਸ ਯੂਜ਼ਰ ਦੇ ਫੇਸਬੁੱਕ ਅਕਾਊਂਟ ਦਾ ਰੁੱਖ ਕੀਤਾ ਅਤੇ ਪਾਇਆ ਕਿ ਸਤੰਬਰ 2022 ਵਿਚ ਯੂਜ਼ਰ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸਦੇ ਵਿਚ ਵਾਇਰਲ ਵੀਡੀਓ ਵਿਚ ਦਿੱਸ ਰਿਹਾ ਮੁੰਡਾ ਇੱਕ ਕੁੜੀ ਨਾਲ ਦੇਖਿਆ ਜਾ ਸਕਦਾ ਸੀ। ਇਸ ਵੀਡੀਓ ਦਾ ਸਾਰ ਸੀ ਕਿ ਮੁੰਡਾ ਇੱਕ ਕੁੜੀ ਨਾਲ ਵਿਆਹ ਕਰਨ ਤੋਂ ਮਨਾ ਕਰ ਰਿਹਾ ਸੀ ਹਾਲਾਂਕਿ ਵੀਡੀਓ ਵਿਚ ਦੋਨਾਂ ਨੇ ਇੱਕ ਦੂਜੇ ਦੇ ਗਲ ਵਿਚ ਹਾਰ ਪਾਏ ਹੋਏ ਹਨ।

ਸਾਫ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਅਤੇ ਇਹ ਕਲਾਕਾਰਾਂ ਦੁਆਰਾ ਬਣਾਇਆ ਗਿਆ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਜਿਸਦੀ ਬਿਨਾਂ ਜਾਂਚ ਕੀਤੀ ਮੀਡੀਆ ਅਦਾਰਿਆਂ ਨੇ ਖਬਰ ਪ੍ਰਕਾਸ਼ਿਤ ਕੀਤੀਆਂ।

Claim- 21 year old boy married 52 year old woman
Claimed By- Media Houses
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement