ਸੋਸ਼ਲ ਮੀਡੀਆ 'ਤੇ ਹਾਈਕੋਰਟ ਦਾ ਵਕੀਲ ਵੀ ਕਿਸਾਨਾਂ ਪ੍ਰਤੀ ਫੈਲਾ ਰਿਹਾ ਨਫਰਤ, Fact Check ਰਿਪੋਰਟ 
Published : Feb 17, 2024, 12:27 pm IST
Updated : Feb 29, 2024, 6:02 pm IST
SHARE ARTICLE
Fact Check Old video shared to defame farmers protest by Highcourt advocate Akhilesh Tripathi
Fact Check Old video shared to defame farmers protest by Highcourt advocate Akhilesh Tripathi

ਪਹਿਲਾਂ ਵੀਡੀਓ ਪੁਰਾਣਾ ਹੈ ਤੇ ਬਾਈਕ ਸਵਾਰਾਂ ਵੱਲੋਂ ਨਾਅਰੇਬਾਜ਼ੀ ਦੇ ਵੀਡੀਓ ਦਾ ਕਿਸੇ ਵੀ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

RSFC (Team Mohali)- ਕਿਸਾਨ ਸੰਘਰਸ਼ 2024 ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਫਰਜ਼ੀ ਤੇ ਗੁੰਮਰਾਹਕੁਨ ਦਾਅਵਿਆਂ ਦਾ ਹੜ੍ਹ ਆਇਆ ਹੋਇਆ ਹੈ। ਨਾ ਸਿਰਫ ਆਮ ਜਨਤਾ ਬਲਕਿ ਪੱਤਰਕਾਰਾਂ ਵੱਲੋਂ ਵੀ ਕਿਸਾਨਾਂ ਪ੍ਰਤੀ ਗੁੰਮਰਾਹਕੁਨ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਹੁਣ ਇਨ੍ਹਾਂ ਸਭ ਤੋਂ ਬਾਅਦ ਕਥਿਤ ਇਲਾਹਾਬਾਦ ਹਾਈਕੋਰਟ ਦੇ ਵਕੀਲ ਅਖਿਲੇਸ਼ ਤ੍ਰਿਪਾਠੀ ਨੇ 2 ਵੀਡੀਓ ਸਾਂਝੇ ਕਰਦਿਆਂ ਕਿਸਾਨਾਂ ਪ੍ਰਤੀ ਨਫ਼ਤਰ ਫੈਲਾਈ। 

ਵਕੀਲ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸਦੇ ਵਿਚ ਕੁਝ ਨਿਹੰਗ ਸਿੱਖ ਪੁਲਿਸ 'ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ ਤੇ ਵਕੀਲ ਨੇ ਦੂਜਾ ਵੀਡੀਓ ਸਾਂਝਾ ਕੀਤਾ ਜਿਸਦੇ ਵਿਚ ਕੁਝ ਬਾਈਕ ਸਵਾਰ ਨੌਜਵਾਨਾਂ ਨੂੰ ਗਰਮਖਿਆਲੀ ਨਾਅਰੇ ਲਾਉਂਦੇ ਵੇਖਿਆ ਜਾ ਸਕਦਾ ਹੈ। ਵਕੀਲ ਨੇ ਦੋਵੇਂ ਵੀਡੀਓ ਹਾਲੀਆ ਦੱਸਕੇ ਵਾਇਰਲ ਕਰਦਿਆਂ ਕਿਸਾਨ ਸੰਘਰਸ਼ ਪ੍ਰਤੀ ਨਫਰਤ ਫੈਲਾਈ।

ਇਹ ਦੋਵੇਂ ਪੋਸਟ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ;

 

 

 

 

ਰੋਜ਼ਾਨਾ ਸਪੋਕਸਮੈਨ ਨੇ ਇਨ੍ਹਾਂ ਦੋਵੇਂ ਦੀ ਵੀਡੀਓਜ਼ ਦੀ ਪੜਤਾਲ ਕੀਤੀ ਤੇ ਪਾਇਆ ਵਾਇਰਲ ਦੋਵੇਂ ਦਾਅਵੇ ਫਰਜ਼ੀ ਹਨ। ਪਹਿਲਾਂ ਵੀਡੀਓ ਪੁਰਾਣਾ ਹੈ ਤੇ ਬਾਈਕ ਸਵਾਰਾਂ ਵੱਲੋਂ ਨਾਅਰੇਬਾਜ਼ੀ ਦੇ ਵੀਡੀਓ ਦਾ ਕਿਸੇ ਵੀ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

ਸਪੋਕਸਮੈਨ ਦੀ ਪੜਤਾਲ

ਇਨ੍ਹਾਂ ਦੋਵੇਂ ਵੀਡੀਓਜ਼ ਦੀ ਪੜਤਾਲ ਅਸੀਂ ਇੱਕ-ਇੱਕ ਕਰਕੇ ਕੀਤੀ। 

ਪਹਿਲਾ ਵੀਡੀਓ

ਇਸ ਵੀਡੀਓ ਵਿਚ ਕੁਝ ਨਿਹੰਗ ਸਿੱਖ ਪੁਲਿਸ 'ਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੀ ਪੜਤਾਲ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਇਹ ਵੀਡੀਓ ਪੁਰਾਣਾ ਹੈ

ਸਾਨੂੰ ਇਹ ਵੀਡੀਓ ਜਨਵਰੀ 2021 ਦਾ ਸਾਂਝਾ ਕੀਤਾ ਮਿਲਿਆ। ਦੱਸ ਦਈਏ ਇਹ ਵੀਡੀਓ ਕਿਸਾਨਾਂ ਵੱਲੋਂ 2020 'ਚ ਕੀਤੇ ਗਏ ਦਿੱਲੀ ਕੂਚ ਨਾਲ ਸਬੰਧਿਤ ਹੈ। 27 ਜਨਵਰੀ 2021 ਨੂੰ ਸਾਂਝਾ ਕੀਤਾ ਵੀਡੀਓ ਹੇਠਾਂ ਵੇਖਿਆ ਜਾ ਸਕਦਾ ਹੈ:

 

 

ਦੂਜਾ ਵੀਡੀਓ 

ਇਸ ਵੀਡੀਓ ਵਿਚ ਕੁਝ ਬਾਈਕ ਸਵਾਰ ਨੌਜਵਾਨਾਂ ਨੂੰ ਗਰਮਖਿਆਲੀ ਨਾਅਰੇ ਲਾਉਂਦੇ ਵੇਖਿਆ ਜਾ ਸਕਦਾ ਹੈ। ਦੱਸ ਦਈਏ ਕਿ ਇਹ ਵੀਡੀਓ ਪਹਿਲਾਂ ਵੀ ਵਾਇਰਲ ਹੋ ਚੁੱਕਿਆ ਹੈ। ਦੱਸ ਦਈਏ ਸਾਲ 2021 ਵਿਚ ਇਸ ਵੀਡੀਓ ਨੂੰ ਪ੍ਰਧਾਨਮੰਤਰੀ ਮੋਦੀ ਦੀ ਪੰਜਾਬ ਫੇਰੀ ਨਾਲ ਜੋੜਿਆ ਗਿਆ ਸੀ। ਇਹ ਵੀਡੀਓ 26 ਦਿਸੰਬਰ 2021 ਦਾ ਹੈ। ਵੀਡੀਓ ਵਿਚ ਦਿੱਸ ਰਿਹਾ ਮਾਰਚ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ ਲਈ ਕੱਢਿਆ ਗਿਆ ਸੀ।

Old FC ReportOld FC Report

ਇਹ ਵੀਡੀਓ ਫਰੀਦਕੋਟ ਦਾ ਸੀ ਅਤੇ ਇਸਨੂੰ ਲੈ ਕੇ ਅਸੀਂ ਸਾਡੇ ਰੋਜ਼ਾਨਾ ਸਪੋਕਸਮੈਨ ਦੇ ਫਰੀਦਕੋਟ ਇੰਚਾਰਜ ਸੁਖਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਸੀ। ਸੁਖਜਿੰਦਰ ਨੇ ਵੀਡੀਓ ਦੀ ਪੂਰੀ ਜਾਂਚ ਕੀਤੀ ਸੀ ਅਤੇ ਸਾਨੂੰ ਅਸਲ ਮਾਮਲੇ ਬਾਰੇ ਦੱਸਿਆ ਸੀ। ਸੁਖਜਿੰਦਰ ਨੇ ਸਾਨੂੰ ਦੱਸਿਆ ਸੀ, "ਇਹ ਵੀਡੀਓ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ ਨੂੰ ਲੈ ਕੇ ਕੱਢੇ ਗਏ ਇੱਕ ਮਾਰਚ ਦਾ ਵੀਡੀਓ ਹੈ। ਵਾਇਰਲ ਵੀਡੀਓ ਪਿੰਡ ਜਿਉਣ ਵਾਲਾ ਤੋਂ ਚੱਲ ਬਹਿਬਲਕਲਾਂ ਪਹੁੰਚੇ ਮਾਰਚ ਦੀ ਹੈ ਜੋ ਮੋਗਾ ਕੋਟਕਪੂਰਾ ਰੋਡ ਤੋਂ ਬਹਿਬਲ ਕਲਾਂ ਨੂੰ ਜਾਂਦੇ ਰਸਤੇ ਵਿਚਕਾਰ ਦੀ ਹੈ। ਇਹ ਦੋਵੇਂ ਵੀਡੀਓਜ਼ 26 ਦਿਸੰਬਰ 2021 ਦੇ ਹਨ।"

ਸਾਡੀ ਇਸ ਵੀਡੀਓ ਨੂੰ ਲੈ ਕੇ ਕੀਤੀ ਪਿਛਲੀ ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਇਨ੍ਹਾਂ ਦੋਵੇਂ ਦੀ ਵੀਡੀਓਜ਼ ਦੀ ਪੜਤਾਲ ਕੀਤੀ ਤੇ ਪਾਇਆ ਵਾਇਰਲ ਦੋਵੇਂ ਦਾਅਵੇ ਫਰਜ਼ੀ ਹਨ। ਪਹਿਲਾਂ ਵੀਡੀਓ ਪੁਰਾਣਾ ਹੈ ਤੇ ਬਾਈਕ ਸਵਾਰਾਂ ਵੱਲੋਂ ਨਾਅਰੇਬਾਜ਼ੀ ਦੇ ਵੀਡੀਓ ਦਾ ਕਿਸੇ ਵੀ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।
 

Our Sources:

For First Claim- Tweet Of Journalist Sudhir Chaudhary, Dated- 27-Jan-2021

For Second Claim- Our Fact Check Report Published On 6 Jan 2022

SHARE ARTICLE

ਸਪੋਕਸਮੈਨ FACT CHECK

Advertisement

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM
Advertisement