Fact Check: ਯਮਨ ਦੀ ਤਸਵੀਰ ਨੂੰ ਮੰਦਰ ਵਿਚ ਹੋਈ ਕੁੱਟਮਾਰ ਨਾਲ ਜੋੜ ਕੇ ਕੀਤਾ ਜਾ ਰਿਹਾ ਵਾਇਰਲ
Published : Mar 17, 2021, 4:36 pm IST
Updated : Mar 17, 2021, 4:40 pm IST
SHARE ARTICLE
Images from Yemen shared as ghaziabad's incident
Images from Yemen shared as ghaziabad's incident

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਯਮਨ ਵਿਚ ਇਕ ਸਾਲ ਪਹਿਲਾਂ ਵਾਪਰੀ ਘਟਨਾ ਦੀਆਂ ਤਸਵੀਰਾਂ ਨੂੰ ਹਾਲੀਆ ਘਟਨਾ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਮੰਦਰ ’ਚ ਪਾਣੀ ਪੀਣ ਗਏ 14 ਸਾਲ ਦੇ ਮੁਸਲਿਮ ਲੜਕੇ ਦੀ ਕੁੱਟਮਾਰ ਦੀ ਹਰ ਕੋਈ ਨਿੰਦਾ ਕਰ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਕਈ ਫਰਜੀ ਦਾਅਵੇ ਵਾਇਰਲ ਕੀਤੇ ਜਾ ਰਹੇ ਹਨ।

ਇਸ ਦੇ ਚਲਦਿਆਂ ਸੋਸ਼ਲ ਮੀਡੀਆ ’ਤੇ ਇਕ ਬੱਚੇ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਬੱਚੇ ਦੇ ਸ਼ਰੀਰ 'ਤੇ ਗਹਿਰੇ ਜਖਮਾਂ ਨੂੰ ਵੇਖਿਆ ਜਾ ਸਕਦਾ ਹੈ, ਤਸਵੀਰ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਹੀ ਬੱਚਾ ਹੈ ਜੋ ਗਾਜ਼ੀਆਬਾਦ ਦੇ ਮੰਦਰ ਵਿਚ ਪਾਣੀ ਪੀਣ ਲਈ ਗਿਆ ਸੀ ਤੇ ਉੱਥੇ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ।

 

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਯਮਨ ਵਿਚ ਇਕ ਸਾਲ ਪਹਿਲਾਂ ਵਾਪਰੀ ਘਟਨਾ ਦੀਆਂ ਤਸਵੀਰਾਂ ਨੂੰ ਹਾਲੀਆ ਘਟਨਾ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।

 

ਵਾਇਰਲ ਪੋਸਟ

ਫੇਸਬੁੱਕ ਯੂਜ਼ਰ विजय यादव सिहोरा, 111 विधानसभा गुन्नौर, लोकसभा क्षेत्र बदायूं, उ० प्र० ਨੇ 14 ਮਾਰਚ ਨੂੰ ਬੱਚੇ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, ‘कोई पानी पीने मंदिर गया???? ...............????????उसे मिल गये खून के प्यासे️’।

(ਪੰਜਾਬੀ ਅਨੁਵਾਦ- ਕੋਈ ਪਾਣੀ ਪੀਣ ਮੰਦਰ ਗਿਆ... ਉਸ ਨੂੰ ਮਿਲ ਗਏ ਖੂਨ ਦੇ ਪਿਆਸੇ)

Photo

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ https://archive.md/rHioV

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਵਾਇਰਲ ਫੋਟੋ ਨੂੰ ਰਿਵਰਸ ਇਮੇਜ ਸਰਚ ਕੀਤਾ। ਇਸ ਦੌਰਾਨ ਸਾਨੂੰ yemennownews.com ਦੀ ਇਕ ਰਿਪੋਰਟ ਮਿਲੀ। ਅਰਬੀ ਭਾਸ਼ਾ ਵਿਚ ਲਿਖੀ ਗਈ ਇਸ ਖ਼ਬਰ ਵਿਚ ਵਾਇਰਲ ਫੋਟੋ ਨਾਲ ਮਿਲਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।

Tweet

4 ਅਕਤੂਬਰ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਇਸ ਖ਼ਬਰ ਅਨੁਸਾਰ ਯਮਨ ਦੇ ਅਲ ਮਹਵਿਤ ਵਿਚ ਇਕ ਬੱਚੇ ਨੂੰ ਉਸ ਦੇ ਪਿਤਾ ਨੇ ਬੁਰੀ ਤਰ੍ਹਾਂ ਕੁੱਟਿਆ ਸੀ। ਇਸ ਰਿਪੋਰਟ ਨੂੰ ਇਸ ਲਿੰਕ 'ਤੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।

ਪੜਤਾਲ ਦੌਰਾਨ ਸਾਨੂੰ sahafaa.net ਦੀ ਰਿਪੋਰਟ ਵੀ ਮਿਲੀ। ਇਸ ਵਿਚ ਵੀ ਵਾਇਰਲ ਫੋਟੋ ਨਾਲ ਮੇਲ ਖਾਂਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹੋਈਆਂ ਹਨ।ਇਸ ਰਿਪੋਰਟ ਨੂੰ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਪੜਤਾਲ ਦੌਰਾਨ ਸਾਨੂੰ 6 ਅਕਤੂਬਰ 2020 ਨੂੰ ਯਮਨ ਇਵੈਂਟ ਵੱਲੋਂ ਕੀਤਾ ਗਿਆ ਇਕ ਟਵੀਟ ਵੀ ਮਿਲਿਆ। ਟਵੀਟ ਨਾਲ ਜ਼ਖਮੀ ਬੱਚੇ ਦੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਗਈਆਂ ਹਨ। ਇਸ ਟਵੀਟ ਨੂੰ ਤੁਸੀਂ ਹੇਠਾਂ ਦੇਖ ਸਕਦੇ ਹੋ।

TweetTweet

https://twitter.com/Alhadath_Ymn/status/1313267378659250185

ਇਸ ਤੋਂ ਸਾਫ ਹੁੰਦਾ ਹੈ ਕਿ ਵਾਇਰਲ ਤਸਵੀਰ ਗਾਜ਼ੀਬਾਅਦ ਵਿਚ ਹੋਈ ਕੁੱਟਮਾਰ ਦੀ ਘਟਨਾ ਨਾਲ ਸਬੰਧਤ ਨਹੀਂ ਹੈ।

ਨਤੀਜਾ: ਸਾਡੀ ਪੜਤਾਲ ਤੋਂ ਸਾਫ ਹੁੰਦਾ ਹੈ ਕਿ ਯਮਨ ਦੀ ਪੁਰਾਣੀ ਤਸਵੀਰ ਨੂੰ ਹਾਲੀਆ ਦੱਸ ਕੇ ਸੋਸ਼ਲ ਮੀਡੀਆ ’ਤੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਹਨਾਂ ਤਸਵੀਰਾਂ ਦਾ ਗਾਜ਼ੀਆਬਾਦ ਵਿਚ ਹੋਈ ਬੱਚੇ ਦੀ ਕੁੱਟਮਾਰ ਨਾਲ ਕੋਈ ਸਬੰਧ ਨਹੀਂ ਹੈ।

Claim: ਜ਼ਖਮੀ ਬੱਚੇ ਦੀ ਤਸਵੀਰ ਫਰਜੀ ਦਾਅਵੇ ਨਾਲ ਵਾਇਰਲ

Claim By: विजय यादव सिहोरा

Fact Check: ਫਰਜੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement