Fact Check: ਭਗਵੰਤ ਮਾਨ ਤੋਂ ਬਾਅਦ ਹੁਣ ਸੁਖਬੀਰ ਬਾਦਲ ਦੀਆਂ ਐਡੀਟਡ ਤਸਵੀਰਾਂ ਵਾਇਰਲ
Published : Jun 17, 2021, 3:50 pm IST
Updated : Jun 17, 2021, 3:51 pm IST
SHARE ARTICLE
Fact Check: After Bhagwant Mann now edited pictures of Sukhbir Badal go viral
Fact Check: After Bhagwant Mann now edited pictures of Sukhbir Badal go viral

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰਾਂ ਨੂੰ ਐਡੀਟਡ ਪਾਇਆ ਹੈ। ਇਨ੍ਹਾਂ ਤਸਵੀਰਾਂ ਜਰੀਏ ਸੁਖਬੀਰ ਬਾਦਲ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।

RSFC (Team Mohali)- ਪੰਜਾਬ ਵਿਚ 2022 ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਜਿਵੇਂ-ਜਿਵੇਂ ਤੇਜ਼ ਹੋ ਰਹੀ ਹੈ, ਉਸੇ ਤਰ੍ਹਾਂ ਸਿਆਸਤ ਅਤੇ ਸਿਆਸਤਦਾਨਾਂ ਨੂੰ ਲੈ ਕੇ ਫਰਜ਼ੀ ਖਬਰਾਂ ਦਾ ਹੜ੍ਹ ਵੀ ਤੇਜ਼ ਹੋ ਰਿਹਾ ਹੈ। ਕੁਝ ਦਿਨਾਂ ਪਹਿਲਾਂ ਆਪ ਆਗੂ ਭਗਵੰਤ ਮਾਨ ਦੀ ਨਸ਼ੇ ਨਾਲ ਜੋੜ ਐਡੀਟਡ ਤਸਵੀਰ ਵਾਇਰਲ ਕੀਤੀ ਗਈ ਸੀ ਅਤੇ ਹੁਣ ਇਸੇ ਤਰ੍ਹਾਂ ਦੇ ਦਾਅਵੇ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਐਡੀਟਡ ਤਸਵੀਰਾਂ ਵਾਇਰਲ ਕੀਤੀ ਜਾ ਰਹੀਆਂ ਹਨ ਜਿਨ੍ਹਾਂ ਵਿਚ ਉਨ੍ਹਾਂ ਦੀ ਜੇਬ 'ਚ ਨਸ਼ੇ ਦਾ ਸਮਾਨ ਵੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰਾਂ ਨੂੰ ਐਡੀਟਡ ਪਾਇਆ ਹੈ। ਇਨ੍ਹਾਂ ਤਸਵੀਰਾਂ ਜਰੀਏ ਸੁਖਬੀਰ ਬਾਦਲ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Sarabjeet Singh" ਨੇ ਇੱਕ ਐਡੀਟਡ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਪ੍ਰਧਾਨ ਦੀ ਜੇਬ ਨਾ ਬੁੱਲ ਵੇਖੋ"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਇਸ ਤਸਵੀਰ ਤੋਂ ਅਲਾਵਾ ਇੱਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ ਜਿਸਦਾ ਸਕ੍ਰੀਨਸ਼ਾਟ ਹੇਠਾਂ ਵੇਖਿਆ ਜਾ ਸਕਦਾ ਹੈ।

ਪੜਤਾਲ

ਪਹਿਲੀ ਤਸਵੀਰ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵਾਇਰਲ ਤਸਵੀਰ ਨੂੰ ਰਿਵਰਸ ਇਮੇਜ ਸਰਚ ਅਤੇ ਕੀਵਰਡ ਸਰਚ ਜਰੀਏ ਲੱਭਣਾ ਸ਼ੁਰੂ ਕੀਤਾ। ਸਾਨੂੰ ਕਾਫੀ ਸਰਚ ਤੋਂ ਬਾਅਦ ਅਸਲ ਤਸਵੀਰ ਮਿਲੀ। ਅਸਲ ਤਸਵੀਰ Sukhbir Singh Badal ਦੇ ਫੇਸਬੁੱਕ ਪੇਜ ਵੱਲੋਂ 2011 ਵਿਚ ਸ਼ੇਅਰ ਕੀਤੀ ਗਈ ਸੀ ਜਿਸਦੇ ਵਿਚ ਕੀਤੇ ਵੀ ਸੁਖਬੀਰ ਬਾਦਲ ਦੀ ਜੇਬ 'ਚ ਨਸ਼ੇ ਦਾ ਸਮਾਨ ਨਹੀਂ ਵੇਖਿਆ ਜਾ ਸਕਦਾ ਹੈ।

4 ਅਕਤੂਬਰ 2011 ਨੂੰ ਸੁਖਬੀਰ ਸਿੰਘ ਬਾਦਲ ਦੇ ਫੇਸਬੁੱਕ ਪੇਜ ਵੱਲੋਂ ਇਹ ਤਸਵੀਰ ਸ਼ੇਅਰ ਕੀਤੀ ਗਈ ਸੀ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

CollageCollage

ਦੂਜੀ ਤਸਵੀਰ

ਦੂਜੀ ਤਸਵੀਰ ਸਾਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ Outlook ਦੀ ਫੋਟੋ ਗੈਲਰੀ ਵਿਚ ਮਿਲੀ। ਇਸ ਅਸਲ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ ਗਿਆ, "Union Minister of Food Processing Industries Harsimrat Kaur Badal with her husband and SAD chief Sukhbir Singh Badal at Parliament during the Budget Session, in New Delhi."

ii

ਇਸ ਤਸਵੀਰ ਵਿਚ ਵੀ ਉਨ੍ਹਾਂ ਦੀ ਜੇਬ 'ਚ ਨਸ਼ੇ ਦਾ ਸਮਾਨ ਨਹੀਂ ਸੀ। ਇਹ ਤਸਵੀਰ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

CollageCollage

ਕੁਝ ਦਿਨਾਂ ਪਹਿਲਾਂ ਇਸੇ ਦਾਅਵੇ ਨਾਲ ਆਪ ਆਗੂ ਭਗਵੰਤ ਮਾਨ ਦੀ ਐਡੀਟਡ ਤਸਵੀਰ ਵਾਇਰਲ ਕੀਤੀ ਗਈ ਸੀ ਜਿਸਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਵੱਲੋਂ ਕੀਤੀ ਗਈ ਸੀ। ਸਾਡੀ ਭਗਵੰਤ ਮਾਨ ਦੀ ਤਸਵੀਰ ਨੂੰ ਲੈ ਕੇ ਕੀਤੀ ਗਈ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰਾਂ ਨੂੰ ਐਡੀਟਡ ਪਾਇਆ ਹੈ। ਇਨ੍ਹਾਂ ਤਸਵੀਰਾਂ ਜਰੀਏ ਸੁਖਬੀਰ ਬਾਦਲ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।

Claim- Sukhbir Badal Eats Tobacco
Claimed By- Sarabjeet Singh and SM Users
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement