Fact Check: ਕੀ ਪੰਜਾਬ 'ਚ ਰਾਤ 12 ਵਜੇ ਤੋਂ ਬਾਅਦ 4 ਰੁਪਏ ਸਸਤਾ ਹੋਏਗਾ ਪੈਟਰੋਲ? ਜਾਣੋ ਪੂਰਾ ਸੱਚ
Published : Nov 17, 2021, 3:34 pm IST
Updated : Nov 17, 2021, 3:35 pm IST
SHARE ARTICLE
Fact Check: News of petrol price cut in rajasthan viral in the name of Punjab
Fact Check: News of petrol price cut in rajasthan viral in the name of Punjab

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪੈਟਰੋਲ-ਡੀਜ਼ਲ ਦੇ ਦਾਮਾਂ ਵਿਚ ਕਟੌਤੀ ਪੰਜਾਬ ਸਰਕਾਰ ਨਹੀਂ ਬਲਕਿ ਰਾਜਸਥਾਨ ਸਰਕਾਰ ਨੇ ਕੀਤਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੋਸਟ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਜ ਰਾਤ 12 ਵਜੇ ਤੋਂ ਬਾਅਦ ਪੈਟਰੋਲ 4 ਰੂਪਏ ਅਤੇ ਡੀਜ਼ਲ 5 ਰੁਪਏ ਸਸਤਾ ਹੋ ਜਾਵੇਗਾ। ਯੂਜ਼ਰ ਇਸ ਪੋਸਟ ਨੂੰ ਪੰਜਾਬ ਸਰਕਾਰ ਦਾ ਫੈਸਲਾ ਸਮਝ ਸ਼ੇਅਰ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪੈਟਰੋਲ-ਡੀਜ਼ਲ ਦੇ ਦਾਮਾਂ ਵਿਚ ਕਟੌਤੀ ਪੰਜਾਬ ਸਰਕਾਰ ਨਹੀਂ ਬਲਕਿ ਰਾਜਸਥਾਨ ਸਰਕਾਰ ਨੇ ਕੀਤਾ ਹੈ। ਰਾਜਸਥਾਨ ਸਰਕਾਰ ਦੇ ਫੈਸਲੇ ਨੂੰ ਪੰਜਾਬ ਦੇ ਨਾਂਅ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਪੰਜਾਬੀ ਨਿਊਜ਼ ਚੈੱਨਲ "ANB News" ਨੇ ਅੱਜ 17 ਨਵੰਬਰ 2021 ਨੂੰ ਪੋਸਟ ਸ਼ੇਅਰ ਕਰਦਿਆਂ ਲਿਖਿਆ, "ਵੱਡੀ ਖਬਰ : ਰਾਤ 12 ਵਜੇ ਤੋਂ ਪੈਟਰੋਲ 4 ਰੁਪਏ ਤੇ ਡੀਜ਼ਲ 5 ਰੁ. ਲੀਟਰ ਸਸਤਾ ਮਿਲੇਗਾ, ਸਰਕਾਰ ਨੇ ਵੈਟ ‘ਚ ਕੀਤੀ ਕਟੌਤੀ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਗੋਰ ਕਰਨ ਵਾਲੀ ਗੱਲ ਹੈ ਕਿ ਜੇਕਰ ਅਜਿਹਾ ਕੋਈ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੁੰਦਾ ਤਾਂ ਉਸਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ ਪਰ ਸਾਨੂੰ ਅਜਿਹੇ ਫੈਸਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਫੈਸਲੇ ਦੀ ਕੋਈ ਖਬਰ ਨਹੀਂ ਮਿਲੀ।

ਸਾਨੂੰ ਅਜਿਹੀਆਂ ਖਬਰਾਂ ਜ਼ਰੂਰ ਮਿਲੀਆਂ ਜਿਨ੍ਹਾਂ ਵੱਲੋਂ ਪੁਸ਼ਟੀ ਹੋਈ ਕਿ ਪੈਟਰੋਲ-ਡੀਜ਼ਲ ਦੇ ਦਾਮਾਂ ਵਿਚ ਵਾਇਰਲ ਦਾਅਵੇ ਵਰਗੀ ਕਟੌਤੀ ਦਾ ਫੈਸਲਾ ਰਾਜਸਥਾਨ ਸਰਕਾਰ ਵੱਲੋਂ 16 ਨਵੰਬਰ 2021 ਨੂੰ ਲਿਆ ਗਿਆ ਸੀ।

Business Today ਨੇ 16 ਨਵੰਬਰ 2021 ਨੂੰ ਇਸ ਕਟੌਤੀ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Rajasthan cuts petrol price by Rs 4 per litre, diesel by Rs 5/litre"

BT

ਇਸ ਖਬਰ ਵਿਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਟਵੀਟ ਇਸਤੇਮਾਲ ਕੀਤਾ ਗਿਆ ਸੀ। ਅਸ਼ੋਕ ਗਹਿਲੋਤ ਨੇ 16 ਨਵੰਬਰ 2021 ਨੂੰ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਸੀ ਕਿ ਰਾਜਸਥਾਨ ਵਿਚ "ਰਾਤ 12 ਵਜੇ ਤੋਂ ਬਾਅਦ ਪੰਜਾਬ 'ਚ ਪੈਟਰੋਲ 4 ਰੂਪਰ ਅਤੇ ਡੀਜ਼ਲ 5 ਰੁਪਏ ਸਸਤਾ ਹੋ ਜਾਵੇਗਾ।"

ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਰਾਜਸਥਾਨ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਖਬਰਾਂ ਇਥੇ, ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਵਧੇਰੀ ਜਾਣਕਾਰੀ ਲਈ ਅਸੀਂ ਇਸ ਦਾਅਵੇ ਨੂੰ ਲੈ ਕੇ ਪੰਜਾਬ ਪੈਟਰੋਲ ਯੂਨੀਅਨ ਦੇ ਪ੍ਰਧਾਨ ਅਸ਼ਵਿੰਦਰ ਮੌਂਗੀਆਂ ਨਾਲ ਗੱਲਬਾਤ ਕੀਤੀ। ਅਸ਼ਵਿੰਦਰ ਨੇ ਸਾਨੂੰ ਦੱਸਿਆ ਕਿ ਇਹ ਵਾਇਰਲ ਦਾਅਵਾ ਫਰਜ਼ੀ ਹੈ। ਅਸਲ ਵਿਚ ਇਹ ਫੈਸਲਾ ਪੰਜਾਬ ਸਰਕਾਰ ਨੇ ਨਹੀਂ ਬਲਕਿ ਰਾਜਸਥਾਨ ਸਰਕਾਰ ਨੇ ਲਿਆ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪੈਟਰੋਲ-ਡੀਜ਼ਲ ਦੇ ਦਾਮਾਂ ਵਿਚ ਕਟੌਤੀ ਪੰਜਾਬ ਸਰਕਾਰ ਨਹੀਂ ਬਲਕਿ ਰਾਜਸਥਾਨ ਸਰਕਾਰ ਨੇ ਕੀਤਾ ਹੈ। ਰਾਜਸਥਾਨ ਸਰਕਾਰ ਦੇ ਫੈਸਲੇ ਨੂੰ ਪੰਜਾਬ ਦੇ ਨਾਂਅ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

Claim- Punjab government going to cut down fuel prices from Midnight
Claimed By- FB Page ANB News
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement