ਤੱਥ ਜਾਂਚ: ਮਮਤਾ ਬੈਨਰਜੀ ਦੀ ਤਸਵੀਰ ਨੂੰ ਫਲਿੱਪ ਕਰ ਉਨ੍ਹਾਂ ਦੀ ਚੋਟ ਨੂੰ ਦੱਸਿਆ ਜਾ ਰਿਹਾ ਫਰਜ਼ੀ
Published : Mar 18, 2021, 1:42 pm IST
Updated : Mar 18, 2021, 1:43 pm IST
SHARE ARTICLE
Fake Post
Fake Post

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਮਮਤਾ ਬੈਨਰਜੀ ਦੀ ਤਸਵੀਰ ਨੂੰ ਫਲਿੱਪ ਕੀਤਾ ਗਿਆ ਹੈ ਜਿਸ ਕਰ ਕੇ ਪਲਾਸਟਰ ਉਹਨਾਂ ਦੇ ਸੱਜੇ ਪੈਰ 'ਤੇ ਦਿਖ ਰਿਹਾ ਹੈ। 

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੰਗਾਲ ਦੇ ਨੰਦੀਗ੍ਰਾਮ ਵਿਚ 10 ਮਾਰਚ ਨੂੰ ਹੋਏ ਚੋਣ ਪ੍ਰਚਾਰ ਦੌਰਾਨ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭੇਦਭਰੀ ਹਾਲਤ ਵਿਚ ਜ਼ਖ਼ਮੀ ਹੋ ਗਈ ਸੀ, ਜਿਸ ਦੌਰਾਨ ਉਹਨਾਂ ਦਾ ਇਕ ਪੈਰ ਜ਼ਖ਼ਮੀ ਹੋ ਗਿਆ ਸੀ ਅਤੇ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ 48 ਘੰਟਿਆਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਇਸ ਤੋਂ ਬਾਅਦ ਮਮਤਾ ਬੈਨਰਜੀ ਨੂੰ ਵੀਲ੍ਹਚੇਅਰ ਦਾ ਸਹਾਰਾ ਲੈਣਾ ਪਿਆ ਅਤੇ ਉਹਨਾਂ ਨੇ ਵੀਲ੍ਹਚੇਅਰ 'ਤੇ ਹੀ ਬੈਠ ਕੇ 14 ਮਾਰਚ ਨੂੰ ਅਪਣੀ ਪਾਰਟੀ ਦੇ ਰੋਡ ਸ਼ੋਅ ਦੀ ਅਗਵਾਈ ਕੀਤੀ।  ਇਸੇ ਦੇ ਚਲਦਿਆਂ ਹੁਣ ਮਮਤਾ ਬੈਨਰਜੀ ਦੀਆਂ ਜਖ਼ਮੀ ਹਾਲਤ ਵਿਚ ਦੋ ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਪਹਿਲੀ ਤਸਵੀਰ ਵਿਚ ਉਹ ਬੈੱਡ 'ਤੇ ਲੇਟੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਹਨਾਂ ਦੇ ਖੱਬੇ ਪੈਰ 'ਤੇ ਪਲਾਸਟਰ ਲੱਗਾ ਹੋਇਆ ਹੈ। ਦੂਜੀ ਤਸਵੀਰ ਵਿਚ ਉਹ ਵੀਲ੍ਹਚੇਅਰ 'ਤੇ ਬੈਠੀ ਹੋਈ ਹੈ ਪਰ ਉਹਨਾਂ ਦੇ ਸੱਜੇ ਪੈਰ 'ਤੇ ਪਲਾਸਟਰ ਲੱਗਾ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਜਖ਼ਮੀ ਹੋਣ ਦਾ ਨਾਟਕ ਕਰ ਰਹੀ ਹੈ ਤੇ ਦੋ ਦਿਨ ਵਿਚ ਹੀ ਖੱਬੇ ਪੈਰ 'ਤੇ ਲੱਗਾ ਪਲਾਸਟਰ ਸੱਜੇ 'ਤੇ ਲੱਗ ਗਿਆ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਮਮਤਾ ਬੈਨਰਜੀ ਦੀ ਵੀਲ੍ਹਚੇਅਰ 'ਤੇ ਬੈਠਿਆਂ ਦੀ ਤਸਵੀਰ ਨੂੰ ਫਲਿੱਪ ਕੀਤਾ ਗਿਆ ਹੈ ਜਿਸ ਕਰ ਕੇ ਪਲਾਸਟਰ ਉਹਨਾਂ ਦੇ ਸੱਜੇ ਪੈਰ 'ਤੇ ਦਿਖ ਰਿਹਾ ਹੈ। 

ਵਾਇਰਲ ਪੋਸਟ 

ਟਵਿੱਟਰ ਯੂਜ਼ਰ Mahesh Chawan ਨੇ 18 ਮਾਰਚ ਨੂੰ ਵਾਇਰਲ ਤਸਵੀਰਾਂ ਨੂੰ ਸ਼ੇਅਰ ਕੀਤਾ ਅਤੇ ਕੈਪਸ਼ਨ ਲਿਖਿਆ, "In two days bandage dressing changed from left to right leg, see the Bengal nautanki ! #MamataBanerjee #BengalElections2021 #BattleForBengal @AmitShah @narendramodi @JPNadda @JagratiGupta3 @AARathod10007@Samrat___ashok @AdiAfzalpurkar @gauri45 #RSS #rssಕಾರ್ಯಕರ್ತ @BYVijayendra''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਪੜਤਾਲ 

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਪਹਿਲਾਂ ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ ਕਈ ਮੀਡੀਆ ਰਿਪੋਰਟਸ ਵਿਚ 11 ਮਾਰਚ ਨੂੰ ਅਪਲੋਡ ਕੀਤੀ ਮਿਲੀ। ਅਪਲੋਡ ਕੀਤੀ ਤਸਵੀਰ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਲਾਸਟਰ ਮਮਤਾ ਬੈਨਰਜੀ ਦੇ ਖੱਬੇ ਪੈਰ 'ਤੇ ਲੱਗਾ ਹੋਇਆ ਹੈ। 

Photo

Photo
 

ਇਸ ਤੋਂ ਬਾਅਦ ਅਸੀਂ ਦੂਜੀ ਤਸਵੀਰ ਨੂੰ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ ਵੀ ਕਈ ਮੀਡੀਆ ਰਿਪੋਰਟਸ ਵਿਚ ਅਪਲੋਡ ਕੀਤੀ ਮਿਲੀ। 

ਸਾਨੂੰ swarajyamag.com ਦੀ ਰਿਪੋਰਟ ਮਿਲੀ ਜਿਸ ਵਿਚ ਤਸਵੀਰ ਅਪਲੋਡ ਕੀਤੀ ਗਈ ਸੀ। ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਪਲਾਸਟਰ ਮਮਤਾ ਬੈਨਰਜੀ ਦੇ ਖੱਬੇ ਪੈਰ 'ਤੇ ਹੀ ਲੱਗਾ ਹੋਇਆ ਹੈ। ਤਸਵੀਰ ਨੂੰ ਦੇਠਾਂ ਦੇਖਿਆ ਜਾ ਸਕਦਾ ਹੈ। 

Photo

ਸਾਨੂੰ ਇਹ ਤਸਵੀਰ Banglar Gorbo Mamata ਦੇ ਅਧਿਕਾਰਕ ਟਵਿੱਟਰ ਹੈਂਡਲ 'ਤੇ 12 ਮਾਰਚ ਨੂੰ ਅਪਲੋਡ ਕੀਤੀ ਮਿਲੀ।  

Photo

ਮਤਲਬ ਸਾਫ਼ ਹੈ ਕਿ ਮਮਤਾ ਬੈਨਰਜੀ ਦੇ ਖੱਬੇ ਪੈਰ 'ਤੇ ਹੀ ਪਲਾਸਟਰ ਲੱਗਾ ਹੋਇਆ ਹੈ। ਤਸਵੀਰ ਨੂੰ ਫਲਿੱਪ ਕੀਤਾ ਗਿਆ ਹੈ ਇਸ ਲਈ ਪਲਾਸਟਰ ਸੱਜੇ ਪੈਰ 'ਤੇ ਲੱਗਾ ਦਿਖਾਈ ਦੇ ਰਿਹਾ ਹੈ। 

ਵਾਇਰਲ ਤਸਵੀਰ ਤੇ ਅਸਲ ਤਸਵੀਰ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ। 

Photo

ਇਸ ਦੇ ਨਾਲ ਹੀ ਮਮਤਾ ਬੈਨਰਜੀ ਵੱਲੋਂ ਵੀਲ੍ਹਚੇਅਰ 'ਤੇ ਕੱਢੀ ਗਈ ਚੁਣਾਵੀ ਰੈਲੀ ਦਾ ਵੀਡੀਓ ਵੀ ਹੇਠਾਂ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਲਾਸਟਰ ਉਹਨਾਂ ਦੇ ਖੱਬੇ ਪੈਰ 'ਤੇ ਹੀ ਹੈ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮਮਤਾ ਬੈਨਰਜੀ ਦੇ ਜਖ਼ਮੀ ਹੋਣ ਨੂੰ ਲੈ ਕੇ ਦਾਅਵਾ ਵਾਇਰਲ ਹੋ ਚੁੱਕਾ ਹੈ ਕਿ ਮਮਤਾ ਬੈਨਰਜੀ ਜਖ਼ਮੀ ਹੋਣ ਦਾ ਨਾਟਕ ਕਰ ਰਹੀ ਹੈ ਅਤੇ ਬਿਨ੍ਹਾ ਕਿਸੇ ਸਹਾਰੇ ਦੇ ਵੀਲ੍ਹਚੇਅਰ ਤੋਂ ਉੱਠ ਕੇ ਚੱਲਣ ਲੱਗ ਪਈ ਹੈ। ਇਸ ਦਾਅਵੇ ਨੂੰ ਲੈ ਸਪੋਕਸਮੈਨ ਨੇ ਫੈਕਟ ਚੈੱਕ ਵੀ ਕੀਤਾ ਸੀ ਜਿਸ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। 

Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਨੂੰ ਫਲਿੱਪ ਕੀਤਾ ਗਿਆ ਹੈ ਜਿਸ ਕਰ ਕੇ ਪਲਾਸਟਰ ਉਹਨਾਂ ਦੇ ਸੱਜੇ ਪੈਰ 'ਤੇ ਦਿਖ ਰਿਹਾ ਹੈ।

Claim:  ਮਮਤਾ ਬੈਨਰਜੀ ਜਖ਼ਮੀ ਹੋਣ ਦਾ ਕਰ ਰਹੀ ਹੈ ਨਾਟਕ
Claimed By: Mahesh Chawan‏ 
Fact Check: ਫਰਜ਼ੀ 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement