
ਸਪੋਕਸਮੈਨ ਨੇ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਮਮਤਾ ਬੈਨਰਜੀ ਦੀ ਪੁਰਾਣੀ ਤਸਵੀਰ ਨੂੰ ਐਡਿਟ ਕਰ ਕੇ ਅਸਲ ਤਸਵੀਰ ਵਿਚ ਲਗਾਇਆ ਗਿਆ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨੰਦੀਗ੍ਰਾਮ ਵਿਚ 10 ਮਾਰਚ ਨੂੰ ਹੋਏ ਚੋਣ ਪ੍ਰਚਾਰ ਦੌਰਾਨ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭੇਦਭਰੀ ਹਾਲਤ ਵਿਚ ਜ਼ਖ਼ਮੀ ਹੋ ਗਈ ਸੀ ਜਿਸ ਦੌਰਾਨ ਉਹਨਾਂ ਦਾ ਇਕ ਪੈਰ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਮਮਤਾ ਬੈਨਰਜੀ ਨੂੰ ਵੀਲ੍ਹਚੇਅਰ ਦਾ ਸਹਾਰਾ ਲੈਣਾ ਪਿਆ ਅਤੇ ਵੀਲ੍ਹਚੇਅਰ 'ਤੇ ਹੀ ਬੈਠ ਕੇ 14 ਮਾਰਚ ਨੂੰ ਅਪਣੀ ਪਾਰਟੀ ਦੇ ਰੋਡ ਸ਼ੋਅ ਦੀ ਅਗਵਾਈ ਕੀਤੀ। ਇਸੇ ਰੋਡ ਸ਼ੋਅ ਦੇ ਚਲਦੇ ਹੁਣ ਮਮਤਾ ਬੈਨਰਜੀ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨਾਲ ਮਮਤਾ ਬੈਨਰਜੀ 'ਤੇ ਤਨਜ਼ ਕੱਸਿਆ ਜਾ ਰਿਹਾ ਹੈ। ਤਸਵੀਰ ਵਿਚ ਕੁੱਝ ਲੋਕਾਂ ਨੇ ਵੀਲ੍ਹਚੇਅਰ ਨੂੰ ਪਿੱਛੇ ਤੋਂ ਫੜਿਆ ਹੋਇਆ ਹੈ ਅਤੇ ਮਮਤਾ ਬੈਨਰਜੀ ਬਿਨ੍ਹਾ ਕਿਸੇ ਸਹਾਰੇ ਦੇ ਵੀਲ੍ਹਚੇਅਰ ਦੇ ਅੱਗੇ ਚਲਦੀ ਦਿਖਾਈ ਦੇ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਦੀ ਚੋਟ ਫਰਜ਼ੀ ਸੀ ਅਤੇ ਉਹ ਜ਼ਖ਼ਮੀ ਹੋਣ ਦਾ ਨਾਟਕ ਕਰ ਰਹੀ ਸੀ।
ਸਪੋਕਸਮੈਨ ਨੇ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਮਮਤਾ ਬੈਨਰਜੀ ਦੀ ਪੁਰਾਣੀ ਤਸਵੀਰ ਨੂੰ ਐਡਿਟ ਕਰ ਕੇ ਅਸਲ ਤਸਵੀਰ ਵਿਚ ਲਗਾਇਆ ਗਿਆ ਹੈ।
ਵਾਇਰਲ ਪੋਸਟ
ਟਵਿੱਟਰ ਯੂਜ਼ਰ प्रिया सिंह ਨੇ 15 ਮਾਰਚ ਨੂੰ ਵਾਇਰਲ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ ਲਿਖਿਆ, ''ये दो दिन पहले पाँव में पलस्तर बांधे कराह रही थीं, आज दिन भर व्हीलचेयर पर घूम रही थीं, अब शाम को व्हीलचेयर से उठ कर चल पड़ीं। बंगाल में चमत्कार पर चमत्कार हो रहे हैं।''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਵਾਇਰਲ ਤਸਵੀਰ ਨੂੰ ਲੈ ਕੇ ਕੁੱਝ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ ਮਮਤਾ ਬੈਨਰਜੀ ਦੀ ਵੀਲ੍ਹਚੇਅਰ 'ਤੇ ਬੈਠਿਆਂ ਦੀ ਤਸਵੀਰ hindustantimes ਦੀ ਇਕ ਰਿਪੋਰਟ ਵਿਚ ਅਪਲੋਡ ਕੀਤੀ ਮਿਲੀ। ਇਹ ਰਿਪੋਰਟ 14 ਮਾਰਚ ਨੂੰ ਅਪਲੋਡ ਕੀਤੀ ਗਈ ਸੀ। ਰਿਪੋਰਟ ਅਨੁਸਾਰ ਮਮਤਾ ਬੈਨਰਜੀ ਨੰਦੀਗਰਾਮ ਦਿਵਸ ਮੌਕੇ ਇਕ ਜਲੂਸ ਵਿਚ ਸ਼ਾਮਲ ਹੋਈ। ਉਹਨਾਂ ਦੇ ਸੱਟ ਲੱਗਣ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਜਨਤਕ ਦੌਰਾ ਸੀ। 14 ਮਾਰਚ 2007 ਨੂੰ ਨੰਦੀਗਰਾਮ ਵਿਚ ਪੁਲਿਸ ਫਾਇਰਿੰਗ ਵਿਚ 14 ਵਿਅਕਤੀ ਮਾਰੇ ਗਏ ਸਨ। ਇਹ ਜਲੂਸ ਉਨ੍ਹਾਂ ਦੀ ਯਾਦ ਵਿਚ ਆਯੋਜਿਤ ਕੀਤਾ ਗਿਆ ਸੀ।
ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ।
ਇਸ ਤੋਂ ਇਲਾਵਾ
ਮਮਤਾ ਬੈਨਰਜੀ ਵੱਲੋਂ ਵੀਲ੍ਹਚੇਅਰ 'ਤੇ ਕੱਢੀ ਗਈ ਚੁਣਾਵੀ ਰੈਲੀ ਦਾ ਵੀਡੀਓ ਵੀ ਹੇਠਾਂ ਦੇਖਿਆ ਜਾ ਸਕਦਾ ਹੈ।
ਜੇ ਗੱਲ ਕੀਤੀ ਜਾਵੇ ਰਿਪੋਰਟ ਵਿਚ ਪ੍ਰਕਾਸ਼ਿਤ ਕੀਤੀ ਗਈ ਤਸਵੀਰ ਦੀ ਤਾਂ ਉਹ ਹੂਬਹੂ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਹੈ ਪਰ ਵਾਇਰਲ ਤਸਵੀਰ ਵਿਚ ਸਿਰਫ਼ ਮਮਤਾ ਬੈਨਰਜੀ ਨੂੰ ਤੁਰਦੇ ਹੋਏ ਦਿਖਾਇਆ ਗਿਆ ਹੈ। ਵਾਇਰਲ ਤਸਵੀਰ ਵਿਚੋਂ ਮਮਤਾ ਬੈਨਰਜੀ ਦੀ ਤਸਵੀਰ ਕਰਾਪ ਕਰ ਕੇ yandex ਵਿਚ ਅਪਲੋਡ ਕੀਤਾ। ਸਾਨੂੰ ਵਾਇਰਲ ਤਸਵੀਰ ਵਿਚ ਲੱਗੀ ਮਮਤਾ ਬੈਨਰਜੀ ਦੀ ਤਸਵੀਰ ਨਾਲ ਮੇਲ ਖਾਂਦੀ ਤਸਵੀਰ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਵਿਚ ਅਪਲੋਡ ਕੀਤੀ ਮਿਲੀ। ਤਸਵੀਰ ਵਿਚ ਮਮਤਾ ਬੈਨਰਜੀ ਦੀ ਸਾੜੀ ਦਾ ਰੰਗ ਥੋੜ੍ਹਾ ਗਹਿਰਾ ਹੈ।
ਵਾਇਰਲ ਹੋ ਰਹੀ ਤਸਵੀਰ ਅਤੇ ਅਸਲ ਤਸਵੀਰ ਵਿਚ ਫਰਕ ਹੇਠਾਂ ਦੇਖਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਜ਼ਰੀਏ ਕੀਤਾ ਜਾ ਰਿਹਾ ਦਾਅਵਾ ਗਲਤ ਹੈ ਅਤੇ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ।
Claim: ਮਮਤਾ ਬੈਨਰਜੀ ਦੀ ਚੋਟ ਫਰਜ਼ੀ ਸੀ ਅਤੇ ਉਹ ਜਖ਼ਮੀ ਹੋਣ ਦਾ ਨਾਟਕ ਕਰ ਰਹੀ ਸੀ।
Claimed By: ਟਵਿੱਟਰ ਯੂਜ਼ਰ प्रिया सिंह
Fact Check: ਫਰਜ਼ੀ