
ਵਾਇਰਲ ਪੋਸਟ ਫਰਜ਼ੀ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2014 ਦਾ ਹੈ ਅਤੇ ਇਸਦਾ ਆਪ ਦੀ ਪੰਜਾਬ ਚੋਣਾਂ 2022 ਵਿਚ ਜਿੱਤ ਨਾਲ ਕੋਈ ਵੀ ਸਬੰਧ ਨਹੀਂ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਸਿੱਖ ਵਿਅਕਤੀਆਂ ਵੱਲੋਂ ਇੱਕ ਹਿੰਦੂ ਸਾਧੂ ਨਾਲ ਬਦਸਲੂਕੀ ਕਰਦਿਆਂ ਵੇਖਿਆ ਜਾ ਸਕਦਾ ਹੈ। ਹੁਣ ਵੀਡੀਓ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ 'ਚ AAP ਦੀ ਸਰਕਾਰ ਆਉਣ ਮਗਰੋਂ ਹਿੰਦੂ ਸਾਧੂਆਂ ਨਾਲ ਕੁੱਟਮਾਰ ਸ਼ੁਰੂ ਹੋ ਗਈ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਫਰਜ਼ੀ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2014 ਦਾ ਹੈ ਅਤੇ ਇਸਦਾ ਆਪ ਦੀ ਪੰਜਾਬ ਚੋਣਾਂ 2022 ਵਿਚ ਜਿੱਤ ਨਾਲ ਕੋਈ ਵੀ ਸਬੰਧ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Jitendra Bamniya" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "आम आदमी पार्टी के राज आते ही साधूओ पर हत्याचार …"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵਾਇਰਲ ਵੀਡੀਓ 2014 ਦਾ ਹੈ
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਮੀਡੀਆ ਅਦਾਰੇ ਜਗਬਾਣੀ ਨੇ ਵੀਡੀਓ ਦਾ ਸਕ੍ਰੀਨਸ਼ੋਟ ਸ਼ੇਅਰ ਕਰਦਿਆਂ ਆਪਣੇ ਫੇਸਬੁੱਕ ਪੋਸਟ 'ਚ ਲਿਖਿਆ, "ਨਾਗੇ ਸਾਧੂ ਦੀ ਕੁੱਟਮਾਰ ਵਾਲੀ ਵੀਡੀਓ ਮਾਮਲੇ 'ਚ ਆਇਆ ਨਵਾਂ ਮੋੜ"
ਇਸ ਪੋਸਟ ਵਿਚ ਉਨ੍ਹਾਂ ਨੇ ਇੱਕ ਖਬਰ ਦਾ ਲਿੰਕ ਵੀ ਸਾਂਝਾ ਕੀਤਾ ਸੀ। ਹਾਲਾਂਕਿ ਲਿੰਕ ਕੰਮ ਨਹੀਂ ਕਰ ਰਿਹਾ ਸੀ।
ਇਸ ਪੋਸਟ ਤੋਂ ਇਹ ਗੱਲ ਸਾਫ ਹੋਈ ਕਿ ਵੀਡੀਓ 2014 ਦਾ ਹੈ ਅਤੇ ਵੀਡੀਓ ਵਿਚ ਨਾਗਾ ਸਾਧੂ ਨਾਲ ਬਦਸਲੂਕੀ ਕੀਤੀ ਗਈ ਹੈ।
ਅੱਗੇ ਵਧਦਿਆਂ ਅਸੀਂ ਮਾਮਲੇ ਨੂੰ ਲੈ ਕੇ ਤਲਾਸ਼ ਜਾਰੀ ਰੱਖੀ ਅਤੇ ਸਾਨੂੰ ਇਸ ਮਾਮਲੇ ਨੂੰ ਲੈ ਕੇ ਕੁਝ ਖਬਰਾਂ ਮਿਲੀਆਂ। ਕੁਝ ਸਥਾਨਕ ਮੀਡੀਆ ਵੈੱਬਸਾਈਟ ਨੇ ਵੀਡੀਓ ਨੂੰ ਪੰਜਾਬ ਦੇ ਫ਼ਗਵਾੜ੍ਹਾ ਹਾਈਵੇ ਦਾ ਦੱਸਿਆ।
ਵੈੱਬਸਾਈਟ ਸਿੰਘ ਸਟੇਸ਼ਨ ਨੇ 13 ਜੁਲਾਈ 2014 ਨੂੰ ਆਪਣੀ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Phagwara Naga Sadhu Beating: Police Case registered against three"
SinghStation
ਖਬਰ ਅਨੁਸਾਰ ਮਾਮਲਾ 12 ਜੁਲਾਈ 2014 ਦਾ ਹੈ ਜਦੋਂ ਫ਼ਗਵਾੜ੍ਹਾ ਹਾਈਵੇ 'ਤੇ ਇੱਕ ਨਾਗਾ ਸਾਧੂ ਨਾਲ ਬਦਸਲੂਕੀ ਕੀਤੀ ਗਈ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਹੁਣ 3 ਅਣਪਛਾਤੇ ਲੋਕਾਂ 'ਤੇ ਫ਼ਗਵਾੜ੍ਹਾ ਪੁਲਿਸ ਨੇ FIR ਦਰਜ਼ ਕਰ ਦਿੱਤੀ ਹੈ।
ਦੱਸ ਦਈਏ ਕਿ ਇਸ ਵੀਡੀਓ ਨੂੰ ਲੈ ਕੇ ਅਗਸਤ 2014 ਵਿਚ Daily Mail UK ਨੇ ਵੀ ਖਬਰ ਪ੍ਰਕਾਸ਼ਿਤ ਕੀਤੀ ਸੀ।
ਮਤਲਬ ਸਾਫ ਸੀ ਕਿ 2014 ਦੇ ਵੀਡੀਓ ਨੂੰ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਚੋਣਾਂ 2022 ਦੀ ਜਿੱਤ ਨਾਲ ਜੋੜ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਫਰਜ਼ੀ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2014 ਦਾ ਹੈ ਅਤੇ ਇਸਦਾ ਆਪ ਦੀ ਪੰਜਾਬ ਚੋਣਾਂ 2022 ਵਿਚ ਜਿੱਤ ਨਾਲ ਕੋਈ ਵੀ ਸਬੰਧ ਨਹੀਂ ਹੈ।
Claim- Hindu Sadhu Getting Beaten In Punjab After AAP Victory
Claimed By- FB User Jitendra Bamniya
Fact Check- Fake