
ਵਾਇਰਲ ਹੋ ਰਿਹਾ ਵੀਡੀਓ ਜੋਧਪੁਰ ਦਾ ਨਹੀਂ ਬਲਕਿ ਕਲਕੱਤਾ ਦਾ ਹੈ। ਇਸ ਵੀਡੀਓ ਦਾ ਕਾਂਗਰੇਸ ਦੇ ਕਿਸੇ ਆਗੂ ਨਾਲ ਕੋਈ ਸਬੰਧ ਨਹੀਂ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਰੇਡ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਰੋੜਾਂ ਰੁਪਇਆ ਇਸ ਰੇਡ ਵਿਚ ਫੜ੍ਹਿਆ ਗਿਆ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਜੋਧਪੁਰ ਦਾ ਹੈ ਜਿੱਥੇ ਕਾਂਗਰੇਸ ਆਗੂ ਦੇ ਘਰ 'ਤੇ ED ਵੱਲੋਂ ਰੇਡ ਕੀਤੀ ਗਈ ਅਤੇ ਕਰੋੜਾਂ ਰੁਪਇਆ ਬਰਾਮਦ ਕੀਤਾ ਗਿਆ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਕਾਂਗਰੇਸ ਤੇ ਆਪ ਦੋਵੇਂ ਧਿਰਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਫੇਸਬੁੱਕ ਪੇਜ "Jabalpur News" ਨੇ 11 ਨਵੰਬਰ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "जोधपुर में *रावत मिष्ठान भंडार* के मालिक (कांग्रेस नेता) के घर रेड पड़ी। क्या ये सब मोदी जी ही करवा रहे हैं? केजरीवाल की पार्टी के सिसोदिया की तरह इनके घर में भी कुछ नहीं मिला। आप खुद ही देखिए! *ये सब चुनाव में खर्च होना था!!*"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਜੋਧਪੁਰ ਦਾ ਨਹੀਂ ਬਲਕਿ ਕਲਕੱਤਾ ਦਾ ਹੈ। ਇਸ ਵੀਡੀਓ ਦਾ ਕਾਂਗਰੇਸ ਦੇ ਕਿਸੇ ਆਗੂ ਨਾਲ ਕੋਈ ਸਬੰਧ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਵਾਇਰਲ ਵੀਡੀਓ ਕਲਕੱਤਾ ਦਾ ਹੈ
ਸਾਨੂੰ ਇਹ ਵੀਡੀਓ ਟਵਿੱਟਰ 'ਤੇ 10 ਸਤੰਬਰ 2022 ਦਾ ਸ਼ੇਅਰ ਕੀਤਾ ਮਿਲਿਆ। ਟਵਿੱਟਰ ਯੂਜ਼ਰ "Manoj Bhaskar" ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕਲਕੱਤਾ ਦਾ ਦੱਸਿਆ ਅਤੇ ਕੈਪਸ਼ਨ ਲਿਖਿਆ, "#ED recovers over Rs 40 crores amidst raids from a #Kolkata-based businessman Nesar Ahmed Khan in connection with mobile gaming app fraud. Khan’s son Amir launched an app E-Nuggets, which was designed for the purpose of defrauding public. Counting still goin in."
ED raids underway at a businessman's premises in Kolkata in a money laundering case. Over 40 crores cash has been recovered by ED officials during the searches in Kolkata related to mobile gaming app fraud case. Counting is still on.#ed pic.twitter.com/mOImCLtF3c
— Manoj Bhaskar (@bhaskarmzv) September 10, 2022
ਡਿਸਕ੍ਰਿਪਸ਼ਨ ਅਨੁਸਾਰ ਇਹ ਮਾਮਲਾ ਕਲਕੱਤਾ ਦਾ ਹੈ ਜਿਥੇ ਇੱਕ ਗੇਮਿੰਗ ਫਰੌਡ ਐੱਪ ਸਬੰਧ 'ਚ ਇੱਕ ਵਪਾਰੀ ਦੇ ਘਰ ਰੇਡ ਕੀਤੀ ਜਾਂਦੀ ਹੈ ਅਤੇ 40 ਕਰੋੜ ਤੋਂ ਵੱਧ ਪੇਸ਼ ਬਰਾਮਦ ਹੁੰਦਾ ਹੈ।
ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਅਤੇ ਉਨ੍ਹਾਂ ਖਬਰਾਂ ਵਿਚ ਇਸ ਵੀਡੀਓ ਦਾ ਵੀ ਇਸਤੇਮਾਲ ਕੀਤਾ ਗਿਆ ਸੀ।
ਇਸ ਮਾਮਲੇ ਨੂੰ ਲੈ ਕੇ NDTV ਨੇ 11 ਸਤੰਬਰ 2022 ਨੂੰ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Heaps Of Cash Found At Kolkata Firm In Raid, Counting Machines Busy"
NDTV Report
ਇਸ ਖਬਰ ਵਿਚ ਵਾਇਰਲ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ ਅਤੇ ਖਬਰ ਅਨੁਸਾਰ, "ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ ਤਲਾਸ਼ੀ ਮੁਹਿੰਮ ਦੌਰਾਨ ਕੋਲਕਾਤਾ ਵਿੱਚ ਇੱਕ ਕਾਰੋਬਾਰੀ ਦੇ ਘਰੋਂ 17 ਕਰੋੜ ਰੁਪਏ ਤੋਂ ਵੱਧ ਦੀ ਬਰਾਮਦਗੀ ਕੀਤੀ ਗਈ ਹੈ। ਐਂਟੀ ਮਨੀ ਲਾਂਡਰਿੰਗ ਏਜੰਸੀ ਨੇ ਕੋਲਕਾਤਾ ਵਿੱਚ ਛੇ ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ ਵਿੱਚ ਇੱਕ ਗਾਰਡਨ ਰੀਚ ਖੇਤਰ ਵੀ ਸ਼ਾਮਲ ਹੈ, ਜਿੱਥੇ ਈਡੀ ਨੇ ਬਰਾਮਦ ਕੀਤੀ ਰਕਮ ਦੀ ਗਿਣਤੀ ਕਰਨ ਲਈ ਨਕਦੀ ਗਿਣਨ ਵਾਲੀਆਂ ਮਸ਼ੀਨਾਂ ਲਿਆਂਦੀਆਂ। ਸ਼ਨੀਵਾਰ ਸਵੇਰੇ ਆਮਿਰ ਖਾਨ ਦੇ ਘਰ ਤਲਾਸ਼ੀ ਸ਼ੁਰੂ ਕੀਤੀ ਗਈ, ਜਿਸ ਬਾਰੇ ਈਡੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਏਜੰਸੀ ਨਾਲ ਸਹਿਯੋਗ ਨਹੀਂ ਕਰ ਰਿਹਾ ਹੈ। ਨਕਦੀ ਦੀ ਗਿਣਤੀ ਐਤਵਾਰ ਸਵੇਰੇ ਖਤਮ ਹੋ ਗਈ। ਈਡੀ ਨੇ ਕਿਹਾ ਕਿ ਛਾਪੇਮਾਰੀ ਦੌਰਾਨ 17 ਕਰੋੜ 32 ਲੱਖ ਰੁਪਏ ਬਰਾਮਦ ਕੀਤੇ ਗਏ ਹਨ।"
ਮਤਲਬ ਸਾਫ ਸੀ ਕਿ ਮਾਮਲਾ ਜੋਧਪੁਰ ਦਾ ਨਹੀਂ ਬਲਕਿ ਕਲਕੱਤਾ ਦਾ ਹੈ।
ਦੱਸ ਦਈਏ ਕਿ ਇਹ ਵੀਡੀਓ ਪਹਿਲਾਂ ਵੀ ਕਈ ਫਰਜ਼ੀ ਦਾਅਵਿਆਂ ਨਾਲ ਵਾਇਰਲ ਹੋ ਚੁੱਕੀ ਹੈ। ਅਕਤੂਬਰ 2022 ਵਿਚ ਇਸ ਵੀਡੀਓ ਨੂੰ ਆਮ ਆਦਮੀ ਪਾਰਟੀ ਦੇ ਆਗੂ ਘਰ ਹੋਈ ਰੇਡ ਦਾ ਦੱਸਕੇ ਵਾਇਰਲ ਕੀਤਾ ਗਿਆ ਸੀ। ਸਾਡੀ ਪਿਛਲੀ ਪੜਤਾਲ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਜੋਧਪੁਰ ਦਾ ਨਹੀਂ ਬਲਕਿ ਕਲਕੱਤਾ ਦਾ ਹੈ। ਇਸ ਵੀਡੀਓ ਦਾ ਕਾਂਗਰੇਸ ਦੇ ਕਿਸੇ ਆਗੂ ਨਾਲ ਕੋਈ ਸਬੰਧ ਨਹੀਂ ਹੈ।