ਦੀਪ ਸਿੱਧੂ ਦੀ ਫੋਟੋ ਨੂੰ ਲੈ ਕੇ ਚੁੱਕੇ ਸਵਾਲ 'ਤੇ ਸਿੱਖ ਬੁਜ਼ੁਰਗ ਦੀ ਕੁੱਟਮਾਰ ਦਾ ਇਹ ਮਾਮਲਾ ਕਿਸਾਨ ਸੰਘਰਸ਼ ਨਾਲ ਸਬੰਧਿਤ ਨਹੀਂ ਹੈ
Published : Feb 19, 2024, 7:03 pm IST
Updated : Feb 29, 2024, 5:12 pm IST
SHARE ARTICLE
Fact Check Deep Sidhu Farmers Protest Viral Video Fake News
Fact Check Deep Sidhu Farmers Protest Viral Video Fake News

ਵਾਇਰਲ ਹੋ ਰਿਹਾ ਮਾਮਲਾ ਹਾਲੀਆ ਨਹੀਂ ਬਲਕਿ ਦਿਸੰਬਰ 2023 ਦਾ ਹੈ ਅਤੇ ਇਸਦਾ ਕਿਸੇ ਵੀ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

RSFC (Team Mohali)- ਕਿਸਾਨ ਸੰਘਰਸ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੂੜ ਪ੍ਰਚਾਰ ਜਾਰੀ ਹੈ। ਹੁਣ ਅਜਿਹਾ ਹੀ ਇੱਕ ਦਾਅਵਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ ਜਿਸਦੇ ਵਿਚ ਇੱਕ ਨਿਹੰਗ ਸਿੰਘ ਨੂੰ ਇੱਕ ਬੁਜ਼ੁਰਗ ਸਿੱਖ ਵਿਅਕਤੀ ਦੀ ਕੁੱਟਮਾਰ 'ਤੇ ਦਸਤਾਰ ਦੀ ਬੇਅਦਬੀ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਾਲੀਆ ਕਿਸਾਨ ਅੰਦੋਲਨ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਨਿਹੰਗ ਸਿੰਘ ਨੇ ਇੱਕ ਕਿਸਾਨ ਦੀ ਸਿਰਫ ਇਸ ਗੱਲ 'ਤੇ ਕੁੱਟਮਾਰ ਕਰ ਦਿੱਤੀ ਕਿਓਂਕਿ ਉਸਨੇ ਸੰਘਰਸ਼ ਵਿਚ ਦੀਪ ਸਿੱਧੂ ਦੀ ਫੋਟੋ ਦੇ ਇਸਤਮਾਲ ਕਰਨ ਨੂੰ ਲੈ ਕੇ ਸਵਾਲ ਚੁੱਕਿਆ ਸੀ।

X ਅਕਾਊਂਟ "Jitendra pratap singh" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "यह देखिए यह अराजक और बेशर्म लोग जो निहंग सिख हैं एक बुजुर्ग सिख को किस तरह से पीट रहे हैं उनकी दस्तार पगड़ी सड़क पर फेंक रहे हैं बुजुर्ग सिख ने इन निहंगों से बस इतना पूछ लिया था कि जब यह किसानों का आंदोलन है तो आप यहां दीप सिंह संधू के फोटो लेकर क्यों घूम रहे हो इतनी सी बात पर निहंगों ने बुजुर्ग सिख को बुरी तरह से पीटना शुरू किया उन्हें सड़कों पर घसीट घसीट कर मारा उनकी दस्तार और पगड़ी उठाकर फेंक दी"

 

 

ਦੱਸ ਦਈਏ ਕਿ ਇਸ ਯੂਜ਼ਰ ਨੂੰ ਸੋਸ਼ਲ ਮੀਡੀਆ ਦੇ X ਪਲੇਟਫਾਰਮ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਫਾਲੋ ਕੀਤਾ ਗਿਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਮਾਮਲਾ ਹਾਲੀਆ ਨਹੀਂ ਬਲਕਿ ਦਿਸੰਬਰ 2023 ਦਾ ਹੈ ਅਤੇ ਇਸਦਾ ਕਿਸੇ ਵੀ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਇਹ ਮਾਮਲਾ ਮੋਹਾਲੀ ਦਾ ਹੈ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੱਗੇ ਮੋਰਚੇ 'ਚ ਇੱਕ ਬੁਜ਼ੁਰਗ ਸਿੱਖ ਵੱਲੋਂ ਵਾਰਿਸ ਪੰਜਾਬ ਦੇ ਦੀਪ ਸਿੱਧੂ ਦੀ ਤਸਵੀਰ 'ਤੇ ਸਵਾਲ ਕਰਨ 'ਤੇ ਇੱਕ ਨਿਹੰਗ ਸਿੰਘ ਵੱਲੋਂ ਬੁਜ਼ੁਰਗ ਨਾਲ ਕੁੱਟਮਾਰ ਕੀਤੀ ਗਈ ਸੀ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ। ਦੱਸ ਦਈਏ ਇਸ ਵੀਡੀਓ ਵਿਚ ਬੰਦੀ ਸਿੰਘ ਮੋਰਚੇ ਦੀ ਗੱਲ ਕੀਤੀ ਜਾ ਰਹੀ ਹੈ। 

ਦੱਸ ਦਈਏ ਆਪਣੀਆਂ ਸਜ਼ਾਵਾਂ ਭੁਗਤ ਚੁਕੇ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਜਨਵਰੀ 2023 ਵਿਚ ਮੋਹਾਲੀ ਦੇ YPS ਚੌਂਕ 'ਤੇ ਪੱਕਾ ਧਰਨਾ ਲਾਇਆ ਗਿਆ ਸੀ ਜਿਹੜਾ ਹੁਣ ਵੀ ਓਥੇ ਲੱਗਿਆ ਹੋਇਆ ਹੈ ਤੇ ਲਗਾਤਾਰ ਮੋਰਚੇ ਨੂੰ ਲੈ ਕੇ ਸੁਣਵਾਈਆਂ ਚਲ ਰਹੀਆਂ ਹਨ। ਇਸ ਅੰਦੋਲਨ ਦਾ ਕਿਸੇ ਵੀ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। 

"ਕੀ ਸੀ ਅਸਲ ਮਾਮਲਾ?"

ਹੁਣ ਅਸੀਂ ਕੀਵਰਡ ਸਰਚ ਰਾਹੀਂ ਮਾਮਲੇ ਦਾ ਅਸਲ ਵੀਡੀਓ ਲੱਭਣਾ ਸ਼ੁਰੂ ਕੀਤਾ। ਦੱਸ ਦਈਏ ਸਾਨੂੰ ਇਹ ਅਸਲ ਵੀਡੀਓ Browse Daily TV 'ਤੇ 19 ਦਿਸੰਬਰ 2023 ਦਾ ਸਾਂਝਾ ਮਿਲਿਆ। ਵੀਡੀਓ ਸਾਂਝਾ ਕਰਦਿਆਂ ਸਿਰਲੇਖ ਦਿੱਤਾ ਗਿਆ, "ਇੱਥੇ ਕਿਉਂ ਲਾਈ ਹੈ Deep Sidhu ਦੀ photo ? ਇਨ੍ਹਾਂ ਕਿਹੜਾ ਚੰਗਾ ਕੰਮ ਕੀਤਾ? ਇਹ ਸਹੀ ਹੋਇਆ ਜਾਂ ਗਲਤ?"

ਮਾਮਲੇ ਅਨੁਸਾਰ, ਇੱਕ ਬੁਜ਼ੁਰਗ ਸਿੱਖ ਵਿਅਕਤੀ ਮੋਰਚੇ 'ਚ ਲਾਈ ਦੀਪ ਸਿੱਧੂ ਦੀ ਤਸਵੀਰ ਨੂੰ ਲੈ ਕੇ ਸਵਾਲ ਖੜ੍ਹੇ ਕਰਦਾ ਹੈ ਜਿਸਦੇ ਬਾਅਦ ਨਿਹੰਗ ਸਿੰਘ ਵੱਲੋਂ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਮਾਮਲਾ ਹਾਲੀਆ ਨਹੀਂ ਬਲਕਿ ਦਿਸੰਬਰ 2023 ਦਾ ਹੈ ਅਤੇ ਇਸਦਾ ਕਿਸੇ ਵੀ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਇਹ ਮਾਮਲਾ ਮੋਹਾਲੀ ਦਾ ਹੈ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੱਗੇ ਮੋਰਚੇ 'ਚ ਇੱਕ ਬੁਜ਼ੁਰਗ ਸਿੱਖ ਵੱਲੋਂ ਵਾਰਿਸ ਪੰਜਾਬ ਦੇ ਦੀਪ ਸਿੱਧੂ ਦੀ ਤਸਵੀਰ 'ਤੇ ਸਵਾਲ ਕਰਨ 'ਤੇ ਇੱਕ ਨਿਹੰਗ ਸਿੰਘ ਵੱਲੋਂ ਬੁਜ਼ੁਰਗ ਨਾਲ ਕੁੱਟਮਾਰ ਕੀਤੀ ਗਈ ਸੀ।

Our Sources:

Original Video Shared By Meta Page Browse Daily TV, Dated 19-Dec-2023

SHARE ARTICLE

ਸਪੋਕਸਮੈਨ FACT CHECK

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement