ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਬੋਪਾਰਾਏ 'ਤੇ ਹੋਏ ਹਮਲੇ ਦੇ ਵੀਡੀਓ ਨੂੰ ਆਪ ਆਗੂ ਦਾ ਦੱਸ ਕੀਤਾ ਜਾ ਰਿਹਾ ਵਾਇਰਲ, Fact Check ਰਿਪੋਰਟ
Published : Apr 19, 2024, 12:48 pm IST
Updated : Apr 19, 2024, 12:48 pm IST
SHARE ARTICLE
Fact Check Video Of Yuva Jatt Sabha President Getting Beaten In Jammu Shared In The Name Of AAP Leader
Fact Check Video Of Yuva Jatt Sabha President Getting Beaten In Jammu Shared In The Name Of AAP Leader

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਪੀਲੀ ਪੱਗ ਬੰਨ੍ਹੇ ਵਿਅਕਤੀ ਨਾਲ ਕੁੱਟਮਾਰ ਹੁੰਦੀ ਵੇਖੀ ਜਾ ਸਕਦੀ ਹੈ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਭੀੜ੍ਹ ਬੇਹਰਿਹਮੀ ਨਾਲ ਵਿਅਕਤੀ 'ਤੇ ਹਮਲਾ ਕਰ ਰਹੀ ਹੈ। ਹੁਣ ਵੀਡੀਓ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਕੁੱਟਮਾਰ ਦਾ ਸ਼ਿਕਾਰ ਹੁੰਦਾ ਵਿਅਕਤੀ ਆਮ ਆਦਮੀ ਪਾਰਟੀ ਦਾ ਆਗੂ ਹੈ।

ਅਕਾਲੀ ਦਲ ਦੇ ਸੋਸ਼ਲ ਵਰਕਰ Avninder Singh Avi ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਆਹਾ ਫਿਰ ਕੀਤੇ ਸਪੀਡ ਚੈਕ ਹੋਈ" 

ਇਸ ਵੀਡੀਓ ਦੇ ਉੱਤੇ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਸ਼ਬਦ "ਬਦਲਾਅ" ਨੂੰ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਅਕਾਲੀ ਦਲ ਦੇ ਸੋਸ਼ਲ ਵਰਕਰਨ "Rajat Sharma" ਨੇ ਵੀ ਸਮਾਨ ਦਾਅਵੇ ਨਾਲ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।ਯੂਜ਼ਰਸ ਇਸ ਵੀਡੀਓ ਉੱਤੇ ਕਮੈਂਟ ਕਰ ਇਸਨੂੰ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਆਗੂ ਦਾ ਦੱਸ ਰਹੇ ਹਨ ਅਤੇ ਹਾਲੀਆ ਲੋਕਸਭਾ ਚੋਣਾਂ 2024 ਨਾਲ ਜੋੜਕੇ ਵਾਇਰਲ ਕਰ ਰਹੇ ਹਨ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਜੰਮੂ ਦੇ ਗੋਲ ਗੁਜਰਾਲ ਇਲਾਕੇ ਦਾ ਹੈ ਜਦੋਂ 13 ਅਪ੍ਰੈਲ 2024 ਨੂੰ ਜੱਟ ਦਿਵਸ ਦੀ ਰੈਲੀ ਕੱਢਣ ਮੌਕੇ ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ 'ਤੇ ਹਮਲਾ ਹੋਇਆ ਸੀ ਅਤੇ ਉਨ੍ਹਾਂ ਨੂੰ ਡਿਟੇਨ ਕੀਤਾ ਜਿਸ ਸੀ। ਇਸ ਵੀਡੀਓ ਵਿਚ ਆਮ ਆਦਮੀ ਪਾਰਟੀ ਦਾ ਕੋਈ ਆਗੂ ਨਹੀਂ ਹੈ।

Investigation 

ਅਕਾਲੀ ਦਲ ਦੇ ਸੋਸ਼ਲ ਵਰਕਰ Rajat Sharma ਵੱਲੋਂ ਸਾਂਝੇ ਕੀਤੇ ਇਸ ਵੀਡੀਓ ਵਿਚ ਪੱਤਰਕਾਰ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਪੱਤਰਕਾਰ ਵੀਡੀਓ ਵਿਚ JK Channel ਏਟ ਇਸ ਥਾਂ ਨੂੰ ਗੋਲ ਗੁਜਰਾਲ ਦੱਸ ਰਿਹਾ ਹੈ।

ਹੁਣ ਅਸੀਂ ਇਸ ਜਾਣਕਾਰੀ ਨੂੰ ਅਧਾਰ ਬਣਾਕੇ ਕੀਵਰਡ ਸਰਚ ਕੀਤਾ ਤਾਂ ਸਾਨੂੰ ਅਸਲ ਵੀਡੀਓ 13 ਅਪ੍ਰੈਲ 2024 ਦਾ ਸਾਂਝਾ ਮਿਲਿਆ। ਫੇਸਬੁੱਕ ਪੇਜ "JK Rozana News" ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, "Breaking Jammu - युवा जाट सभा की रैली मे हुआ हंगामा  Amandeep Singh Boparai Page पर हुआ हमला @followers JK Rozana News"

ਮੌਜੂਦ ਜਾਣਕਾਰੀ ਅਨੁਸਾਰ ਵੀਡੀਓ ਵਿਚ ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ ਹਨ।

ਹੁਣ ਅਸੀਂ ਇਸ ਜਾਣਕਾਰੀ ਨੂੰ ਅਧਾਰ ਬਣਾਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ ਤਾਂ ਸਾਨੂੰ ਮਾਮਲੇ ਦੀਆਂ ਕਈ ਖਬਰਾਂ ਮਿਲੀਆਂ। ਫੇਬੁਕ ਪੇਜ JK Live ਨੇ ਆਪਣੀ ਰਿਪੋਰਟ ਵਿਚ ਇਸ ਹਮਲੇ ਨੂੰ ਲਾਈਵ ਕਵਰ ਕੀਤਾ ਸੀ। JK Channel ਨੇ 13 ਅਪ੍ਰੈਲ 2024 ਨੂੰ ਮਾਮਲੇ 'ਤੇ Live ਕਰਦਿਆਂ ਸਿਰਲੇਖ ਲਿਖਿਆ, "Amandeep Boparai को पुलिस ने किया d€tain , gol gujral मे यह क्या हुआ"

ਦੱਸ ਦਈਏ ਕਿ ਇਸ Live ਰਿਪੋਰਟ ਵਿਚ ਵਾਇਰਲ ਵੀਡੀਓ ਨਾਲ ਮਿਲਦੇ ਦ੍ਰਿਸ਼ ਵੇਖੇ ਜਾ ਸਕਦੇ ਹਨ। ਇਸ ਰਿਪੋਰਟ ਤੋਂ ਇਹ ਗੱਲ ਵੀ ਸਾਫ ਹੋਈ ਕਿ ਇਹ ਮਾਮਲਾ 13 ਅਪ੍ਰੈਲ 2024 ਦਾ ਹੈ ਅਤੇ ਵੀਡੀਓ ਜੰਮੂ ਦੇ ਗੋਲ ਗੁਜਰਾਲ ਇਲਾਕੇ ਦਾ ਹੈ ਜਿੱਥੇ ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ 'ਤੇ ਹਮਲਾ ਹੋਇਆ ਸੀ। 

ਅਸੀਂ ਅੱਗੇ ਵਧਦੇ ਹੋਏ ਅਮਨਦੀਪ ਸਿੰਘ ਬੋਪਾਰਾਏ ਦੇ ਸੋਸ਼ਲ ਮੀਡੀਆ ਅਕਾਊਂਟਸ ਦਾ ਰੁੱਖ ਕੀਤਾ। ਦੱਸ ਦਈਏ ਅਮਨਦੀਪ ਨੇ ਮਾਮਲੇ 'ਤੇ Live ਹੋ ਕੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ। ਅਮਨਦੀਪ ਵੱਲੋਂ ਦੱਸਿਆ ਗਿਆ ਕਿ 13 ਅਪ੍ਰੈਲ 2024 ਨੂੰ ਜੱਟ ਦਿਵਸ ਦੀ ਰੈਲੀ ਕੱਢਣ ਦਾ ਐਲਾਨ ਉਨ੍ਹਾਂ ਵੱਲੋਂ ਕੀਤਾ ਗਿਆ ਸੀ ਅਤੇ ਇਸੇ ਰੈਲੀ ਦੌਰਾਨ ਕੁਝ ਲੋਕਾਂ ਵੱਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਡਿਟੇਨ ਕੀਤਾ ਗਿਆ ਸੀ। 

ਦੱਸ ਦਈਏ ਕਿ ਇਸ ਮਾਮਲੇ ਤੋਂ ਬਾਅਦ ਅਮਨਦੀਪ ਵੱਲੋਂ ਸਥਾਨਕ ਮੀਡੀਆ ਅਦਾਰਿਆਂ ਨੂੰ ਇੰਟਰਵਿਊ ਵੀ ਦਿੱਤਾ ਗਿਆ ਸੀ। ਹੇਠਾਂ ਤੁਸੀਂ ਅਮਨਦੀਪ ਵੱਲੋਂ Jammu Samvad ਨੂੰ ਦਿੱਤਾ ਇੰਟਰਵਿਊ ਦੇਖ ਸਕਦੇ ਹੋ।

ਦੱਸ ਦਈਏ ਅਸੀਂ ਇਸ ਮਾਮਲੇ ਨੂੰ ਲੈ ਕੇ Jammu Samvad ਦੇ ਪੱਤਰਕਾਰ ਅਮਿਤ ਅਜਰਾਵਤ ਨਾਲ ਵੀ ਗੱਲ ਕੀਤੀ। ਅਮਿਤ ਨੇ ਜਾਣਕਾਰੀ ਦਿੱਤੀ ਕਿ ਵਾਇਰਲ ਹੋ ਰਿਹਾ ਵੀਡੀਓ ਜੰਮੂ ਦੇ ਗੋਲ ਗੁਜਰਾਲ ਇਲਾਕੇ ਦਾ ਹੈ ਜਦੋਂ 13 ਅਪ੍ਰੈਲ 2024 ਨੂੰ ਜੱਟ ਦਿਵਸ ਦੀ ਰੈਲੀ ਕੱਢਣ ਮੌਕੇ ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ 'ਤੇ ਹਮਲਾ ਹੋਇਆ ਸੀ। ਇਹ ਹਮਲਾ ਇਲਾਕੇ ਦੇ ਸਿੱਖ ਮੁੰਡਿਆਂ ਵੱਲੋਂ ਕੀਤਾ ਗਿਆ ਸੀ ਜਿਨ੍ਹਾਂ ਨੇ ਪਹਿਲਾਂ ਵੀ ਅਮਨਦੀਪ ਨੂੰ ਧਮਕੀਆਂ ਦਿੱਤੀਆਂ ਸਨ। ਅਮਨਦੀਪ ਬੋਪਾਰਾਏ ਆਮ ਆਦਮੀ ਪਾਰਟੀ ਦਾ ਆਗੂ ਨਹੀਂ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਜੰਮੂ ਦੇ ਗੋਲ ਗੁਜਰਾਲ ਇਲਾਕੇ ਦਾ ਹੈ ਜਦੋਂ 13 ਅਪ੍ਰੈਲ 2024 ਨੂੰ ਜੱਟ ਦਿਵਸ ਦੀ ਰੈਲੀ ਕੱਢਣ ਮੌਕੇ ਯੁਵਾ ਜੱਟ ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਬੋਪਾਰਾਏ 'ਤੇ ਹਮਲਾ ਹੋਇਆ ਸੀ ਅਤੇ ਉਨ੍ਹਾਂ ਨੂੰ ਡਿਟੇਨ ਕੀਤਾ ਜਿਸ ਸੀ। ਇਸ ਵੀਡੀਓ ਵਿਚ ਆਮ ਆਦਮੀ ਪਾਰਟੀ ਦਾ ਕੋਈ ਆਗੂ ਨਹੀਂ ਹੈ।

Result- Fake

Our Sources

Post Of "JK Rozana News" Shared On 13 April 2024

News Report Of JK Channel Shared On 13 April 2024

Post Of Amandeep Singh Boparai Shared On 13 April 2024

Youtube Interview Report Of Jammu Samvad Shared On 13 April 2024

Phyical Verification Quote Over Call With Jammu Samvad Journalist Amit Ajrawat

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ


 

SHARE ARTICLE

ਸਪੋਕਸਮੈਨ FACT CHECK

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement