ਤੱਥ ਜਾਂਚ: ਭਾਜਪਾ ਦੇ ਕਾਰਜਕਾਲ ਦੀ ਹੈ ਪੱਥਰ ਮਾਰਦੀਆਂ ਵਿਦਿਆਰਥਣਾਂ ਦੀ ਇਹ ਤਸਵੀਰ
Published : Jul 19, 2021, 4:05 pm IST
Updated : Jul 19, 2021, 4:34 pm IST
SHARE ARTICLE
Fact Check: Misleading claim going viral targeting Congress government rule
Fact Check: Misleading claim going viral targeting Congress government rule

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਦੋਵੇਂ ਤਸਵੀਰਾਂ ਭਾਜਪਾ ਕਾਲ ਨਾਲ ਸਬੰਧਿਤ ਹਨ।

RSFC (Team Mohali)- ਸੋਸ਼ਲ ਮੀਡੀਆ 'ਤੇ 2 ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇੱਕ ਤਸਵੀਰ ਵਿਚ ਕੁਝ ਬੁਰਕਾ ਪਾ ਕੇ ਵਿਦਿਆਰਥਣਾਂ ਨੂੰ ਪੱਥਰਬਾਜ਼ੀ ਕਰਦੇ ਵੇਖਿਆ ਜਾ ਸਕਦਾ ਹੈ ਅਤੇ ਦੂਜੀ ਤਸਵੀਰ ਵਿਚ ਬੁਰਕਾ ਪਾ ਕੇ ਵਿਦਿਆਰਥਣਾਂ ਨੂੰ ਖੁਸ਼ੀਆਂ ਮਨਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਵੇਂ ਤਸਵੀਰਾਂ ਕਸ਼ਮੀਰ ਦੀਆਂ ਹਨ ਅਤੇ ਜਿਹੜੀ ਤਸਵੀਰ ਵਿਚ ਵਿਦਿਆਰਥਣਾਂ ਪੱਥਰਬਾਜ਼ੀ ਕਰ ਰਹੀਆਂ ਹਨ ਉਹ ਕਾਂਗਰਸ ਕਾਲ ਤੋਂ ਹਨ ਅਤੇ ਜਿਹੜੀ ਤਸਵੀਰ ਵਿਚ ਵਿਦਿਆਰਥਣਾਂ ਖੁਸ਼ ਨਜ਼ਰ ਆ ਰਹੀਆਂ ਹਨ ਉਹ ਭਾਜਪਾ ਦੇ ਕਾਲ ਤੋਂ ਹਨ। ਪੋਸਟ ਵਾਇਰਲ ਕਰਦੇ ਹੋਏ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਦੋਵੇਂ ਤਸਵੀਰਾਂ ਭਾਜਪਾ ਕਾਲ ਨਾਲ ਸਬੰਧਿਤ ਹਨ ਅਤੇ ਇਨ੍ਹਾਂ ਦਾ ਕਾਂਗਰਸ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Satyam Pandey" ਨੇ ਵਾਇਰਲ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, "कांग्रेस का कश्मीर" "भाजपा का कश्मीर"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰ ਦੇ ਹੋਏ ਅਸੀਂ ਇਨ੍ਹਾਂ ਦੋਵੇਂ ਤਸਵੀਰਾਂ ਨੂੰ ਇੱਕ-ਇੱਕ ਕਰਕੇ ਸਰਚ ਕਰਨ ਦਾ ਫੈਸਲਾ ਕੀਤਾ। 

ਪਹਿਲੀ ਤਸਵੀਰ (ਦਾਅਵਾ ਕਾਂਗਰਸ ਕਾਲ ਦੀ)

Viral

ਪਹਿਲੀ ਤਸਵੀਰ ਵਿਚ ਕੁਝ ਵਿਦਿਆਰਥਣਾਂ ਨੂੰ ਬੁਰਕਾ ਪਾਕੇ ਪੱਥਰਬਾਜ਼ੀ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਕਾਂਗਰਸ ਕਾਲ ਦੀ ਹੈ। ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਇਹ ਤਸਵੀਰ Washington Post ਦੀ ਇੱਕ ਖਬਰ ਵਿਚ ਪ੍ਰਕਾਸ਼ਿਤ ਮਿਲੀ। 

Washington Post

ਇਹ ਖਬਰ 29 ਅਪ੍ਰੈਲ 2017 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਤਸਵੀਰ ਨੂੰ ਪ੍ਰਕਾਸ਼ਿਤ ਕਰਦੇ ਹੋਏ ਡਿਸਕ੍ਰਿਪਸ਼ਨ ਲਿਖਿਆ ਗਿਆ, "Female students in Srinagar throw rocks at police during clashes in Indian-controlled Kashmir. (Farooq Khan/European Pressphoto Agency)"

ਡਿਸਕ੍ਰਿਪਸ਼ਨ ਅਨੁਸਾਰ ਇਹ ਤਸਵੀਰ European Pressphoto Agency ਦੇ ਫੋਟੋ ਪੱਤਰਕਾਰ ਫਾਰੂਖ ਖਾਨ ਦੁਆਰਾ ਖਿੱਚੀ ਗਈ ਸੀ। 

ਅੱਗੇ ਵਧਦੇ ਹੋਏ ਅਸੀਂ European Pressphoto Agency ਦੀ ਵੈੱਬਸਾਈਟ ਵੱਲ ਰੁਖ਼ ਕੀਤਾ ਅਤੇ ਇਸ ਤਸਵੀਰ ਬਾਰੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਈਟ 'ਤੇ ਮੌਜੂਦ ਜਾਣਕਾਰੀ ਅਨੁਸਾਰ ਇਹ ਤਸਵੀਰ 22 ਅਪ੍ਰੈਲ 2017 ਨੂੰ ਸ੍ਰੀ ਨਗਰ ਵਿਖੇ ਖਿੱਚੀ ਗਈ ਸੀ। ਤਸਵੀਰ ਵਿਚ ਕਸ਼ਮੀਰੀ ਵਿਦਿਆਰਥਣਾਂ ਪੁਲਿਸ ਉੱਤੇ ਪੱਥਰਬਾਜ਼ੀ ਕਰ ਰਹੀਆਂ ਹਨ।

EPA

ਕਿਓਂਕਿ ਭਾਜਪਾ 2014 ਤੋਂ ਦੇਸ਼ 'ਤੇ ਰਾਜ ਕਰ ਰਹੀ ਹੈ ਅਤੇ ਇਹ ਤਸਵੀਰ 2017 ਵਿਚ ਖਿੱਚੀ ਗਈ ਸੀ, ਇਸ ਤੋਂ ਸਾਫ ਹੋਇਆ ਕਿ ਇਹ ਤਸਵੀਰ ਭਾਜਪਾ ਦੇ ਸ਼ਾਸਨ ਕਾਲ ਤੋਂ ਹੈ।

ਦੂਜੀ ਤਸਵੀਰ (ਦਾਅਵਾ ਭਾਜਪਾ ਕਾਲ ਦੀ)

Viral Image

ਦੂਜੀ ਤਸਵੀਰ ਨੂੰ ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਕੁੜੀਆਂ ਦੇ ਪਿੱਛੇ Goodwill School ਲਿਖਿਆ ਬੋਰਡ ਨਜ਼ਰ ਆਇਆ। ਇਸ ਬੋਰਡ ਹੇਠਾਂ Pora ਲਿਖਿਆ ਵੀ ਵੇਖਿਆ ਜਾ ਸਕਦਾ ਹੈ।

 v

ਅੱਗੇ ਵਧਦੇ ਹੋਏ ਅਸੀਂ Goodwill School ਦੀ ਅਧਿਕਾਰਿਕ ਵੈੱਬਸਾਈਟ 'ਤੇ ਵਿਜ਼ਿਟ ਕੀਤਾ। ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਅਨੁਸਾਰ ਸਕੂਲ ਦੀ ਇੱਕ ਬ੍ਰਾਂਚ ਬੰਦੀਪੁਰਾ ਵਿਚ ਵੀ ਹੈ। ਅਸੀਂ ਇਸ ਬ੍ਰਾਂਚ ਵਿਚ ਤਸਵੀਰ ਨੂੰ ਲੈ ਕੇ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦੇ ਹੋਏ ਸਕੂਲ ਦੇ ਅਫਸਰ ਨੇ ਦੱਸਿਆ ਕਿ ਇਹ ਤਸਵੀਰ 2021 ਗਣਤੰਤਰ ਦਿਵਸ ਮੌਕੇ ਕੀਤੀ ਜਾ ਰਹੀ ਤਿਆਰੀ ਦੀ ਹੈ। ਮਤਲਬ ਸਾਫ ਹੋਇਆ ਕਿ ਇਹ ਤਸਵੀਰ ਵੀ ਭਾਜਪਾ ਸ਼ਾਸਨ ਕਾਲ ਦੌਰਾਨ ਦੀ ਹੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਦੋਵੇਂ ਤਸਵੀਰਾਂ ਭਾਜਪਾ ਕਾਲ ਤੋਂ ਸਬੰਧਿਤ ਹਨ ਅਤੇ ਇਨ੍ਹਾਂ ਦਾ ਕਾਂਗਰਸ ਸ਼ਾਸਨ ਕਾਲ ਨਾਲ ਕੋਈ ਸਬੰਧ ਨਹੀਂ ਹੈ।

Claim- Images from Congress ruling in kashmir and image from BJP ruling in kashmir
Claimed By- FB User Satyam Pandey
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement