Fact Check: ਪਿੰਜਰੇ 'ਚ ਬੰਦ ਕੁੜੀ ਦਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਦਾ ਹਿੱਸਾ ਸੀ
Published : Aug 19, 2023, 2:57 pm IST
Updated : Aug 19, 2023, 2:57 pm IST
SHARE ARTICLE
Fact Check Viral video girl captured in steel cage is a scripted video
Fact Check Viral video girl captured in steel cage is a scripted video

ਵਾਇਰਲ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਦਾ ਹਿੱਸਾ ਸੀ। ਹੁਣ ਨਾਟਕ ਦੇ ਵੀਡੀਓ ਨੂੰ ਅਸਲ ਸਮਝ ਸ਼ੇਅਰ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। 

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਪਿਛਲੇ ਦਿਨਾਂ ਵਾਇਰਲ ਹੋਇਆ ਹੈ। ਇਸ ਵੀਡੀਓ ਵਿਚ ਇੱਕ ਕੁੜੀ ਨੂੰ ਇੱਕ ਪਿੰਜਰੇ 'ਚ ਬੰਦ ਚਿੱਟੇ ਦੀ ਮੰਗ ਕਰਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਸਿਆਸੀ ਆਗੂਆਂ ਸਣੇ ਕਈ ਯੂਜ਼ਰਸ ਨੇ ਵਾਇਰਲ ਕੀਤਾ ਅਤੇ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧੇ। 

ਅਕਾਲੀ ਦਲ ਦੇ ਆਗੂ Virsa Singh Valtoha ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਸਿਆਸਤ ਤੋਂ ਉੱਪਰ ਉੱਠਕੇ ਬੇਨਤੀ ਆ, ਭਗਵੰਤ ਮਾਨ ਜੀ ! ਕੁੱਝ ਕਰੋ। ਨਹੀਂ ਵੇਖੀਆਂ ਜਾਂਦੀਆਂ ਐਹੋ ਜਿਹੀਆਂ ਵੀਡੀਓਜ.............ਨਸ਼ੇ 'ਤੇ ਹੁਣ ਤੱਕ ਕੇਵਲ ਸਿਆਸਤ ਈ ਹੋਈ ਆ ਕਿ ਨਸ਼ਾ ਫਲਾਣਾ ਆਗੂ ਵੇਚਦਾ ਸੀ,ਫਲਾਣਾ ਆਗੂ ਨਸ਼ੇ ਦਾ ਵਾਪਾਰੀ ਆ.............ਪੰਜਾਬੀਆਂ ਨੂੰ ਦੱਸੋ ਜਰੂਰ ਕਿ ਹੁਣ ਕੌਣ ਵੇਚਦਾ ਆ ?"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਦਾ ਹਿੱਸਾ ਸੀ। ਹੁਣ ਨਾਟਕ ਦੇ ਵੀਡੀਓ ਨੂੰ ਅਸਲ ਸਮਝ ਸ਼ੇਅਰ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। 

ਸਪੋਕਸਮੈਨ ਦੀ ਪੜਤਾਲ

ਪੜਤਾਲ ਸ਼ੁਰੂ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਦੇ ਉੱਤੇ "True Talk TV" ਦਾ ਲੋਗੋ ਲੱਗਿਆ ਹੋਇਆ ਹੈ। ਇਸਲਈ ਅਸੀਂ ਅੱਗੇ ਵਧਦੇ ਹੋਏ True Talk TV ਦੇ ਅਧਿਕਾਰਿਕ ਅਕਾਊਂਟ ਵੱਲ ਵਿਜ਼ਿਟ ਕੀਤਾ। 

True Talk TVTrue Talk TV

ਦੱਸ ਦਈਏ ਕਿ ਪੇਜ 'ਤੇ ਅਸਲ ਵੀਡੀਓ ਨਹੀਂ ਸੀ। ਅਸੀਂ ਪਾਇਆ ਕਿ ਇਸ ਪੇਜ ਤੋਂ ਅਸਲ ਵੀਡੀਓ ਡਿਲੀਟ ਕੀਤਾ ਜਾ ਚੁੱਕਿਆ ਹੈ। 

ਵਾਇਰਲ ਵੀਡੀਓ ਸਕ੍ਰਿਪਟਿਡ ਨਾਟਕ ਸੀ

ਅਸੀਂ ਆਪਣੀ ਸਰਚ ਦੌਰਾਨ ਪਾਇਆ ਕਿ ਇਸ ਪੇਜ ਦੀ ਦੇਖ-ਰੇਖ "Maluka TV" ਵੱਲੋਂ ਕੀਤੀ ਜਾਂਦੀ ਹੈ। ਇਸੇ ਕਰਕੇ ਅਸੀਂ ਮਲੂਕਾ ਟੀਵੀ ਦੇ ਪੇਜ ਨੂੰ ਖੰਗਾਲਿਆ 'ਤੇ ਪਾਇਆ ਕਿ ਵਾਇਰਲ ਵੀਡੀਓ ਨੂੰ ਲੈ ਕੇ ਓਥੇ ਸਪਸ਼ਟੀਕਰਣ ਮੌਜੂਦ ਸੀ। Live ਵੀਡੀਓ ਰਾਹੀਂ ਸਪਸ਼ਟੀਕਰਣ ਦਿੰਦਿਆਂ ਸਾਫ ਕੀਤਾ ਗਿਆ ਕਿ ਇਹ ਵੀਡੀਓ ਸਕ੍ਰਿਪਟਿਡ ਨਾਟਕ ਸੀ। ਵੀਡੀਓ ਰਾਹੀਂ ਕਿਹਾ ਗਿਆ ਕਿ ਅਸੀਂ ਸਮਾਜਿਕ ਮੁੱਦਿਆਂ ਬਾਰੇ ਵੀਡੀਓਜ਼ ਬਣਾਉਂਦੇ ਰਹਿੰਦੇ ਹਨ ਤੇ ਇਹ ਵੀਡੀਓ ਓਸੇ ਦਾ ਭਾਗ ਸੀ। ਸਪਸ਼ਟੀਕਰਣ ਵਿਚ ਸਾਫ ਕੀਤਾ ਗਿਆ ਕਿ ਅਸਲ ਵੀਡੀਓ 10 ਮਿੰਟ ਦਾ ਸੀ ਪਰ ਇਸਦੇ ਵਿਚੋਂ ਸਿਰਫ ਇਹ ਕੁੜੀ ਵਾਲਾ ਭਾਗ ਕੱਟ ਕੇ ਸ਼ਰਾਰਤੀ ਅਨਸਰਾਂ ਵੱਲੋਂ ਵਾਇਰਲ ਕੀਤਾ ਗਿਆ।

ਹੁਣ ਅਸੀਂ ਅੱਗੇ ਵਧਦੇ ਹੋਏ Maluka TV ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ ਮੈਨੇਜਮੈਂਟ ਅਧਿਕਾਰੀ ਨੇ ਸਾਫ ਕਿਹਾ ਕਿ ਵਾਇਰਲ ਵੀਡੀਓ ਸਕ੍ਰਿਪਟਿਡ ਨਾਟਕ ਸੀ ਕੋਈ ਅਸਲ ਘਟਨਾ ਨਹੀਂ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਦਾ ਹਿੱਸਾ ਸੀ। ਹੁਣ ਨਾਟਕ ਦੇ ਵੀਡੀਓ ਨੂੰ ਅਸਲ ਸਮਝ ਸ਼ੇਅਰ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement