Fact Check - ਹਾਲੀਆ ਕਿਸਾਨ ਸੰਘਰਸ਼ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ 2018 ਦਾ ਵੀਡੀਓ
Published : Dec 19, 2020, 3:40 pm IST
Updated : Dec 19, 2020, 3:40 pm IST
SHARE ARTICLE
 fact Check - Old Video of US Khalistan March Falsely Linked to Farmer Protest
fact Check - Old Video of US Khalistan March Falsely Linked to Farmer Protest

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ 2018 ਦਾ ਹੈ ਅਤੇ ਇਸ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। 

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਖਾਲਿਸਤਾਨ ਦਾ ਸਮਰਥਨ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਆਪਣੇ ਪ੍ਰਦਰਸ਼ਨ ਵਿਚ ਖਾਲਿਸਤਾਨ ਦਾ ਸਮਰਥਨ ਕਰ ਰਹੇ ਹਨ। ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ 2018 ਦਾ ਹੈ ਅਤੇ ਇਸ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। 

ਵਾਇਰਲ ਪੋਸਟ ਦਾ ਦਾਅਵਾ 
ਫੇਸਬੁੱਕ ਯੂਜ਼ਰ अजय मान ਨੇ 4 ਦਸੰਬਰ ਨੂੰ ਇਕ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ''इस वीडियो को देखकर आपको समझ आ जायेगा कि किसान आंदोलन और खालिस्तान मूवमेंट में क्या कनेक्शन है और ये आंदोलन कहाँ से संचालित हो रहा है।। किसानों के कंधों पर बन्दूक रखकर देशद्रोही शक्तियां अपना निशाना साधना चाहती है ।।'' 
ਵੀਡੀਓ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਖਾਲਿਸਤਾਨ ਦਾ ਸਮਰਥਨ ਕਰਦੇ ਹੋਏ ਵੇਖਿਆ ਜਾ ਸਕਦਾ ਹੈ।

ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ 
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਜਿਹੜਾ ਵਿਅਕਤੀ ਨਾਅਰੇਬਾਜ਼ੀ ਕਰ ਰਿਹਾ ਹੈ ਓਹਦੀ ਕਮੀਜ ਪਿੱਛੇ "March for freedom of Khalistan San Francisco" ਲਿਖਿਆ ਹੋਇਆ ਹੈ।  ਹੁਣ ਅਸੀਂ ਜਰੂਰੀ ਕੀਵਰਡ ਨਾਲ ਵੀਡੀਓ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਇਹ ਵਾਇਰਲ ਵੀਡੀਓ ਫੇਸਬੁੱਕ 'ਤੇ 2018 ਦਾ ਸ਼ੇਅਰ ਕੀਤਾ ਮਿਲਿਆ। ‘Rohit Sardana Fans Club’ ਨਾਂ ਦੇ ਪੇਜ਼ 'ਤੇ ਇਹ ਵੀਡੀਓ 11 ਜੁਲਾਈ 2018 ਨੂੰ ਅਪਲੋਡ ਕੀਤਾ ਗਿਆ ਅਤੇ ਇਸ ਵੀਡੀਓ ਨੂੰ हिंदू सेना ਦੇ ਫੇਸਬੁੱਕ ਤੋਂ 22 ਜੂਨ 2018 ਨੂੰ ਸ਼ੇਅਰ ਕੀਤਾ ਗਿਆ।

File Photo

ਫਿਰ ਜਦੋਂ ਅਸੀਂ ਹੋਰ ਕੀਵਰਡ ਸਰਚ ਕੀਤੇ ਤਾਂ ਸਾਨੂੰ ਇਹ ਵੀਡੀਓ Hardeep Singh Khalsa ਨਾਂ ਦੇ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਮਿਲਿਆ। ਯੂਜ਼ਰ ਨੇ ਇਹ ਵੀਡੀਓ 12 ਜੂਨ 2018 ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ''ਗਲੀ ਮੇ ਛੋਰ ਹੈ ਹਿੰਦੂਆਂ ਦੀ ਮਾਤਾ ਚੋਰ ਹੈ !!…'' ਇਸ ਅਪਲੋਡ ਵੀਡੀਓ ਦੀ ਕੁਆਲਿਟੀ ਹੋਰਾਂ ਵੀਡੀਓ ਨਾਲੋਂ ਵਧੀਆ ਸੀ, ਜਿਸ ਕਰਕੇ ਸਾਨੂੰ ਵੀਡੀਓ ਦੀ ਲੋਕੇਸ਼ਨ ਬਾਰੇ ਵੱਧ ਜਾਣਕਾਰੀ ਮਿਲੀ। ਵੀਡੀਓ ਵਿਚ ਪਿੱਛੇ Proper Hotel ਲਿਖਿਆ ਵੇਖਿਆ ਜਾ ਸਕਦਾ ਹੈ।

File Photo

ਹੁਣ ਅਸੀਂ Proper Hotel San Francisco ਗੂਗਲ ਮੈਪਸ 'ਤੇ ਸਰਚ ਕੀਤਾ ਤਾਂ ਉਹੀ ਤਸਵੀਰਾਂ ਸਾਹਮਣੇ ਆਈਆਂ ਜੋ ਪ੍ਰਦਰਸ਼ਨ ਦੇ ਪਿੱਛੇ ਦਿਖਾਈ ਦੇ ਰਹੀਆਂ ਸਨ। ਸੋ ਇਸ ਪੜਤਾਲ ਤੋਂ ਸਾਫ਼ ਹੋ ਜਾਂਦਾ ਹੈ ਕਿ ਇਸ ਵੀਡੀਓ ਦਾ ਕਿਸਾਨੀ ਅੰਦੋਲਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਇਹ ਵੀਡੀਓ ਵਿਦੇਸ਼ ਦੀ ਹੈ ਤੇ 2018 ਦੀ ਹੈ 

ਨਤੀਜਾ - ਅਪਣੀ ਪੜਤਾਲ ਵਿਚ ਰੋਜ਼ਾਨਾ ਸਪੋਕਸਮੈਨ ਨੇ ਪਾਇਆ ਕਿ ਇਹ ਵੀਡੀਓ 2018 ਦੀ ਹੈ ਤੇ ਇਸ ਦਾ ਕਿਸਾਨੀ ਸੰਘਰਸ਼ ਨਾਲ ਕੋਈ ਨਾਤਾ ਨਹੀਂ ਹੈ। 
Claim - ਵਾਇਰਲ ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਆਪਣੇ ਪ੍ਰਦਰਸ਼ਨ ਵਿਚ ਖਾਲਿਸਤਾਨ ਦਾ ਸਮਰਥਨ ਕਰ ਰਹੇ ਹਨ। 
Claimed By – अजय मान 
Fact Check - ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement