
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਡਾਨੀ ਦੀ ਕੰਪਨੀ ਸਾਲ 2007 ਤੋਂ ਮਾਲ ਗੱਡੀਆਂ ਦੇ ਸੰਚਾਲਨ ਵਿਚ ਹਿੱਸਾ ਲੈ ਰਹੀ ਹੈ। ਵਾਇਰਲ ਪੋਸਟ ਫਰਜ਼ੀ ਹੈ
ਰੋਜ਼ਾਨਾ ਸਪਕੋਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਅਡਾਨੀ ਲਿਖੇ ਮਾਲ ਗੱਡੀਆਂ ਦੇ ਡੱਬਿਆਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਥੇ ਪਹਿਲਾਂ ਰੇਲ ਗੱਡੀਆਂ 'ਤੇ ਭਾਰਤੀ ਰੇਲਵੇ ਲਿਖਿਆ ਹੁੰਦਾ ਸੀ ਹੁਣ ਓਥੇ ਹੀ ਅਡਾਨੀ ਰੇਲਵੇ ਲਿਖਿਆ ਜਾ ਰਿਹਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਡਾਨੀ ਦੀ ਕੰਪਨੀ ਸਾਲ 2007 ਤੋਂ ਮਾਲ ਗੱਡੀਆਂ ਦੇ ਸੰਚਾਲਨ ਵਿਚ ਹਿੱਸਾ ਲੈ ਰਹੀ ਹੈ। ਸਾਡੀ ਜਾਂਚ ਵਿਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ ਹੈ।
ਵਾਇਰਲ ਪੋਸਟ
Bhagwant Mann Fan Club ਨਾਮ ਦੇ ਫੇਸਬੁੱਕ ਪੇਜ਼ ਨੇ 19 ਜਨਵਰੀ ਨੂੰ ਵਾਇਰਲ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ''ਚੱਕੋ ਮੋਦੀ ਭਗਤੋ ਲਓ ਨਜ਼ਾਰੇ''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਸੁਣਿਆ, ਜਿਸ ਵਿਚ ਵਿਅਕਤੀ ਕਹਿ ਰਿਹਾ ਹੈ ਕਿ ਪਹਿਲਾਂ ਮੇਰੇ ਦੇਸ਼ ਵਿਚ ਰੇਲਵੇ ਤੇ ਉੱਤਰੀ ਰੇਲਵੇ, ਪੱਛਮੀ ਰੇਲਵੇ ਲਿਖਿਆ ਜਾਂਦਾ ਸੀ ਪਰ ਹੁਣ ਮੇਰਾ ਦੇਸ਼ ਕਿੰਨਾ ਬਦਲ ਗਿਆ ਹੈ ਤੇ ਹੁਣ ਅਡਾਨੀ ਰੇਲਵੇ ਲਿਖਿਆ ਜਾਣ ਲੱਗ ਪਿਆ ਹੈ।
ਇਸ ਤੋਂ ਬਾਅਦ ਅਸੀਂ ਯੂਟਿਊਬ 'ਤੇ ਕੁੱਝ ਕੀਵਰਡ ਸਰਚ ਕੀਤੇ ਜਿਸ ਦੌਰਾਨ ਸਾਨੂੰ ਅਜਿਹੀਆਂ ਕਈ ਵੀਡੀਓਜ਼ ਮਿਲੀਆ ਜਿਸ ਵਿਚ ਮਾਲ ਗੱਡੀ ਉੱਤੇ ਅਡਾਨੀ ਲਿਖਿਆ ਹੋਇਆ ਸੀ।
https://www.youtube.com/watch?v=OHmHCdCJd_Q
https://www.youtube.com/watch?v=0hL1QNqUJ7k
ਸਾਨੂੰ ਆਪਣੀ ਸਰਚ ਦੌਰਾਨ ਅਜਿਹੀ ਕੋਈ ਵੀ ਖ਼ਬਰ ਨਹੀਂ ਮਿਲੀ ਜਿਸ ਵਿਚ ਇਹ ਕਿਹਾ ਗਿਆ ਹੋਵੇ ਕਿ ਅਡਾਨੀ ਨੇ ਭਾਰਤੀ ਰੇਲਵੇ ਖਰੀਦ ਲਿਆ ਹੈ। ਇਸ ਤੋਂ ਬਾਅਦ ਵਾਇਰਲ ਵੀਡੀਓ ਬਾਰੇ ਅਸੀਂ ਰੇਲਵੇ ਦੇ ਬੁਲਾਰੇ ਧਰਮਿੰਦਰ ਜੈ ਨਰਾਇਣ ਨਾਲ ਗੱਲਬਾਤ ਕੀਤੀ। ਉਹਨਾਂ ਨੇ ਵੀ ਇਸ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ।
ਦੱਸ ਦਈਏ ਕਿ economictimes.com ਦੀ ਵੈੱਬਸਾਈਟ 'ਤੇ ਪਬਲਿਸ਼ ਇਕ ਰਿਪੋਰਟ ਮਿਲੀ, ਜਿਸ ਵਿਚ ਕਿਹਾ ਗਿਆ ਸੀ ਕਿ ਅਡਾਨੀ ਦੀ ਕੰਪਨੀ 2007 ਤੋਂ ਜਲਦ ਹੀ ਕੰਟੇਨਰ ਟ੍ਰੇਨ ਸ਼ੁਰੂ ਕਰ ਸਕਦੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਸੀਂ ਅਜਿਹੇ ਕਈ ਦਾਅਵਿਆਂ ਨੂੰ ਫਰਜ਼ੀ ਸਾਬਤ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਵਿਚ ਕੀਤਾ ਗਿਆ ਦਾਅਵਾ ਫਰਜ਼ੀ ਪਾਇਆ ਹੈ। ਭਾਰਤੀ ਰੇਲਵੇ ਨੂੰ ਅਡਾਨੀ ਕੋਰਪੋਰੇਟ ਨੇ ਨਹੀਂ ਖਰੀਦਿਆ ਹੈ। ਵਾਇਰਲ ਪੋਸਟ ਫਰਜੀ ਹੈ।
Claim - ਭਾਰਤੀ ਰੇਲਵੇ ਨੂੰ ਹੁਣ ਅਡਾਨੀ ਨੇ ਖਰੀਦ ਲਿਆ ਹੈ।
Claimed By - Bhagwant Mann Fan Club Facebook Page
Fact Check - ਫਰਜ਼ੀ