ਬਿਪੋਰਜੋਏ ਤੂਫ਼ਾਨ ਦੇ ਨਾਂਅ ਤੋਂ ਵਾਇਰਲ ਇਹ ਦੋਵੇਂ ਵੀਡੀਓਜ਼ ਵੀ ਨਿਕਲੇ ਗੁੰਮਰਾਹਕੁਨ, ਪੜ੍ਹੋ Fact Check 
Published : Jun 20, 2023, 9:12 pm IST
Updated : Jun 20, 2023, 9:12 pm IST
SHARE ARTICLE
Fact Check Old videos viral in the name of Biporjoy Cyclone
Fact Check Old videos viral in the name of Biporjoy Cyclone

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਬਿਪੋਰਜੋਏ ਤੂਫ਼ਾਨ ਨੂੰ ਲੈ ਕੇ ਵਾਇਰਲ ਹੋ ਰਹੇ ਇਹ ਦੋਵੇਂ ਵੀਡੀਓਜ਼ ਪੁਰਾਣੇ ਹਨ।

RSFC (Team Mohali)- ਸੋਸ਼ਲ ਮੀਡੀਆ 'ਤੇ ਬਿਪੋਰਜੋਯ ਤੂਫ਼ਾਨ ਨੂੰ ਲੈ ਕੇ ਕਈ ਵੀਡੀਓਜ਼ ਵਾਇਰਲ ਹੋਏ। ਇਸ ਲੜੀ 'ਚ ਸੋਸ਼ਲ ਮੀਡੀਆ ਤੂਫ਼ਾਨ ਨੂੰ ਲੈ ਕੇ ਪੁਰਾਣੇ ਵੀਡੀਓਜ਼ ਨਾਲ ਭਰ ਗਿਆ। ਹੁਣ ਅਜਿਹੇ ਕੁਝ ਵੀਡੀਓਜ਼ ਦੀ ਸਪੋਕਸਮੈਨ ਨੇ ਵੀ ਪੜਤਾਲ ਕੀਤੀ ਅਤੇ ਵੀਡੀਓਜ਼ ਨੂੰ ਗੁੰਮਰਾਹਕੁਨ ਪਾਇਆ। ਇਸ Fact Check ਰਿਪੋਰਟ ਵਿਚ ਤੁਸੀਂ ਜਾਣੋਂਗੇ ਵਾਇਰਲ 2 ਵੀਡੀਓਜ਼ ਦਾ ਅਸਲ ਸੱਚ...

ਪਹਿਲਾ ਵੀਡੀਓ 

ਇਸ ਵੀਡੀਓਜ਼ ਵਿਚ ਤੇਜ਼ ਹਵਾਵਾਂ 'ਚ ਕਈ ਸਾਰੀ ਕੁਰਸੀਆਂ ਨੂੰ ਉਡਦੇ ਵੇਖਿਆ ਜਾ ਸਕਦਾ ਹੈ। ਫੇਸਬੁੱਕ ਪੇਜ Jacknama - ਜੈਕਨਾਮਾ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਸੀ, "Biparjoy update: IMD ਦੀ ਤਾਜ਼ਾ ਅੱਪਡੇਟ ਅਨੁਸਾਰ ਸਮੁੰਦਰੀ ਤੂਫ਼ਾਨ ਬਿਪਰਜੁਆਏ ਰਾਤ 9 ਤੇ 10 ਵਜੇ ਦੇ ਵਿਚਕਾਰ ਜਖੂਆ ਜ਼ਿਲ਼੍ਹੇ'ਚ landfall ਕਰ ਜਾਵੇਗਾ। ਪਰ ਇਸ ਤੋਂ ਪਹਿਲਾਂ ਹੀ ਇਹ ਗੁਜਰਾਤ'ਚ ਭਾਰੀ ਤੋਂ ਬਹੁਤ ਭਾਰੀ ਵਰਖਾ ਕਰ ਰਿਹਾ ਹੈ। ਅਜਿਹੀ ਹੀ ਖੌਫ਼ਨਾਕ ਮੰਜ਼ਰ ਜਾਮਨਗਰ'ਚ ਦੇਖਣ ਨੂੰ ਮਿਲਿਆ ਜਿੱਥੇ ਲੋਕਾਂ ਦਾ ਸਮਾਨ ਘਰੋਂ ਚੋਂ ਬਾਹਰ ਸੜਕਾਂ'ਤੇ ਆ ਗਿਆ।"

ਦੂਜਾ ਵੀਡੀਓ 

ਇਸ ਵੀਡੀਓ ਵਿਚ ਹੜ੍ਹ ਦੇ ਖੌਫਨਾਕ ਦ੍ਰਿਸ਼ ਨੂੰ ਵੇਖਿਆ ਜਾ ਸਕਦਾ ਹੈ। ਫੇਸਬੁੱਕ ਯੂਜ਼ਰ Deep Jassi ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਸੀ, "ਜਾਮਨਗਰ ਗੁਜਰਾਤ ਵੱਲ ਜਾਣ ਵਾਲੇ ਖ਼ਾਸ ਕਰ ਟਰੱਕਾਂ ਵਾਲੇ ਵੀਰ ਧਿਆਨ ਨਾਲ ਜਾਇਉ ਵੀਰ ਇਹਨਾਂ ਹਲਾਤਾਂ ਵਿੱਚ ਤਾਕੀ ਫਸ ਨਾਂ ਜਾਵੇ ਕੋਈ"

ਹੁਣ ਦੇਖੋ ਵੀਡੀਓਜ਼ ਦੀ ਪੜਤਾਲ

ਪਹਿਲਾ ਵੀਡੀਓ

ਇਸ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਇਹ ਵੀਡੀਓ ਸਾਨੂੰ ਸੋਸ਼ਲ ਮੀਡੀਆ 'ਤੇ ਮਈ 2022 ਦਾ ਅਪਲੋਡ ਮਿਲਿਆ। ਟਵਿੱਟਰ ਅਕਾਊਂਟ "Arunkumar Huralimath" ਨੇ 5 ਮਈ 2022 ਨੂੰ ਸ਼ੇਅਰ ਕਰਦਿਆਂ ਲਿਖਿਆ ਸੀ, "Heavy rains at Hubballi airport canteen"

ਜਾਣਕਾਰੀ ਅਨੁਸਾਰ ਮਾਮਲਾ ਕਰਨਾਟਕ ਦੇ ਹੁਬਲੀ ਹਵਾਈ ਅੱਡੇ ਦੀ ਕੰਟੀਨ ਨੇੜੇ ਦਾ ਸੀ। ਹੁਣ ਅਸੀਂ Google Maps ਜਰੀਏ ਲੋਕੇਸ਼ਨ ਦੀ ਭਾਲ ਕੀਤੀ ਅਤੇ ਸਾਨੂੰ ਸਮਾਨਤਾਵਾਂ ਨਜ਼ਰ ਆਈਆਂ ਜਿਨ੍ਹਾਂ ਤੋਂ ਸਾਫ ਹੋਇਆ ਕਿ ਵੀਡੀਓ ਕਰਨਾਟਕ ਦੇ ਹੁਬਲੀ ਹਵਾਈ ਅੱਡੇ ਦਾ ਹੀ ਹੈ।

ਇਸ ਮਾਮਲੇ ਨੂੰ ਲੈ ਕੇ Times Now ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਦੂਜਾ ਵੀਡੀਓ 

ਇਸ ਵੀਡੀਓ ਦੀ ਪੜਤਾਲ ਵੀ ਅਸੀਂ ਰਿਵਰਸ ਇਮੇਜ ਜਰੀਏ ਹੀ ਕੀਤੀ। ਵੀਡੀਓ ਦੇ ਕੀਫ਼੍ਰੇਮਸ ਕੱਢ ਅਸੀਂ ਰਿਵਰਸ ਇਮੇਜ ਸਰਚ ਕੀਤਾ ਤਾਂ ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਪੁਰਾਣੇ ਪੋਸਟ ਮਿਲੇ ਜਿਨ੍ਹਾਂ ਵਿਚ ਵਾਇਰਲ ਵੀਡੀਓ ਸਾਂਝਾ ਕੀਤਾ ਗਿਆ ਸੀ।

YouTube ਚੈਨਲ vadhiya bhai369 ਨੇ ਇਸ ਵੀਡੀਓ 13 ਸਤੰਬਰ 2021ਨੂੰ ਸਾਂਝਾ ਕੀਤਾ ਸੀ ਅਤੇ ਜਾਣਕਾਰੀ ਦਿੱਤੀ ਸੀ ਕਿ ਜਾਮਨਗਰ ਵਿਚ ਲਗਾਤਾਰ ਮੀਂਹ ਨੇ “ਐਮਰਜੈਂਸੀ ਸਥਿਤੀ” ਪੈਦਾ ਕਰ ਦਿੱਤੀ।

ਇਸ ਘਟਨਾ ਨੂੰ ਲੈ ਕੇ ਸਾਨੂੰ ਖਬਰਾਂ ਵੀ ਮਿਲੀਆਂ। ਇਸ ਹੜ੍ਹ ਨੂੰ ਲੈ ਕੇ Business Standard ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਬਿਪੋਰਜੋਏ ਤੂਫ਼ਾਨ ਨੂੰ ਲੈ ਕੇ ਵਾਇਰਲ ਹੋ ਰਹੇ ਇਹ ਦੋਵੇਂ ਵੀਡੀਓਜ਼ ਪੁਰਾਣੇ ਹਨ। ਹੁਣ ਪੁਰਾਣੇ ਵੀਡੀਓਜ਼ ਨੂੰ ਗੁੰਮਰਾਹਕੁਨ ਦਾਅਵੇ ਨਾਲ ਹਾਲੀਆ ਦੱਸਕੇ ਵਾਇਰਲ ਕੀਤਾ ਗਿਆ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement