AAP ਆਗੂ ਦੀ ਕੁੱਟਮਾਰ ਤੋਂ ਲੈ ਕੇ ਨਸ਼ੇ ਕਰ ਰਹੀ ਕੁੜੀਆਂ ਤੱਕ, ਪੜ੍ਹੋ ਇਸ ਹਫਤੇ ਦੇ Top 5 Fact Checks 
Published : Nov 20, 2022, 5:25 pm IST
Updated : Nov 20, 2022, 5:25 pm IST
SHARE ARTICLE
From fight of AAP Leader to girls doing drugs read our top 5 fact checks
From fight of AAP Leader to girls doing drugs read our top 5 fact checks

ਇਸ ਹਫਤੇ ਦੇ Top 5 Fact Checks

Mohali, 20 November (Team RSFC)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No.1- Fact Check: ਟੋਲ ਟੈਕਸ ਨੂੰ ਲੈ ਕੇ ਹੋਏ ਵਿਵਾਦ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਕੀਤਾ ਜਾ ਰਿਹਾ ਵਾਇਰਲ

Fact Check Old video of toll plaza fight over charges shared as recent

ਸੋਸ਼ਲ ਮੀਡੀਆ 'ਤੇ CCTV ਕੈਮਰੇ ਦੀ ਫੁਟੇਜ ਵਾਇਰਲ ਹੋਈ ਜਿਸਦੇ ਵਿਚ ਇੱਕ ਵਿਅਕਤੀ ਟੋਲ ਟੈਕਸ ਦੇਣ ਤੋਂ ਬਚਦਾ ਨਜ਼ਰ ਆ ਰਿਹਾ ਸੀ। ਦਾਅਵਾ ਕੀਤਾ ਗਿਆ ਕਿ ਇੱਕ ਜੱਜ ਆਪਣੇ ਅਹੁਦੇ ਦਾ ਰੁਤਬਾ ਦਿਖਾਉਂਦੇ ਹੋਏ ਟੋਲ ਟੈਕਸ ਦੇਣ ਤੋਂ ਬਚ ਰਿਹਾ ਸੀ। ਇਸ ਵੀਡੀਓ ਵਿਚ ਟੋਲ ਪਲਾਜ਼ਾ ਕਰਮਚਾਰੀ ਕਾਨੂੰਨ ਅਤੇ ਨਿਯਮਾਂ ਦਾ ਪਾਠ ਪੜ੍ਹਾਉਂਦਾ ਸੁਣਾਈ ਦੇ ਰਿਹਾ ਸੀ। ਇਸ ਵੀਡੀਓ ਨੂੰ ਹਾਲੀਆ ਦਸਕੇ ਵਾਇਰਲ ਕੀਤਾ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਸੀ। ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.2- Fact Check: ਔਰਤ ਦੇ ਮੁੰਹ 'ਚੋਂ ਸੱਪ ਨਿਕਲਣ ਦਾ ਇਹ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ

Fact Check Old video from russia viral as recent

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਕੁਝ ਡਾਕਟਰਾਂ ਨੂੰ ਇੱਕ ਔਰਤ ਦੇ ਮੂੰਹ ਵਿੱਚੋਂ ਸੱਪ ਕਢਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਮਾਮਲਾ ਹਾਲੀਆ ਹੈ। ਹਾਲਾਂਕਿ ਯੂਜ਼ਰਸ ਮਾਮਲੇ ਦੀ ਥਾਂ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕਰ ਰਹੇ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2020 ਦਾ ਸੀ ਅਤੇ ਰੂਸ ਦਾ ਸੀ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.3- Fact Check: ਕੀ ਆਪ ਆਗੂ ਸੰਜੈ ਸਿੰਘ ਨੇ ਕੁੱਟਿਆ ਆਪਣੀ ਪਾਰਟੀ ਦਾ ਲੀਡਰ? ਨਹੀਂ, ਵਾਇਰਲ ਦਾਅਵਾ ਫਰਜ਼ੀ

Fact Check Old video of BJP Leaders clash viral as AAP Sanjay singh thrashed AAP leader 

ਸੋਸ਼ਲ ਮੀਡੀਆ 'ਤੇ ਇੱਕ ਮੀਟਿੰਗ ਦੌਰਾਨ ਹੋਏ ਝਗੜੇ ਦੇ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ ਨੇ ਇੱਕ ਮੀਟਿੰਗ ਦੌਰਾਨ ਆਪਣੀ ਪਾਰਟੀ ਦੇ ਹੀ ਕਿਸੇ ਆਗੂ ਨੂੰ ਕੁੱਟਿਆ। ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਵਾਇਰਲ ਕੀਤਾ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਸੀ ਅਤੇ ਵੀਡੀਓ ਵਿਚ ਆਪ ਆਗੂ ਸੰਜੈ ਸਿੰਘ ਨਹੀਂ ਸਨ ਅਤੇ ਨਾ ਹੀ ਇਸਦਾ ਆਮ ਆਦਮੀ ਪਾਰਟੀ ਨਾਲ ਸਬੰਧ ਸੀ। ਵੀਡੀਓ ਭਾਜਪਾ ਆਗੂਆਂ ਵਿਚਕਾਰ ਹੋਈ ਕੁੱਟਮਾਰ ਦਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.4- Fact Check: PM ਮੋਦੀ ਨੇ ਨਹੀਂ ਫੜ੍ਹੀ ਮਰਹੂਮ ਸਿੱਧੂ ਮੂਸੇਵਾਲੇ ਦੀ ਤਸਵੀਰ, ਵਾਇਰਲ ਤਸਵੀਰ ਐਡੀਟੇਡ ਹੈ 

Fact Check Morphed image of PM Modi holding Sidhu Moosewala Image viral on social media

ਸੋਸ਼ਲ ਮੀਡੀਆ ਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ਵਾਇਰਲ ਹੋਈ। ਇਸ ਤਸਵੀਰ ਵਿਚ ਉਨ੍ਹਾਂ ਨੂੰ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਦੀ ਤਸਵੀਰ ਦਾ ਫਰੇਮ ਹੱਥ ਵਿਚ ਫੜ੍ਹੇ ਹੋਏ ਵੇਖਿਆ ਜਾ ਸਕਦਾ ਸੀ। ਇਸ ਤਸਵੀਰ ਨੂੰ ਯੂਜ਼ਰਸ ਅਸਲ ਮਨ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਸਨ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਸੀ। ਅਸਲ ਫਰੇਮ ਵਿਚ ਸਿੱਧੂ ਮੂਸੇਵਾਲਾ ਦੀ ਤਸਵੀਰ ਨਹੀਂ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

No.5- Fact Check: ਨਸ਼ੇ ਕਰ ਰਹੀ ਕੁੜੀਆਂ ਦਾ ਇਹ ਵੀਡੀਓ ਹਾਲੀਆ ਨਹੀਂ 2015 ਤੋਂ ਵਾਇਰਲ ਹੈ

Fact Check Old video of girls doing drugs viral as recent

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਕੁਝ ਕੁੜੀਆਂ ਨੂੰ ਨਸ਼ੇ ਦਾ ਸੇਵਨ ਕਰਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਸੀ ਅਤੇ ਪੰਜਾਬ ਦਾ ਸੀ ਜਿਥੇ ਮੁੰਡਿਆਂ ਤੋਂ ਅਲਾਵਾ ਕੁੜੀਆਂ ਵੀ ਨਸ਼ੇ ਦੀ ਚਪੇਟ ਵਿਚ ਆ ਗਈਆਂ ਹਨ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਆਪ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2015 ਤੋਂ ਵਾਇਰਲ ਸੀ ਅਤੇ ਇਸਦਾ ਹਾਲੀਆ ਆਪ ਸਰਕਾਰ ਨਾਲ ਕੋਈ ਸਬੰਧ ਨਹੀਂ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ

FC Section

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM
Advertisement