Fact Check: ਵਾਇਰਲ ਫੋਟੋ ਕਿਸਾਨ ਅੰਦੋਲਨ ਦੇ ਸਮਰਥਨ ‘ਚ ਬੰਗਾਲ ਵਿਖੇ ਹੋਈ ਰੈਲੀ ਨਾਲ ਸਬੰਧਤ ਨਹੀਂ
Published : Dec 20, 2020, 4:58 pm IST
Updated : Dec 20, 2020, 4:58 pm IST
SHARE ARTICLE
The old picture of West Bengal rally viral with fake claim
The old picture of West Bengal rally viral with fake claim

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਸ ਫੋਟੋ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ ‘ਤੇ ਵਾਇਰਲ ਫੋਟੋ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫੋਟੋ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਬੰਗਾਲ ‘ਚ ਹੋਈ ਰੈਲੀ ਦੀ ਹੈ। ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਸ ਫੋਟੋ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਫੋਟੋ 2019 ਵਿਚ ਕੋਲਕਾਤਾ ਵਿਖੇ ਆਯੋਜਿਤ ਕੀਤੀ ਗਈ ਰੈਲੀ ਨਾਲ ਸਬੰਧਤ ਹੈ।

ਵਾਇਰਲ ਪੋਸਟ ਦਾ ਦਾਅਵਾ

ਫੇਸਬੁੱਕ ਯੂਜ਼ਰ Kanhaiya Kumar – Youthicon ਨੇ 17 ਦਸੰਬਰ ਨੂੰ ਇਕ ਫੋਟੋ ਸ਼ੇਅਰ ਕੀਤੀ। ਉਹਨਾਂ ਨੇ ਕੈਪਸ਼ਨ ਲਿਖਿਆ- किसान आंदोलन के समर्थन में बंगाल। आप भी आये ????

ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਹੋਰ ਯੂਜ਼ਰਸ ਵੱਲੋਂ ਵੀ ਇਹ ਦਾਅਵਾ ਕੀਤਾ ਜਾ ਰਿਹਾ ਹੈ।

Photo

ਰੋਜ਼ਾਨਾ ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ

ਫੋਟੋ ਸਬੰਧੀ ਕੀਤੇ ਜਾ ਰਹੇ ਦਾਅਵੇ ਦੀ ਪੁਸ਼ਟੀ ਲਈ ਰੋਜ਼ਾਨਾ ਸਪੋਕਸਮੈਨ ਨੇ ਸਭ ਤੋਂ ਪਹਿਲਾਂ ਰਿਵਰਸ ਇਮੇਜ ਸਰਚ ਕੀਤਾ। ਜਿਸ ਵਿਚ ਸਭ ਤੋਂ ਪਹਿਲਾਂ ਸੀਪੀਆਈ(ਐਮ) ਦਾ ਇਕ ਟਵੀਟ ਸਾਹਮਣੇ ਆਇਆ। ਇਹ ਟਵੀਟ 11 ਦਸੰਬਰ 2019 ਨੂੰ ਕੀਤਾ ਗਿਆ ਹੈ। ਇਸ ਵਿਚ ਲਿਖਿਆ ਗਿਆ ਸੀ, Birds eye view of today's public meeting at Rani Rashmani Road which was organised to mark the culmination of 12 days long #WorkersLongMarch  against  privatization, anti workers policies, divisive agenda of #NRC, #CAB & rampant retrenchment of the labors.

ਇੱਥੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਰੈਲੀ ਕੋਲਕਾਤਾ ਦੇ ਰਾਨੀ ਰਸ਼ਮਾਨੀ ਰੋਡ ‘ਤੇ ਆਯੋਜਿਤ ਕੀਤੀ ਗਈ ਸੀ। ਇਸ ਦੌਰਾਨ ਲੋਕਾਂ ਨੇ ਨਿੱਜੀਕਰਣ, ਮਜ਼ਦੂਰ ਵਿਰੋਧੀ ਨੀਤੀਆਂ, ਨਾਗਰਿਕਤਾ ਕਾਨੂੰਨ ਦੇ ਵੰਡਣ ਵਾਲੇ ਏਜੰਡੇ ਅਤੇ ਵੱਡੇ ਪੱਧਰ ‘ਤੇ ਮਜ਼ਦੂਰਾਂ ਦੀ ਛਾਂਟੀ ਖਿਲਾਫ ਰੈਲੀ ਕੱਢੀ ਸੀ। ਰਿਵਰਸ ਇਮੇਜ ਸਰਚ ਕਰਨ ਮੌਕੇ ਟਵੀਟ ਤੋਂ ਇਲਾਵਾ ਬੰਗਾਲੀ ਭਾਸ਼ਾ ‘ਚ ਇਕ ਮੀਡੀਆ ਰਿਪੋਰਟ ਵੀ ਸਾਹਮਣੇ ਆਈ, ਜਿਸ ਵਿਚ ਇਹ ਫੋਟੋ ਵੀ ਸ਼ਾਮਲ ਸੀ।

https://bit.ly/37BzG9s

ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਸ ਫੋਟੋ ਦਾ ਮੌਜੂਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਹਾਲਾਂਕਿ ਇਹ ਸੱਚ ਹੈ ਕਿ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਬੰਗਾਲ ਵਿਖੇ 16 ਦਸੰਬਰ ਨੂੰ ਇਕ ਰੈਲੀ ਕੱਢੀ ਗਈ। ਇਸ ਦੌਰਾਨ ਭਾਰੀ ਗਿਣਤੀ ਵਿਚ ਲੋਕ ਇਕੱਠੇ ਹੋਏ। ਇਸ ਸਬੰਧੀ ਵਧੇਰੇ ਜਾਣਕਾਰੀ ਹੇਠ ਦਿੱਤੀ ਰਿਪੋਰਟ ਵਿਚ ਦੇਖੀ ਜਾ ਸਕਦੀ ਹੈ।

https://www.telegraphindia.com/west-bengal/kolkata-rally-against-farm-laws/cid/1800785

ਨਤੀਜਾ - ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਫੋਟੋ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਬੰਗਾਲ ਵਿਚ ਹੋਈ ਰੈਲੀ ਦੀ ਨਹੀਂ ਹੈ। ਇਹ ਫੋਟੋ 2019 ਵਿਚ ਆਯੋਜਿਤ ਕੀਤੀ ਗਈ ਰੈਲੀ ਨਾਲ ਸਬੰਧਤ ਹੈ।

Claim - ਵਾਇਰਲ ਕੀਤੀ ਤਸਵੀਰ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਇਹ ਫੋਟੋ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਬੰਗਾਲ ਵਿਖੇ ਹੋਈ ਰੈਲੀ ਦੀ ਹੈ।

Claimed By - Kanhaiya Kumar – Youthicon

Fact Check - ਫਰਜ਼ੀ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement