ਫਰਜ਼ੀ ਖਬਰਾਂ ਤੋਂ ਬਚੋ: ਸ਼੍ਰੀਨਗਰ ਵਿਚ ਅੱਤਵਾਦੀ ਦੀ ਗ੍ਰਿਫ਼ਤਾਰੀ ਦਾ ਨਹੀਂ ਹੈ ਇਹ ਵਾਇਰਲ ਵੀਡੀਓ
Published : Jul 21, 2023, 5:04 pm IST
Updated : Jul 21, 2023, 5:04 pm IST
SHARE ARTICLE
Fact Check Old video from brazil revived with fake claim
Fact Check Old video from brazil revived with fake claim

ਵਾਇਰਲ ਇਹ ਵੀਡੀਓ ਸ਼੍ਰੀਨਗਰ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਇੱਕ ਪੁਰਾਣੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਮੁੜ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਪੁਲਿਸ ਵਾਲੇ ਨੂੰ ਇੱਕ ਬਾਈਕ ਸਵਾਰ ਨੂੰ ਟੱਕਰ ਮਾਰਦੇ ਅਤੇ ਕੁੱਟਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਸ਼੍ਰੀਨਗਰ ਦਾ ਹੈ ਜਿਥੇ ਇੱਕ ਅੱਤਵਾਦੀ ਗ੍ਰਿਫ਼ਤਾਰ ਕੀਤਾ ਗਿਆ ਹੈ। ਵੀਡੀਓ ਨੂੰ ਸਾਂਝਾ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਪੁਲਿਸ ਵਾਲੇ ਨੇ ਇਹ ਬਹਾਦਰੀ ਦਾ ਕੰਮ ਕੀਤਾ ਹੈ ਉਸਦਾ ਨਾਂ ਕਮਾਂਡੋ ਦਿਲਪ੍ਰੀਤ ਸਿੰਘ ਹੈ।

ਟਵਿੱਟਰ ਅਕਾਊਂਟ "Sarita Kaushik" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "कश्मीर के श्री नगर में पकड़ा गया आतंकी...!! नमन है कमांडो दिलप्रीत सिंह को जिन्होंने  बड़ी बहादुरी से आतंकवादी को अपने कपड़ों में छिपे हथियार को बाहर निकालने का समय दिए बिना उसकी छाती पर लात मारी।  ???????? जय हिन्द.. जय हिन्द की सेना।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਇਹ ਵੀਡੀਓ ਸ਼੍ਰੀਨਗਰ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਇੱਕ ਪੁਰਾਣੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵਾਇਰਲ ਵੀਡੀਓ ਪੁਰਾਣਾ ਅਤੇ ਬ੍ਰਾਜ਼ੀਲ ਦਾ ਹੈ

ਸਾਨੂੰ ਆਪਣੀ ਸਰਚ ਦੌਰਾਨ "RICtv Oeste" ਦੇ ਅਧਿਕਾਰਿਕ Youtube ਅਕਾਊਂਟ 'ਤੇ ਇਹ ਵੀਡੀਓ ਮਿਲਿਆ। ਇਹ ਚੈੱਨਲ ਬ੍ਰਾਜ਼ੀਲ ਦਾ ਮੀਡੀਆ ਚੈੱਨਲ ਦਾ ਹੈ ਅਤੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਸਿਰਲੇਖ ਪੋਰਤੂਗੀ ਭਾਸ਼ਾ ਵਿਚ ਲਿਖਿਆ ਗਿਆ, "Motociclista que fugiu de abordagem é preso pela polícia militar em pérola" ਇਸ ਸਿਰਲੇਖ ਦਾ ਗੂਗਲ ਅਨੁਵਾਦ "ਮਿਲਟਰੀ ਪੁਲਿਸ ਨੇ ਭੱਜ ਰਹੇ ਮੋਟਰਸਾਈਕਲ ਸਵਾਰ ਨੂੰ ਪਰਲ ਵਿਚ ਗ੍ਰਿਫਤਾਰ ਕੀਤਾ ਹੈ"

ਖਬਰ ਅਨੁਸਾਰ ਮਾਮਲਾ ਬ੍ਰਾਜ਼ੀਲ ਦੇ ਪਰੋਲਾ ਸ਼ਹਿਰ ਦਾ ਹੈ ਜਿਥੇ ਭੱਜ ਰਹੇ ਬਾਈਕ ਸਵਾਰ ਨੂੰ ਪੁਲਿਸ ਨੇ ਫ਼ਿਲਮੀ ਅੰਦਾਜ਼ ਵਿਚ ਗ੍ਰਿਫ਼ਤਾਰ ਕੀਤਾ। ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

Proof 2Proof 2

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਇਸ ਵੀਡੀਓ ਨੂੰ ਬ੍ਰਾਜ਼ੀਲ ਦਾ ਦੱਸਿਆ ਗਿਆ। ਮਤਲਬ ਸਾਫ ਹੋਇਆ ਕਿ ਵਾਇਰਲ ਵੀਡੀਓ ਭਾਰਤ ਦਾ ਨਹੀਂ ਬ੍ਰਾਜ਼ੀਲ ਦਾ ਹੈ। 

ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਵੀਡੀਓ ਸਮਾਨ ਦਾਅਵੇ ਨਾਲ ਵਾਇਰਲ ਹੋਇਆ ਹੋਵੇ। ਇਹ ਵੀਡੀਓ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕਿਆ ਹੈ ਅਤੇ ਸਪੋਕਸਮੈਨ ਨੇ ਪਹਿਲਾਂ ਵੀ ਇਸਦੀ ਪੜਤਾਲ ਕੀਤੀ ਸੀ। ਸਾਡੀ ਪੁਰਾਣੀ ਪੜਤਾਲ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਇਹ ਵੀਡੀਓ ਸ਼੍ਰੀਨਗਰ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਇੱਕ ਪੁਰਾਣੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement